Punjab

ਪੰਜਾਬ ਨੂੰ ਕੱਲ ਮਿਲਣਗੇ 2675 ਕਰੋੜ ਦੇ ਗੱਫੇ ! ਅੱਜ ਮਿਲੀ ਏਅਰਪੋਰਟ ਦੇ ਨਵੇਂ ਟਰਮੀਨਲ ਦੀ ਇਮਾਰਤ

ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੇਂਦਰ ਸਰਕਾਰ ਪੰਜਾਬ ਵਿੱਚ 2 ਹਜ਼ਾਰ ਕਰੋੜ ਤੋਂ ਵੱਧ ਦਾ ਸੋਮਵਾਰ ਨੂੰ ਗਫਾ ਦੇਣ ਜਾ ਰਿਹਾ ਹੈ । ਐਤਵਾਰ 10 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡਓ ਕਾਨਫਰੰਸਿੰਗ ਦੇ ਜ਼ਰੀਏ ਜਲੰਧਰ ਵਿਚ ਆਦਮਪੁਰ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰ ਦਿੱਤਾ ਹੈ। ਹੁਣ ਸੋਮਵਾਰ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2675 ਕਰੋੜ ਦੇ ਪ੍ਰੋਜੈਕਟਰਾਂ ਦੀ ਸ਼ੁਰੂਆਤ ਕੀਤੀ ਜਾਵੇਗੀ ।

ਜਿੰਨਾਂ ਨਵੇਂ ਪ੍ਰੋਜੈਕਟਾਂ ਦੀ ਕੇਂਦਰ ਸਰਕਾਰ ਵੱਲੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਉਸ ਵਿੱਚ ਨੈਸ਼ਨਲ ਹਾਈਵੇ,ਰੇਲਵੇ ਬ੍ਰਿਜ,ਐਕਸਪ੍ਰੈਸ-ਵੇ ਨਾਲ ਜੁੜੇ ਪ੍ਰੋਜੈਕਟ ਹਨ । ਇੰਨਾਂ ਪ੍ਰੋਜੈਕਟਾਂ ਦੇ ਨਾਲ ਆਮ ਲੋਕਾਂ ਦਾ ਜੀਵਨ ਅਸਾਨ ਹੋਵੇਗਾ ਉਧਰ ਵਿਕਾਸ ਨੂੰ ਵੀ ਰਫਤਾਰ ਮਿਲੇਗੀ ।
ਪ੍ਰਧਾਨ ਮੰਤਰੀ ਵੱਲੋਂ ਵਰਚੂਅਲ ਤਰੀਕੇ ਨਾਲ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ । ਹਾਲਾਂਕਿ ਇਸ ਦੇ ਲਈ ਚੰਡੀਗੜ੍ਹ ਦੇ ਇੱਕ ਥਿਏਟਰ ਵਿੱਚ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਹੈ । ਜਿੱਥੇ ਬੀਜੇਪੀ ਦੇ ਆਗੂ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਬੀਜੇਪੀ ਦੇ ਆਗੂ ਅਨਿਲ ਸਰੀਨ ਦਾ ਦਾਅਵਾ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੁਣ ਤੱਕ 13345 ਕਰੋੜ ਦਿੱਤੇ ਗਏ ਹਨ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਦੇ ਲਈ ਸਾਰੀ ਤਿਆਰੀ ਕਰ ਲਈ ਗਈਆਂ ਹਨ।

ਇਹ ਹਨ ਪ੍ਰੋਜੈਕਟ

ਪੀਐੱਮ ਮੋਦੀ ਇਸ ਦੌਰਾਨ 939 ਕਰੋੜ ਦੀ ਲਾਗਤ ਨਾਲ ਸਮਰਾਲਾ ਚੌਕ ਵਿੱਚ ਲੁਧਿਆਣਾ ਨਗਰ ਨਿਗਮ ਤੱਕ ਬਣੇ 13 ਕਿਲੋਮੀਟਰ ਲੰਮੇ ਐਲੀਵੇਟਿਡ ਹਾਈਵੇ ਦੀ ਸ਼ੁਰੂਆਤ ਕਰਨਗੇ । ਮਲੋਟ ਤੋਂ ਅਬੋਬਹਰ ਅਤੇ ਸਾਧੂਵਾਲੀ ਸੈਕਸ਼ਨ ਹਾਈਵੇ ਨੰਬਰ NH-62 ਦਾ ਉਦਘਾਟਨ ਕਨਰਗੇ । ਇਹ ਤਕਰੀਬਨ 65 ਕਿਲੋਮੀਟਰ ਲੰਮਾ ਹੈ । ਇਸ ਪ੍ਰੋਜੈਕਟ ‘ਤੇ 918 ਕਰੋੜ ਦੀ ਲਾਗਤ ਆਵੇਗੀ ।