ਬਿਉਰੋ ਰਿਪੋਰਟ : ਪੰਜਾਬ ਇੱਕ ਗੈਂਗਸਟਰਾਂ ਅਤੇ ਪੁਲਿਸ ਦੇ ਵਿਚਾਲੇ ਇੱਕ ਹੋਰ ਮੁੱਠਭੇੜ ਹੋਈ ਹੈ । ਨਿਊ ਚੰਡੀਗੜ੍ਹ ਦੇ ਖਿਜ਼ਰਾਬਾਦ ਵਿੱਚ ਮੁਹਾਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ 3 ਮੁਲਜ਼ਮਾਂ ਨੂੰ ਸਰੰਡਰ ਕਰਨ ਦੀ ਚਿਤਾਵਨੀ ਦਿੱਤੀ ਪਰ ਉਨ੍ਹਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਤਾਂ ਤਿੰਨ ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ ਹਨ । ਮੁਲਜ਼ਮ ਕਤਲ ਦੇ ਕੇਸ ਵਿੱਚ ਲੋੜੀਂਦੇ ਸਨ ।
ਕੁਝ ਦਿਨ ਪਹਿਲਾਂ ਡੇਰਾਬੱਸੀ ਵਿੱਚ ਇੱਕ ਬਜ਼ੁਰਗ ਔਰਤ ਘਰ ਦੇ ਬਾਹਰ ਬੈਠੀ ਸੀ ਕੁਝ ਗੈਂਗਸਟਰ ਆਏ ਅਤੇ ਉਨ੍ਹਾਂ ਨੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ । ਜਖਮੀ ਬਜ਼ੁਰਗ ਔਰਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ । ਉਸ ਵੇਲੇ ਬਜ਼ੁਰਗ ਔਰਤ ਦੇ ਘਰ ਵਾਲਿਆਂ ਨੇ ਕਿਹਾ ਸੀ ਉਨ੍ਹਾਂ ਦੀ ਮਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ਨੂੰ ਨਹੀਂ ਪਤਾ ਹੈ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ । ਇਹ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਸੀ ।
ਮੁਹਾਲੀ ਵਿੱਚ ਪਹਿਲੇ ਦਿਨ ਤੋਂ ਇਸ ਕੇਸ ਨੂੰ ਲੈਕੇ ਜਾਂਚ ਕਰ ਰਹੀ ਸੀ । ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਬਜ਼ੁਰਗ ਔਰਤ ਦਾ ਕਤਲ ਕਰਨ ਵਾਲੇ ਮੁਲਜ਼ਮ ਨਿਊ ਚੰਡੀਗੜ੍ਹ ਦੇ ਇਲਾਕੇ ਵੇਖੇ ਗਏ ਹਨ ਤਾਂ ਉਨ੍ਹਾਂ ਨੇ ਮੁਲਜ਼ਮਾਂ ਨੂੰ ਘੇਰਾ ਪਾ ਲਿਆ । ਪਰ ਤਿੰਨ ਮੁਲਜ਼ਮਾਂ ਨੇ ਉਲਟਾ ਪੁਲਿਸ ‘ਤੇ ਵੀ ਫਾਇਰਿੰਗ ਕਰ ਦਿੱਤੀ ਪਰ ਜਵਾਬੀ ਕਾਰਵਾਈ ਵਿੱਚ ਉਹ ਫੜੇ ਗਏ । ਪਿਛਲੇ 3 ਮਹੀਨੇ ਦੇ ਅੰਦਰ ਪੰਜਾਬ ਵਿੱਚ ਤਕਰੀਨਬ 25 ਤੋਂ 30 ਪੁਲਿਸ ਮੁਕਾਬਲੇ ਹੋ ਚੁੱਕੇ ਹਨ । ਇਸ ਦੌਰਾਨ ਪੁਲਿਸ ਦੀ ਗੋਲੀ ਨਾਲ 6 ਤੋਂ 7 ਗੈਂਗਸਟਰ ਢੇਰ ਵੀ ਹੋ ਚੁੱਕੇ ਹਨ । ਪੰਜਾਬ ਵਿੱਚ ਲਗਾਤਾਰ ਫਿਰੌਤੀ ਦੀ ਘਟਨਾਵਾਂ ਵੱਧ ਰਹੀਆਂ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੀ ਐੱਸਐੱਸਪੀ ਨੂੰ ਕੰਟਰੋਲ ਕਰਨ ਦੇ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਸਨ। ਮੁੱਖ ਮੰਤਰੀ ਨੇ ਕਿਹਾ ਸੀ ਕਿ ਹੁਣ ਮੁਲਜ਼ਮ ਜੁਰਮ ਨੂੰ ਅੰਜਾਮ ਦੇਣ ਤੋਂ ਬਾਅਦ ਦੂਜੇ ਚੌਕ ਤੱਕ ਨਹੀਂ ਪਹੁੰਚ ਸਕਣਗੇ।