India Punjab

ਲੋਕਸਭਾ ਚੋਣਾਂ ਲਈ ਕਾਂਗਰਸ ਦੀ ਪਹਿਲੀ ਲਿਸਟ ਆ ਗਈ ! 39 ਉਮੀਦਵਾਰਾਂ ਵਿੱਚੋ ਪੰਜਾਬ ਦੇ ਕਿੰਨੇ ?

ਬਿਉਰੋ ਰਿਪੋਰਟ : ਬੀਜੇਪੀ ਤੋਂ ਬਾਅਦ ਹੁਣ ਕਾਂਗਰਸ ਨੇ ਵੀ ਲੋਕਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ । ਪਰ ਪਾਰਟੀ ਨੇ ਬੀਜੇਪੀ ਦੇ 195 ਦੇ ਮੁਕਾਬਲੇ ਸਿਰਫ 39 ਉਮੀਦਵਾਰਾਂ ਦੇ ਨਾਂ ਦਾ ਹੀ ਐਲਾਨ ਕੀਤਾ ਹੈ । ਪਹਿਲੀ ਲਿਸਟ ਵਿੱਚ ਸਾਬਕਾ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦਾ ਨਾਂ ਸ਼ਾਮਲ ਹੈ ਉਹ ਇੱਕ ਵਾਰ ਮੁੜ ਤੋਂ ਕੇਰਲਾ ਸੀ ਵਾਇਨਾਡ ਸੀਟ ਤੋਂ ਚੋਣ ਲੜਨਗੇ । ਹਾਲਾਂਕਿ ਸਮਝੌਤੇ ਦੇ ਬਾਵਜੂਦ CPI (M) ਨੇ ਇੱਥੋ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਕਾਂਗਰਸ ਦੀ ਲਿਸਟ ਵਿੱਚ ਦੂਜਾ ਵੱਡਾ ਨਾਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦਾ ਨਾਂ ਹੈ ਉਹ ਰਾਜਨਾਂਦਗਾਵ ਛੱਤੀਸਗੜ੍ਹ ਤੋਂ ਦਾਅਵੇਦਾਰੀ ਪੇਸ਼ ਕਰਨਗੇ। ਤੀਜਾ ਨਾਂ ਸ਼ਸ਼ੀ ਥਰੂਰ ਦਾ ਹੈ ਜੋ ਲਗਾਤਾਰ ਚੌਥੀ ਵਾਰ ਤ੍ਰਿਵੇਂਦਰਮ (ਕੇਰਲਾ ) ਤੋਂ ਮੈਦਾਨ ਵਿੱਚ ਉਤਰ ਰਹੇ ਹਨ ਉਨ੍ਹਾਂ ਦੇ ਖਿਲਾਫ ਵੀ CPI (M) ਨੇ ਉਮੀਦਵਾਰ ਉਤਾਰਿਆ ਹੈ।

ਕਾਂਗਰਸ ਦੀ ਪਹਿਲੀ ਲਿਸਟ ਵਿੱਚ ਕਾਂਗਰਸ ਦੀਆਂ 13 ਸੀਟਾਂ ‘ਤੇ ਕਿਸੇ ਵੀ ਉਮੀਦਵਾਰ ਦਾ ਨਾਂ ਨਹੀਂ ਐਲਾਨਿਆ ਗਿਆ ਹੈ । ਪਾਰਟੀ ਨੂੰ ਪਤਾ ਹੈ ਕਿ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਪਾਰਟੀ ਨੂੰ ਸਰਵੇਂ ਵਿੱਚ ਸਭ ਤੋਂ ਜ਼ਿਆਦਾ ਉਮੀਦ ਹਨ,ਇਸ ਲਈ ਉਮੀਦਵਾਰਾਂ ਨੂੰ ਲੈਕੇ ਪਾਰਟੀ ਸੋਚ ਸਮਝ ਕੇ ਐਲਾਨ ਕਰਨਾ ਚਾਹੁੰਦੀ ਹੈ । ਵੈਸੇ ਉਮੀਦ ਹੈ ਕਿ ਪਾਰਟੀ ਪਟਿਆਲਾ ਸੀਟ ਨੂੰ ਛੱਡ ਕੇ 2019 ਦੇ ਜੇਤੂ ਉਮੀਦਵਾਰਾਂ ‘ਤੇ ਮੁੜ ਦਾਅ ਖੇਡ ਸਕਦੀ ਹੈ ।

ਕਾਂਗਰਸ ਦੀ ਪਹਿਲੀ ਲਿਸਟ ਵਿੱਚ ਜਿੰਨਾਂ 39 ਉਮੀਦਵਾਰਾਂ ਦੇ ਨਾਂ ਐਲਾਨ ਹੋਇਆ ਹੈ । ਉਨ੍ਹਾਂ ਵਿੱਚ ਛੱਤੀਸਗੜ੍ਹ ਦੇ 6, ਕਰਨਾਟਕਾ ਦੇ 8,ਕੇਰਲਾ ਦੇ 15,ਮੇਘਾਲਿਆ ਦੇ 2,ਤੇਲੰਗਾਨਾ ਦੇ 4,ਤ੍ਰਿਪੁਰਾ,ਨਾਗਾਲੈਂਡ,ਸਿਕਿਮ ਦੇ 1-1 ਉਮੀਦਵਾਰ ਹੈ । ਜਿੰਨਾਂ ਵਿੱਚੋਂ 15 ਜਨਰਲ ਕੈਟਾਗਰੀ ਦੇ ਹਨ,24 ਉਮੀਦਵਾਰ SC,ST,OBC ਅਤੇ ਘੱਟ ਗਿਣਤੀ ਦੇ ਉਮੀਦਵਾਰ ਹਨ । 12 ਉਮੀਦਵਾਰਾਂ ਦੀ ਉਮਰ 50 ਸਾਲ ਤੋਂ ਘੱਟ ਹੈ ।