India Punjab

ਦਿੱਲੀ ਮੋਰਚੇ ਵੱਲੋਂ ਅਗਲੀ ਰਣਨੀਤਾ ਦਾ ਐਲਾਨ ! ਪੰਧੇਰ ਨੇ ਦੱਸਿਆ ਕਦੋਂ ਅੱਗੇ ਵਧਾਂਗੇ !

ਬਿਉਰੋ ਰਿਪੋਰਟ : ਦਿੱਲੀ ਮੋਰਚੇ ਨੂੰ ਲੈਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪਹਿਲੀ ਵਾਰ ਸਥਿਤੀ ਸਾਫ ਕਰ ਦਿੱਤੀ ਹੈ। ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਅਸੀਂ ਬੈਰੀਗੇਡ ਤੋੜ ਕੇ ਅੱਗੇ ਨਹੀਂ ਵਧਾਗੇ । ਸਰਕਾਰ ਆਪ ਰਸਤਾ ਖੋਲੇਗੀ ਤਾਂ ਹੀ ਜਾਵਾਂਗੇ । ਉਨ੍ਹਾਂ ਕਿਹਾ ਹੁਣ ਸ਼ੰਭੂ ਅਤੇ ਖਨੌਰੀ ‘ਤੇ ਹੀ ਪੱਕਾ ਮੋਰਚਾ ਲੱਗੇਗਾ ਜਿਸ ਤਰ੍ਹਾਂ ਸਿੰਘੂ ਅਤੇ ਟੀਕਰੀ ਬਾਰਡਰ ‘ਤੇ 2 ਸਾਲ ਪਹਿਲਾਂ ਲੱਗਿਆ ਸੀ । ਪੰਧੇਰ ਨੇ ਕਿਹਾ ਟਕਰਾਅ ਪੈਦਾ ਨਹੀਂ ਕਰਨਾ ਚਾਹੁੰਦੇ ਹਾਂ, ਜਿਸ ਤਰ੍ਹਾਂ ਪੁਲਿਸ ਨੇ ਨਿਹੱਥੇ ਲੋਕਾਂ ‘ਤੇ ਗੋਲੀਆਂ ਚਲਾਇਆ ਹਨ ਸਾਡੇ ਨੌਜਵਾਨਾਂ ਦੀ ਜਾਨ ਖਤਰੇ ਵਿੱਚ ਹੈ ਅਸੀਂ ਇਸ ਕੀਮਤ ‘ਤੇ ਅੱਗੇ ਨਹੀਂ ਵਧ ਸਕਦੇ ਹਾਂ ।

ਉਨ੍ਹਾਂ ਨੇ ਕੇਂਦਰ ਅਤੇ ਹਰਿਆਣਾ ਦੀ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਤੁਸੀਂ ਢਾਈ ਸੌ ਕਿਲੋਮੀਟਰ ਦਿੱਲੀ ਦੇ ਲੋਕਾਂ ਨੂੰ ਸਾਡੇ ਨਾਂ ‘ਤੇ ਕਿਉਂ ਪਰੇਸ਼ਾਨ ਕਰ ਰਹੇ ਹੋ,ਤੁਸੀਂ ਹੋਰ ਵੀ ਰਸਤੇ ਖੋਲ ਦਿਉ ਅਸੀਂ ਜਦੋਂ ਤੱਕ ਇਸ ਬੈਰੀਗੇਡ ਤੋਂ ਰਸਤਾ ਨਹੀਂ ਖੁੱਲ ਦਾ ਹੈ ਅਸੀਂ ਅੱਗੇ ਨਹੀਂ ਵਧਾਗੇ । ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਰਸਤਾ ਬੰਦ ਕਰਕੇ ਸਰਕਾਰ ਪੂਰੀ ਤਰ੍ਹਾਂ ਨਾਲ ਫਸ ਚੁੱਕੀ ਹੈ ।

ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਕਸ਼ਮੀਰ ਦੇ ਦੌਰੇ ‘ਤੇ ਜਿੱਥੇ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਉਨ੍ਹਾਂ ਤੋਂ ਕਾਫੀ ਉਮੀਦਾਂ ਸਨ ਕਿ ਪ੍ਰਧਾਨ ਮੰਤਰੀ ਉਨ੍ਹਾਂ ਲਈ ਕੋਈ ਖਾਸ ਐਲਾਨ ਕਰਨਗੇ ਪਰ ਉਨ੍ਹਾਂ ਦੀ ਇਸ ਉਮੀਦ ਨੂੰ ਬੂਰ ਨਾ ਪਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੱਲ੍ਹ ਇਹ ਬਿਆਨ ਦਿੱਤਾ ਕਿ ਪਿਛਲੇ ਦਸਾਂ ਸਾਲਾਂ ਵਿੱਚ ਲੋਕਾਂ ਦਾ ਲੋਕਤੰਤਰ ‘ਤੇ ਭਰੋਸਾ ਵਧਿਆ ਹੈ। ਇਸਦੇ ਜਵਾਬ ਵਿੱਚ ਪੰਧੇਰ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ “ਮੈਨੂੰ ਨਹੀਂ ਲੱਗਦਾ ਲੋਕ ਹੁਣ ਸਰਕਾਰ ‘ਤੇ ਭਰੋਸਾ ਕਰਨਗੇ।