Punjab

ਇੱਕ ਅਵਾਜ਼ ਨੇ ਸ਼ਖਸ ਦੀ ਜਾਨ ਲੈ ਲਈ ! ਜਦੋਂ ਤੱਕ ਪਰਿਵਾਰ ਵਾਲੇ ਕੁਝ ਕਰਦੇ ਕਾਫੀ ਦੇਰ ਹੋ ਚੁੱਕੀ ਸੀ !

ਬਿਉਰੋ ਰਿਪੋਰਟ : ਮੋਗਾ ਵਿੱਚ ਇੱਕ ਸ਼ਖਸ ਨੇ ਅਵਾਜ਼ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । 38 ਸਾਲ ਦੇ ਗੁਰਦੀਪ ਸਿੰਘ ਆਪਣੇ ਘਰ ਦੇ ਨਾਲ ਡੇਰੇ ਤੋਂ ਆਉਣ ਵਾਲੀ ਗਾਣਿਆ ਦੀ ਅਵਾਜ਼ ਤੋਂ ਕਾਫੀ ਪਰੇਸ਼ਾਨ ਸੀ । ਉਸ ਨੇ ਕਈ ਵਾਰ ਇਸ ਦੀ ਸ਼ਿਕਾਇਤ ਡੇਰਾ ਕਮੇਟੀ ਨੂੰ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ । ਹੁਣ ਡੇਰੇ ਵਿੱਚ ਪਲਾਸਟਰ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ । ਗੁਰਦੀਪ ਸਿੰਘ ਨੇ ਤੰਗ ਆਕੇ ਅਜਿਹਾ ਪ੍ਰਦਾਰਥ ਨਿਗਲ ਲਿਆ ਕਿ ਉਸ ਦੀ ਤਬੀਅਤ ਖਰਾਬ ਹੋ ਗਈ । ਗੁਰਦੀਪ ਨੂੰ ਇਲਾਜ ਦੇ ਦੌਰਾਨ ਡਾਕਟਰਾਂ ਨੇ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ।

ਮੋਗਾ ਦੇ ਈਸਰ ਖਾਂ ਥਾਣੇ ਦੇ ASI ਬੂਟਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ ‘ਤੇ IPC 306, 120 B ਦੇ ਤਹਿਤ ਚਾਰ ਲੋਕਾਂ ਦੇ ਖਿਲਾਫ FIR ਦਰਜ ਕਰਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ । ਜਾਂਚ ਕੀਤੀ ਜਾ ਰਹੀ ਹੈ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ ।

ਮ੍ਰਿਤਕ ਦੀ ਪਤਨੀ ਗਗਨ ਕੌਰ ਨੇ ਦੱਸਿਆ ਪਤੀ ਤੇਜ਼ ਅਵਾਜ਼ ਤੋਂ ਪਰੇਸ਼ਾਨ ਸੀ । ਪਰ ਡੇਰੇ ਵਾਲੇ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ, ਅਵਾਜ਼ ਦੇ ਨਾਲ ਉਹ ਦਿਮਾਗੀ ਤੌਰ ਤੇ ਵੀ ਪਰੇਸ਼ਾਨ ਹੋ ਗਿਆ ਸੀ, ਜਿਸ ਦੀ ਵਜ੍ਹਾ ਕਰਕੇ ਪਤੀ ਨੇ ਅਜਿਹਾ ਕਦਮ ਚੁੱਕਿਆ ਹੈ ।