India Punjab

ਪ੍ਰਧਾਨ ਮੰਤਰੀ ਨੇ 41,000 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

The Prime Minister inaugurated railway projects worth Rs 41,000 crore

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਤੋਂ ਇਲਾਵਾ ਅੰਮ੍ਰਿਤ ਭਾਰਤ ਯੋਜਨਾ ਤਹਿਤ 554 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈ। । ਇਸ ਦੌਰਾਨ ਪੀ ਐੱਮ ਮੋਦੀ ਨੇ ਕਿਹਾ ਕਿ ਅੱਜ ਦਾ ਸਮਾਗਮ ਆਪਣੇ ਆਪ ਵਿੱਚ ਬਹੁਤ ਖ਼ਾਸ ਹੈ।

ਮੋਦੀ ਨੇ ਕਿਹਾ ਕਿ ਅੱਜ ਭਾਰਤ ਨੇ ਛੋਟੇ ਛੋਟੇ ਸੁਪਨੇ ਦੇਖਣੇ ਬੰਦ ਕਰ ਦਿੱਤੇ ਹਨ ਕਿਉਂਕਿ ਭਾਰਤ ਅੱਜ ਵੱਡੇ ਸੁਪਨੇ ਦੇਖਦਾ ਹੈ। ਮੋਦੀ ਨੇ ਕਿਹਾ ਕਿ 10 ਸਾਲ ਕਿਸੇ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਰੇਲਵੇ ਇੰਨੀ ਤੇਜ਼ੀ ਨਾਲ ਵਿਕਾਸ ਕਰੇਗਾ। ਉਨ੍ਹਾਂ ਨੇ ਕਿਹਾ ਕਿ ਜੋ ਸੁਵਿਧਾਵਾਂ ਪਹਿਲਾਂ ਸਿਰਫ਼ ਹਵਾਈ ਅੱਡੇ ‘ਤੇ ਮਿਲਦੀਆਂ ਸਨ ਭਾਜਪਾ ਦੀ ਸਰਕਾਰ ਵਿੱਚ ਹੁਣ ਉਹ ਸੁਵਿਧਾਵਾਂ ਰੇਲਵੇ ਸਟੇਸ਼ਨਾਂ ‘ਤੇ ਆਮ ਮਿਲਦੀਆਂ ਹਨ।

ਮੋਦੀ ਨੇ ਕਿਹਾ, ‘ਅੱਜ ਦਾ ਪ੍ਰੋਗਰਾਮ ਨਵੇਂ ਭਾਰਤ ਦੇ ਨਵੇਂ ਕਾਰਜ ਸੱਭਿਆਚਾਰ ਦਾ ਪ੍ਰਤੀਕ ਹੈ। ਭਾਰਤ ਅੱਜ ਜੋ ਵੀ ਕਰਦਾ ਹੈ, ਉਹ ਬੇਮਿਸਾਲ ਗਤੀ ਨਾਲ ਕਰਦਾ ਹੈ। ਭਾਰਤ ਅੱਜ ਜੋ ਵੀ ਕਰਦਾ ਹੈ. ਉਨ੍ਹਾਂ ਕਿਹਾ ਕਿ ਅੱਜ ਰੇਲਵੇ ਨਾਲ ਸਬੰਧਿਤ ਦੋ ਹਜ਼ਾਰ ਤੋਂ ਵੱਧ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਗਿਆ। ਫ਼ਿਲਹਾਲ ਇਸ ਸਰਕਾਰ ਦਾ ਤੀਜਾ ਕਾਰਜਕਾਲ ਜੂਨ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਰ ਜਿਸ ਪੈਮਾਨੇ ਅਤੇ ਰਫ਼ਤਾਰ ਨਾਲ ਕੰਮ ਸ਼ੁਰੂ ਹੋਇਆ ਹੈ, ਉਹ ਸਭ ਨੂੰ ਹੈਰਾਨ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ 27 ਰਾਜਾਂ ਦੇ 300 ਤੋਂ ਵੱਧ ਜ਼ਿਲ੍ਹਿਆਂ ਵਿੱਚ 550 ਤੋਂ ਵੱਧ ਰੇਲਵੇ ਸਟੇਸ਼ਨਾਂ ਦੇ ਕਾਇਆਕਲਪ ਲਈ ਨੀਂਹ ਪੱਥਰ ਰੱਖਿਆ ਗਿਆ ਹੈ। ਗੋਮਤੀ ਨਗਰ, ਯੂਪੀ ਦਾ ਰੇਲਵੇ ਸਟੇਸ਼ਨ ਜਿਸਦਾ ਅੱਜ ਉਦਘਾਟਨ ਕੀਤਾ ਗਿਆ, ਅਸਲ ਵਿੱਚ ਅਦਭੁਤ ਲੱਗ ਰਿਹਾ ਹੈ। ਇਸ ਤੋਂ ਇਲਾਵਾ ਅੱਜ 1500 ਤੋਂ ਵੱਧ ਪ੍ਰਾਜੈਕਟ ਜਿਵੇਂ ਕਿ ਸੜਕਾਂ, ਓਵਰਬ੍ਰਿਜ, ਅੰਡਰ ਪਾਸ ਵੀ ਇਸ ਵਿੱਚ ਸ਼ਾਮਲ ਹਨ। 40 ਹਜ਼ਾਰ ਕਰੋੜ ਰੁਪਏ ਦੇ ਇਹ ਪ੍ਰੋਜੈਕਟ ਇੱਕੋ ਸਮੇਂ ਜ਼ਮੀਨ ‘ਤੇ ਆ ਉਤਰ ਹਨ।

ਮੋਦੀ ਨੇ ਕਿਹਾ ਕਿ ਇਹ ਵਿਕਾਸ ਇਸ ਲਊ ਗੋ ਰਿਹਾ ਹੈ ਕਿਉਂਕਿ ਭਾਰਤ ਦੁਨੀਆ ‘ਚ ਅਰਥ ਵਿਵਸਥਾ ਦੇ ਮਾਮਲੇ ਵਿੱਚ 5ਵੇਂ ਸਥਾਨ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਅਰਥ ਵਿਵਸਥਾ ਦੇ ਵਿੱਚ 11ਵੇਂ ਸਥਾਨ ‘ਤੇ ਸੀ ਤਾਂ ਰੇਲਵੇ ਦਾ ਬਜਟ 45 ਹਜ਼ਾਰ ਕਰੋੜ ਸੀ ਪਰ ਹੁਣ ਰਲਵੇ ਦਾ ਬਜਟ ਢਾਈ ਲੱਖ ਕਰੋੜ ਦਾ ਹੈ। ਮੋਦੀ ਨੇ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਰੇਲਵੇ ਦਾ ਪੁਨਰ ਵਿਕਾਸ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਅੱਜ ਭਾਰਤ ਦੁਨੀਆ ਦੇ ਕਪਾਹ, ਜੂਟ ਅਤੇ ਰੇਸ਼ਮ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ। ਲੱਖਾਂ ਕਿਸਾਨ ਇਸ ਕੰਮ ਵਿੱਚ ਲੱਗੇ ਹੋਏ ਹਨ। ਅੱਜ ਸਰਕਾਰ ਲੱਖਾਂ ਕਪਾਹ ਕਿਸਾਨਾਂ ਦੀ ਸਹਾਇਤਾ ਕਰ ਰਹੀ ਹੈ, ਉਨ੍ਹਾਂ ਤੋਂ ਲੱਖਾਂ ਕੁਇੰਟਲ ਨਰਮਾ ਖ਼ਰੀਦ ਰਹੀ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਸਤੂਰੀ ਕਪਾਹ ਭਾਰਤ ਦੀ ਵੱਖਰੀ ਪਛਾਣ ਬਣਾਉਣ ਲਈ ਇੱਕ ਵੱਡਾ ਕਦਮ ਸਾਬਤ ਹੋਣ ਜਾ ਰਹੀ ਹੈ। ਮੋਦੀ ਨੇ ਕਿਹਾ ਕਿਸਾਨਾਂ ਦਾ ਵਿਕਾਸ ਸਾਡੀ ਪਹਿਲ ਹੈ।

ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਨੌਜਵਾਨਾਂ ਦੇ ਸੁਪਨਿਆਂ ਦਾ ਭਾਰਤ ਹੈ, ਇਸ ਲਈ ਉਨ੍ਹਾਂ ਨੂੰ ਇਹ ਫ਼ੈਸਲਾ ਕਰਨ ਦਾ ਸਭ ਤੋਂ ਵੱਧ ਅਧਿਕਾਰ ਹੈ ਕਿ ਭਾਰਤ ਕਿੰਨਾ ਵਿਕਸਤ ਹੋਵੇਗਾ। ਮੈਂ ਦੇਸ਼ ਦੇ ਹਰ ਨੌਜਵਾਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡਾ ਸੁਪਨਾ ਮੋਦੀ ਦਾ ਸੰਕਲਪ ਹੈ।