ਬਿਉਰੋ ਰਿਪੋਰਟ : ਸੋਨੇ ਅਤੇ ਚਾਂਦੀ ਵਿੱਚ ਨਿਵੇਸ਼ ਕਰਨ ਵਾਲੇ ਮਾਲੋ ਮਾਲ ਹੋ ਗਏ ਹਨ । ਵੀਰਵਾਰ 7 ਮਾਰਚ ਨੂੰ ਸੋਨਾ ਪਹਿਲੀ ਵਾਰ 65 ਹਜ਼ਾਰ ਪਾਰ ਕਰ ਗਿਆ ਹੈ । ਹਾਲਾਂਕਿ ਅੱਜ ਦਿਨ ਦੇ ਕਾਰੋਬਾਰ ਦੌਰਾਨ ਸੋਨਾ ਥੋੜ੍ਹਾ ਹੇਠਾਂ ਆਇਆ ਹੈ । ਇੰਡੀਆ ਬੁਲੀਅਨ ਅਤੇ ਜਵੈਲਰੀ ਐਸੋਸੀਏਸ਼ਨ ਦੇ ਮੁਤਾਬਿਕ 10 ਗਰਾਮ ਸੋਨਾ 462 ਰੁਪਏ ਵਧਕੇ 64,955 ਰੁਪਏ ‘ਤੇ ਬੰਦ ਹੋਇਆ ਹੈ । 1 ਸਾਲ ਵਿੱਚ ਸੋਨੇ ਦੀ ਕੀਮਤ ਵਿੱਚ 16 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਜਾਣਕਾਰਾ ਦਾ ਮੰਨਣਾ ਹੈ ਕਿ ਸੋਨਾ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ 67 ਹਜ਼ਾਰ ਤੱਕ ਜਾਵੇਗਾ ।
ਉਧਰ ਅੱਜ ਦੇ ਕਾਰੋਬਾਰ ਵਿੱਚ ਚਾਂਦੀ ਵਿੱਚ ਵੀ ਤੇਜ਼ੀ ਵੇਖੀ ਗਈ ਹੈ । ਇਹ 555 ਰੁਪਏ ਮਹਿੰਗੀ ਹੋਕੇ 72,265 ਰੁਪਏ ਪ੍ਰਤੀ ਕਿਲੋ ਗਰਾਮ ‘ਤੇ ਬੰਦ ਹੋਈ ਹੈ । ਇਸ ਤੋਂ ਪਹਿਲਾਂ ਬੀਤੇ ਦਿਨੀ ਚਾਂਦੀ ਦੀ ਕੀਮਤ 71,710 ਰੁਪਏ ਸੀ । ਚਾਂਦੀ ਨੇ ਬੀਤੇ ਸਾਲ ਯਾਨੀ 2023 ਵਿੱਚ 4 ਦਸੰਬਰ ਨੂੰ 77,000 ਆਲ ਟਾਇਮ ਹਾਈ ਬਣਾਈ ਸੀ ।
ਸੋਨੇ ਦੀ ਤੇਜੀ ਦੇ 4 ਕਾਰਨ
2024 ਵਿੱਚ ਪੂਰੀ ਦੁਨੀਆ ਵਿੱਚ ਮੰਦੀ ਦਾ ਡਰ ਹੈ ਇਸੇ ਲਈ ਸੋਨੇ ਦੀ ਖਰੀਬ ਹੋ ਰਹੀ ਹੈ । ਵਿਆਹ ਦਾ ਸੀਜ਼ਨ ਵੀ ਵੱਡੀ ਵਜ੍ਹਾ ਹੈ ਸੋਨੇ ਦੀ ਡਿਮਾਂਡ ਵੱਧ ਜਾਂਦੀ ਹੈ । ਡਾਲਰ ਇੰਡੈਕਸ ਵਿੱਚ ਕਮਜ਼ੋਰੀ ਆਈ ਹੈ । ਦੁਨੀਆ ਵਿੱਚ ਕੇਂਦਰੀ ਬੈਂਕ ਸੋਨਾ ਖਰੀਦ ਰਹੇ ਹਨ । ਜਿਸ ਦੀ ਵਜ੍ਹਾ ਕਰਕੇ 67 ਹਜ਼ਾਰ ਤੱਕ ਸੋਨਾ ਜਾ ਸਕਦਾ ਹੈ । HDFC ਸਕਿਉਰਟੀਜ਼ ਦੇ ਕਮੋਡਿਟੀ ਅਤੇ ਕਰੰਸੀ ਹੈਡ ਅਨੁਜ ਗੁਪਤਾ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਸੋਨਾ ਤੇਜੀ ਨਾਲ ਅੱਗੇ ਵਧੇਗਾ । ਇਸ ਦੀ ਵਜ੍ਹਾ ਕਰਕੇ ਇਸ ਸਾਲ ਦੇ ਅਖੀਰ ਵਿੱਚ ਸੋਨਾ 67 ਹਜ਼ਾਰ ਰੁਪਏ ਪ੍ਰਤੀ 10 ਗਰਾਮ ਤੱਕ ਜਾ ਸਕਦਾ ਹੈ।
ਸਾਲ 2023 ਦੇ ਸ਼ੁਰੂਆਤ ਵਿੱਚ ਸੋਨਾ 54,867 ਰੁਪਏ ਪ੍ਰਤੀ ਗਰਾਮ ਸੀ ਜੋ 31 ਦਸੰਬਰ ਨੂੰ 63,246 ਰੁਪਏ ਪ੍ਰਤੀ ਗਰਾਮ ਤੱਕ ਪਹੁੰਚ ਗਿਆ । ਯਾਨੀ ਸਾਲ 2023 ਵਿੱਚ ਇਸ ਦੀ ਕੀਮਤ 8,379 ਰੁਪਏ (16%) ਦੀ ਤੇਜ਼ੀ ਆਈ ਜਦਕਿ ਚਾਂਦੀ ਵੀ 68,092 ਰੁਪਏ ਵੱਧ ਕੇ 73,395 ਰੁਪਏ ਪ੍ਰਤੀ ਕਿਲੋਗਰਾਮ ਪਹੁੰਚ ਗਈ ।