Punjab

6 ਸਾਲਾ ਬੱਚੀ ਦੇ ਗਲ ‘ਚ ਫਸੀ ਚਾਇਨਾ ਡੋਰ, ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਕਹੀ ਹੈਰਾਨ ਕਰ ਦੇਣ ਵਾਲੀ ਗੱਲ

China door stuck in the neck of 6-year-old girl, died on arrival at the hospital

ਅੰਮ੍ਰਿਤਸਰ ‘ਚ ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਲੜਕੀ ਆਪਣੇ ਪਿਤਾ ਨਾਲ ਬਾਈਕ ‘ਤੇ ਬੈਠੀ ਸੀ ਕਿ ਚਾਈਨਾ ਡੋਰ ਨਾਲ ਟਕਰਾ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੁਣ ਪਰਿਵਾਰਕ ਮੈਂਬਰ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰ ਰਹੇ ਹਨ। ਮ੍ਰਿਤਕ ਬੱਚੀ ਦੀ ਪਛਾਣ 6 ਸਾਲਾ ਖੁਸ਼ੀ ਵਜੋਂ ਹੋਈ ਹੈ।

ਛੇ ਸਾਲਾ ਬੱਚੀ ਖੁਸ਼ੀ ਦੇ ਪਿਤਾ ਮਨੀ ਨੇ ਦੱਸਿਆ ਕਿ ਸਵੇਰੇ ਜਿਉਂ ਹੀ ਉਹ ਬਟਾਲਾ ਰੋਡ ‘ਤੇ ਸੈਲੀਬ੍ਰੇਸ਼ਨ ਮਾਲ ਨੇੜੇ ਪੁਲ ‘ਤੇ ਚੜ੍ਹਿਆ ਤਾਂ ਬਾਈਕ ‘ਤੇ ਬੈਠੀ ਉਸ ਦੀ ਬੇਟੀ ਦੇ ਗਲੇ ‘ਚ ਚਾਈਨਾ ਡੋਰ ਫਸ ਗਈ, ਜਿਸ ਕਾਰਨ ਜਿਸ ਨਾਲ ਲੜਕੀ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਖੁਸ਼ੀ ਦੇ ਪਿਤਾ ਨੇ ਦੱਸਿਆ ਕਿ ਅਚਾਨਕ ਤਾਰਾਂ ਆਉਣ ਕਾਰਨ ਉਸ ਦੀ ਲੜਕੀ ਦੇ ਗਲੇ ਦੀਆਂ ਨਾੜਾਂ ਕੱਟੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਮਨੀ ਨੇ ਦੱਸਿਆ ਕਿ ਉਹ ਸਖ਼ਤ ਮਿਹਨਤ ਕਰਦਾ ਹੈ ਅਤੇ ਉਸ ਦੀਆਂ ਚਾਰ ਲੜਕੀਆਂ ਹਨ, ਜਿਨ੍ਹਾਂ ਵਿੱਚੋਂ ਖੁਸ਼ੀ ਸਭ ਤੋਂ ਛੋਟੀ ਸੀ। ਹੁਣ ਉਹ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਸ ਨੇ ਆਪਣੀ ਧੀ ਗੁਆ ਲਈ ਹੈ ਪਰ ਲੋਕ ਇਸ ਧਾਗੇ ਦੀ ਵਰਤੋਂ ਨਾ ਕਰਨ ਤਾਂ ਜੋ ਕੋਈ ਹੋਰ ਇਸ ਦਾ ਸ਼ਿਕਾਰ ਨਾ ਹੋਵੇ। ਮਨੀ ਨੇ ਆਪਣੇ ਸ਼ੌਕ ਲਈ ਕਿਸੇ ਨੂੰ ਨਾ ਮਾਰਨ ਦੀ ਅਪੀਲ ਕੀਤੀ।