Punjab

ਪੰਜਾਬ ਦਾ ਮਹਾਠੱਗ ਫੜਿਆ ਗਿਆ ! 100 ਕਰੋੜ ਦੇ ਠੱਗ ਨੂੰ ਪੁਲਿਸ ਨੇ 1 ਹਜ਼ਾਰ ਕਿਲੋਮੀਟਰ ਦੂਰੋ ਫੜਿਆ ! ਨੌਜਵਾਨਾਂ ਨੂੰ ਲਗਾਇਆ ਚੂਨਾ

ਬਿਉਰੋ ਰਿਪੋਰਟ : ਪੰਜਾਬ ਵਿੱਚ 100 ਕਰੋੜ ਦੀ ਠੱਗੀ ਮਾਰਨ ਵਾਲੇ ਵੱਡੇ ਚਾਲਬਾਜ਼ ਨੂੰ ਪੰਜਾਬ ਪੁਲਿਸ ਨੇ 1000 ਕਿਲੋਮੀਟਰ ਦੂਰੋ ਗ੍ਰਿਫਤਾਰ ਕੀਤਾ ਹੈ । ਇਸ ਨੇ ਪੰਜਾਬ ਦੇ ਪਤਾ ਨਹੀਂ ਕਿੰਨੇ ਨੌਜਵਾਨਾਂ ਨਾਲ ਨੌਕਰੀ,ਪੋਸਟਿੰਗ ਅਤੇ ਤਬਾਦਲਿਆਂ ਦੇ ਨਾਂ ‘ਤੇ ਠੱਗੀ ਮਾਰੀ ਸੀ । ਪੰਜਾਬ ਪੁਲਿਸ ਨੇ ਠੱਗ ਅਮਨਰਦੀਪ ਕੰਬੋਡ ਉਰਫ ਅਮਰ ਸਕੌਡਾ ਨੂੰ ਵਾਰਾਣਸੀ ਤੋਂ ਗ੍ਰਿਫਤਾਰ ਕੀਤਾ ਹੈ ।

SSP ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਸ ਦੇ ਵਾਰਾਣਸੀ ਵਿੱਚ ਲੁੱਕੇ ਹੋਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਇੱਕ ਸਪੈਸ਼ਲ ਟੀਮ ਭੇਜੀ ਗਈ ਅਤੇ ਅਮਨਰਦੀਪ ਕੋਬੰਜ ਉਰਫ ਅਮਨ ਸਕੌਡਾ ਨੂੰ ਗ੍ਰਿਫਤਾਰ ਕੀਤਾ ਗਿਆ । ਅਮਨ ਦੀ ਉਮਰ 34 ਸਾਲ ਦੇ ਕਰੀਬ ਹੈ ਪਰ ਉਸ ਨੇ ਛੋਟੀ ਉਮਰ ਵਿੱਚ ਵੀ ਧੋਧਾਖੜੀ ਦੇ ਕਈ ਮੁਕੱਦਮੇ ਦਰਜ ਹਨ । ਜਾਣਕਾਰੀ ਦੇ ਮੁਤਾਬਿਕ ਅਮਨ ਕੰਬੋਡ ਨੇ ਪੰਜਾਬ ਪੁਲਿਸ ਵਿੱਚ ਭਰਤੀ,ਪੋਸਟਿੰਗ ਅਤੇ ਤਬਾਦਲਿਆਂ ਦੇ ਨਾਂ ‘ਤੇ 100 ਕਰੋੜ ਤੋਂ ਵੱਧ ਦੀ ਠੱਗੀ ਮਾਰੀ ਸੀ ।