ਬਿਉਰੋ ਰਿਪੋਰਟ : ਬਰਗਾੜੀ ਬੇਅਦਬੀ ਮਾਮਲੇ ਵਿੱਚ ਹੁਣ ਤੱਕ ਦੀ ਸਭ ਤੋ ਵੱਡੀ ਖਬਰ ਸਾਹਮਣੇ ਆਈ ਹੈ । ਪਹਿਲੀ ਵਾਰ ਬੇਅਦਬੀ ਦੇ ਮਾਮਲੇ ਵਿੱਚ ਸਿੱਧੇ ਸੌਦਾ ਸਾਧ ਦੇ ਨਾਲ ਹਨੀਪ੍ਰੀਤ ਦਾ ਨਾਂ ਸਾਹਮਣੇ ਆਇਆ ਹੈ । ਕੁਝ ਦਿਨ ਪਹਿਲਾਂ SIT ਨੇ ਡੇਰੇ ਦੀ ਸਿਆਸੀ ਵਿੰਗ ਦੇ ਪ੍ਰਧਾਨ ਪ੍ਰਦੀਪ ਕਲੇਰ ਨੂੰ ਬੇਅਦਬੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ । ਉਸ ਨੇ ਮੈਜਿਸਟ੍ਰੇਟ ਦੇ ਸਾਹਮਣੇ 164 ਅਧੀਨ ਬਿਆਨ ਦਰਜ ਕਰਵਾਇਆ ਹੈ ਕਿ ਸੌਦਾ ਸਾਧ ਅਤੇ ਹਨੀਪ੍ਰੀਤ ਬੇਅਦਬੀ ਦੇ ਲਈ ਜ਼ਿੰਮੇਵਾਰ ਹਨ । ਪ੍ਰਦੀਪ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ 2015 ਵਿੱਚ ਦਿੱਲੀ ਵਿੱਚ ਮੀਟਿੰਗ ਹੋਈ ਤਾਂ ਹਨੀਪ੍ਰੀਤ ਅਤੇ ਰਾਮ ਰਹੀਮ ਬੈਠੇ ਸਨ,ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਸਿੱਖ ਪ੍ਰਚਾਰਕ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋਕੇ ਡੇਰੇ ਨੂੰ ਮੰਨਣ ਵਾਲਿਆਂ ਨੇ ਆਪ ਰਾਮ ਰਹੀਮ ਦੇ ਲਾਕੇਟ ਸੁੱਟੇ ਤਾਂ ਗੁੱਸੇ ਵਿੱਚ ਹਨੀਪ੍ਰੀਤ ਨੇ ਕਿਹਾ ਤੁਸੀਂ ਕੀ ਕਰ ਰਹੇ ਸੀ ਤਾਂ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਿਰਦੇਸ਼ ਦਿੱਤੇ ਤਾਂ ਰਾਮ ਰਹੀਮ ਨੇ ਕਿਹਾ ਜੋ ਹਨੀਪ੍ਰੀਤ ਜੋ ਕਹਿ ਰਹੀ ਹੈ ਉਹ ਤੁਸੀਂ ਕਰੋ । ਇਸ ਕੰਮ ਦੀ ਜ਼ਿੰਮੇਵਾਰੀ ਮਹਿੰਦਰ ਬਿੱਟੂ ਨੂੰ ਸੌਂਪੀ ਗਈ । ਬਿੱਟੂ ਨੂੰ ਬੇਅਦਬੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਸ ਦਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ।
ਪ੍ਰਤੀਪ ਕਲੇਰ ਦਾ ਪੂਰਾ ਬਿਆਨ
ਪ੍ਰਦੀਪ ਕਲੇਰ ਇੱਸ ਵੇਲੇ ਚੰਡੀਗੜ੍ਹ ਦੀ ਬੁਡੇਲ ਜੇਲ੍ਹ ਵਿੱਚ ਮੌਜੂਦ ਹੈ,ਬੇਅਦਬੀ ਦਾ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਵਿੱਚ ਸ਼ਿਫਟ ਹੋ ਚੁੱਕਾ ਹੈ,ਇਸੇ ਲਈ ਕਲੇਰ ਨੇ 26 ਫਰਵਰੀ 2024 ਨੂੰ ਚੰਡੀਗੜ੍ਹ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਇਆ ਹੈ । ਹਿੰਦੀ ਵਿੱਚ ਲਿਖੀ ਚਿੱਠੀ ਵਿੱਚ ਉਹ ਦੱਸ ਦਾ ਹੈ । ਮੈਂ 1987 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹਾਂ। 2013 ਵਿੱਚ ਮੈਨੂੰ ਡੇਰੇ ਦੀ ਸਿਆਸੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ । ਮੇਰਾ ਕੰਮ ਸੀ ਸਿਆਸੀ ਆਗੂਆਂ ਨਾਲ ਮੀਟਿੰਗ ਕਰਨਾ ਉਨ੍ਹਾਂ ਨੂੰ ਮਿਲਣਾ । ਰਾਮ ਰਹੀਮ ਦੇ ਕਹਿਣ ‘ਤੇ ਵੀ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ । ਮਾਰਚ ਅਪ੍ਰੈਲ 2015 ਵਿੱਚ ਮੈਨੂੰ ਦਿੱਲੀ ਰਾਮ ਰਹੀਮ ਨੂੰ ਮਿਲਣ ਲਈ ਬੁਲਾਇਆ ਗਿਆ । ਜਦੋਂ ਮੈਂ ਉੱਥੇ ਪਹੁੰਚਿਆ ਤਾਂ ਰਾਮ ਰਹੀਮ, ਹਨੀਪ੍ਰੀਤ,ਰਾਕੇਸ਼ ਡਿੜਬਾ,ਸੰਦੀਪ ਬਰੇਟਾ,ਹਰਸ਼ ਧੂਰੀ,ਮਹਿੰਦਰ ਪਾਲ ਬਿੱਟੂ,ਗੁਲਾਬ,ਗੁਰਲੀਨ ਕੁਮਾਰ ਮੀਟਿੰਗ ਵਿੱਚ ਮੌਜੂਦ ਸਨ । ਬੁਰਜ ਜਵਾਹਰ ਸਿੰਘਵਾਲਾ ਵਿੱਚ ਹਰਜਿੰਦਰ ਸਿੰਘ ਮਾਂਝੀ ਇੱਕ ਧਰਮ ਪ੍ਰਚਾਰਕ ਨੇ ਕੱਥਾ ਕੀਤੀ ਸੀ ਉਸ ਤੋਂ ਪ੍ਰੇਰਿਤ ਹੋਕੇ ਰਾਮ ਰਹੀਮ ਦੇ ਕੁਝ ਹਮਾਇਤੀ ਜੋ ਡੇਰੇ ਨੂੰ ਮੰਨ ਦੇ ਸੀ,ਉਨ੍ਹਾਂ ਨੇ ਰਾਮ ਰਹੀਮ ਦੇ ਜਿਹੜੇ ਲਾਕੇਟ ਸੀ,ਜਿਸ ਵਿੱਚ ਰਾਮ ਰਹੀਮ ਦੀ ਫੋਟੋ ਹੁੰਦੀ ਹੈ ਉਸ ਨੂੰ ਪੈਰਾ ਥੱਲੇ ਰੋਲ ਦਿੱਤਾ ਅਤੇ ਐਲਾਨ ਕਰ ਦਿੱਤਾ ਕਿ ਅਸੀਂ ਅੱਜ ਤੋਂ ਰਾਮ ਰਹੀਮ ਨੂੰ ਨਹੀਂ ਮੰਨ ਦੇ ਹਾਂ। ਹਨੀਪ੍ਰੀਤ ਸੁਣ ਕੇ ਗੁੱਸੇ ਵਿੱਚ ਆ ਗਈ ਉਸ ਨੇ ਕਿਹਾ ਤੁਸੀਂ ਕੀ ਕੀਤਾ । ਇਸ ਤੋਂ ਬਾਅਦ ਰਾਮ ਰਹੀਮ ਅਤੇ ਹਨੀਪ੍ਰੀਤ ਬੋਲੇ ਇੱਟ ਦਾ ਜਵਾਬ ਪੱਥਰ ਦੇ ਨਾਲ ਦਿਉ। ਹਨੀਪ੍ਰੀਤ ਕਹਿੰਦੀ ਹੈ ਤਾਂ ਕੀ ਹੋ ਗਿਆ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਇਸੇ ਤਰ੍ਹਾਂ ਰੋਲੋ । ਰਾਮ ਰਹੀਮ ਨੇ ਕਿਹਾ ਜੋ ਹਨੀਪ੍ਰੀਤ ਕਹਿ ਰਹੀ ਹੈ ਉਹ ਕਰੋ । ਜਲਦੀ ਤੋਂ ਜਲਦੀ ਕਰੋ, 45 ਮੈਂਬਰੀ ਟੀਮ ਦੇ ਮੈਂਬਰ ਮਹਿੰਦਰਪਾਲ ਨੂੰ ਕਿਹਾ ਗਿਆ ਕਿ ਆਪਣੀ ਟੀਮ ਕੋਲੋ ਇਹ ਕੰਮ ਜਲਦੀ ਤੋਂ ਜਲਦੀ ਕਰਵਾਉ। ਸਾਡੀ ਜਿਹੜੀ ਮਦਦ ਚਾਹੀਦੀ ਹੈ ਅਸੀਂ ਪਿੱਛੇ ਖੜੇ ਹਾਂ। ਪ੍ਰਦੀਪ ਕਲੇਰ ਨੇ ਕਿਹਾ ਰਾਮ ਰਹੀਮ ਨੇ ਮੈਨੂੰ ਕਿਹਾ ਤੂੰ ਦਿੱਲੀ ਵਿੱਚ ਕੁਝ ਆਗੂਆਂ ਨੂੰ ਮਿਲ । ਮੈਂ ਫਿਰ ਉੱਥੋ ਚੱਲਾ ਗਿਆ । ਪ੍ਰਦੀਪ ਕਲੇਰ ਨੇ ਇਹ ਬਿਆਨ ਦਰਜ ਕਰਵਾਉਣ ਤੋਂ ਬਾਅਦ ਕਿਹਾ ਮੇਰੇ ਪਰਿਵਾਰ ਨੂੰ ਖਤਰਾ ਹੈ ਉਸ ਨੂੰ ਸੁਰੱਖਿਆ ਦਿੱਤੀ ਜਾਵੇ । ਪ੍ਰਦੀਪ ਕਲੇਰ ਨੇ ਸੁਰੱਖਿਆ ਦੇ ਲਈ ਹਾਈਕੋਰਟ ਵਿੱਚ ਵੀ ਪਟੀਸ਼ਨ ਪਾਈ ਸੀ ਕਿ ਜਿਵੇਂ ਮਹਿੰਦਰਪਾਲ ਬਿੱਟੂ ਨੂੰ ਜੇਲ੍ਹ ਵਿੱਚ ਮਾਰਿਆ ਗਿਆ ਸੀ ਉਸ ਦੀ ਜਾਨ ਨੂੰ ਵੀ ਖਤਰਾ ਹੈ।