ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੀ ਮੌਤ ਜੀਂਦ ਦੇ ਪੁਲਿਸ ਥਾਣੇ ਦੇ ਖੇਤਰ ਅਧੀਨ ਹੋਈ ਹੈ। ਹਰਿਆਣਾ ਨੇ ਇਹ ਵੀ ਦੱਸਿਆ ਕਿ ਪੰਜਾਬ ਨੇ ਜ਼ੀਰੋ ਐੱਫ਼ ਆਈ ਆਰ ਦਰਜ ਕਰ ਕੇ ਮਾਮਲਾ ਸਾਡੇ ਕੋਲ ਭੇਜ ਦਿੱਤਾ ਹੈ ਪਰ ਸਾਨੂੰ ਹਾਲੇ ਤੱਕ ਪੋਸਟ ਮਾਰਟਮ ਰਿਪੋਰਟ ਨਹੀਂ ਮਿਲੀ। ਰਿਪੋਰਟ ਮਿਲਣ ਮਗਰੋਂ ਐੱਸ ਆਈ ਟੀ ਗਠਿਤ ਕੀਤੀ ਜਾਵੇ।
ਇਸ ’ਤੇ ਹਾਈ ਕੋਰਟ ਨੇ ਹੁਕਮ ਦਿੱਤੇ ਕਿ ਇਸ ਮਾਮਲੇ ਦੀ ਜਾਂਚ ਤਿੰਨ ਮੈਂਬਰੀ ਕਮੇਟੀ ਕਰੇਗੀ, ਜਿਸ ਦੀ ਅਗਵਾਈ ਸਾਬਕਾ ਜੱਜ ਵੱਲੋਂ ਕੀਤੀ ਜਾਵੇਗੀ। ਹਾਈ ਕੋਰਟ ਵੱਲੋਂ ਅੱਜ ਸ਼ਾਮ 4.00 ਵਜੇ ਤੱਕ ਕਮੇਟੀ ਦੀ ਅਗਵਾਈ ਕਰਨ ਵਾਲੇ ਸੇਵਾ ਮੁਕਤ ਜੱਜ ਦਾ ਨਾਂ ਦੱਸਿਆ ਦਿੱਤਾ ਜਾਵੇਗਾ ਤੇ ਇਸ ਵਿਚ ਪੰਜਾਬ ਅਤੇ ਹਰਿਆਣਾ ਤੋਂ ਇਕ-ਇਕ ਏ ਡੀ ਜੀ ਪੀ ਰੈਂਕ ਦਾ ਅਫ਼ਸਰ ਸ਼ਾਮਲ ਹੋਵੇਗਾ। ਦੋਵਾਂ ਰਾਜਾਂ ਨੂੰ ਪੂਰਨ ਸਹਿਯੋਗ ਦੇਣ ਦੀ ਹਦਾਇਤ ਕੀਤੀ ਗਈ ਹੈ।
ਦੂਜੇ ਪਾਸੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਸ਼ੁਕਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਦਾ ਇੱਕ ਪੇਜ ਸਾਂਝਾ ਕੀਤਾ ਹੈ। ਬਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਰਿਪੋਰਟ ਦਾ ਪੰਨਾ ਸਾਂਝਾ ਕਰਦੇ ਹੋਏ ਕਿਹਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮਿਲੀਭੁਗਤ ਦਾ ਨਤੀਜਾ ਹੈ। ਅੱਜ ਤੱਕ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। 250 ਤੋਂ ਵੱਧ ਕਿਸਾਨ ਜ਼ਖ਼ਮੀ ਹੋ ਗਏ ਅਤੇ ਕਈਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। 4 ਕਿਸਾਨ ਸ਼ਹੀਦ ਹੋ ਗਏ ਹਨ। ਗੋਲੀ ਲੱਗਣ ਕਾਰਨ ਸ਼ੁਭਕਰਨ ਦੀ ਮੌਤ ਹੋ ਗਈ। ਰਿਪੋਰਟ ਆਉਣ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
https://twitter.com/bsmajithia/status/1765601824000835787
ਬਿਕਰਮ ਮਜੀਠੀਆ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਰਿਪੋਰਟ ‘ਚ ਮੌਤ ਦਾ ਕਾਰਨ ਵੀ ਦੱਸਿਆ ਗਿਆ ਹੈ। ਡਾਕਟਰਾਂ ਦੇ ਪੈਨਲ ਨੇ ਰਿਪੋਰਟ ਵਿੱਚ ਲਿਖਿਆ, “ਸਾਡੀ ਰਾਏ ਵਿੱਚ ਇਸ ਕੇਸ ਵਿੱਚ ਮੌਤ ਦਾ ਕਾਰਨ ਹਥਿਆਰ (ਗੋਲੀ) ਦੇ ਨਤੀਜੇ ਵਜੋਂ ਸਿਰ ਵਿੱਚ ਸੱਟ ਹੈ, ਜੋ ਕਿ ਆਮ ਕੋਰਸ ਵਿੱਚ ਮੌਤ ਦਾ ਕਾਰਨ ਬਣ ਸਕਦੀ ਹੈ।”
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਜਾਂਚ ਅਧਿਕਾਰੀ ਨੂੰ ਬੈਲਿਸਟਿਕ ਮਾਹਿਰ ਦੀ ਰਾਏ ਦੀ ਲੋੜ ਹੁੰਦੀ ਹੈ, ਤਾਂ ਜ਼ਖ਼ਮ ਦੇ ਆਲ਼ੇ ਦੁਆਲੇ ਦੀ ਚਮੜੀ ਅਤੇ ਕੱਟੇ ਹੋਏ ਵਾਲਾਂ ਨੂੰ ਇੱਕ ਸ਼ੀਸ਼ੀ ਵਿੱਚ ਸੀਲ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਜਾਂਚ ਅਧਿਕਾਰੀ ਨੂੰ ਜੀ.ਐਸ.ਆਰ. ਇਸ ਲਈ, ਵਿਸੇਰਾ ਨੂੰ ਬੈਲਿਸਟਿਕ ਜਾਂਚ ਲਈ ਲਿਆ ਗਿਆ ਹੈ।