Punjab

ਮੋਗਾ ‘ਚ NRI ਡਬਲ ਮਰਡਰ ! ਕਾਤਲ ਆਪ ਵੀ ਸ਼ਿਕਾਰ ਹੋ ਗਿਆ ! 20 ਦਿਨ ‘ਚ ਖੇਡਿਆ ਖੇਡ

ਬਿਉਰੋ ਰਿਪੋਰਟ : ਮੋਗਾ ਵਿੱਚ ਡਬਲ ਕਤਲ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਡਬਲ ਕਤਲ ਦੀ ਜਾਣਕਾਰੀ ਪੁਲਿਸ ਨੂੰ ਇੱਕ ਲਾਸ਼ ਮਿਲਣ ਦੇ ਬਾਅਦ ਹੋਈ । ਦਰਅਸਲ ਇੰਨਾਂ ਦੋਵਾਂ ਕਤਲ ਦੇ ਵਿਚਾਲੇ 20 ਦਿਨ ਦਾ ਫਾਸਲਾ ਹੈ । ਪਰ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੋਵਾਂ ਦਾ ਲਿੰਕ ਆਪਸ ਵਿੱਚ ਜੁੜ ਗਿਆ ਹੈ। ਇੰਨਾਂ ਦੋਵਾਂ ਵਾਰਦਾਤਾਂ ਵਿੱਚ ਇੱਕ ਪੀੜਤ NRI ਹੈ ਅਤੇ ਦੂਜਾ ਮ੍ਰਿਤਕ ਕਾਤਲ ਆਪ ਹੈ ।

ਦਰਅਸਲ 3 ਦੋਸਤਾਂ ਨੇ ਮਿਲਕੇ NRI ਮਨਦੀਪ ਸਿੰਘ ਦਾ ਉਸ ਦੇ ਘਰ ਜਾਕੇ 20 ਦਿਨ ਪਹਿਲਾਂ ਕਤਲ ਕੀਤਾ ਸੀ । ਇਸ ਕਤਲ ਵਿੱਚ ਮੋਗਾ ਦੇ ਪਿੰਡ ਮਹਿਣਾ ਦੇ ਮਨੀਕਰਨ ਸਿੰਘ,ਹਰਜੀਤ ਅਤੇ ਕੁਲਵਿੰਦਰ ਦਾ ਹੱਥ ਸੀ । NRI ਮਨਦੀਪ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ ਉਸ ਦੀਆਂ 2 ਭੈਣਾਂ ਵੀ ਵਿਦੇਸ਼ ਰਹਿੰਦੀਆਂ ਸਨ । ਵੀਰਵਾਰ ਨੂੰ ਮਨੀਕਰਨ ਸਿੰਘ ਆਪਣੇ ਘਰੋਂ ਇਹ ਕਹਿਕੇ ਗਿਆ ਸੀ ਕਿ ਉਹ ਆਪਣੇ ਦੋਸਤ ਹਰਜੀਤ ਅਤੇ ਕੁਲਵਿੰਦਰ ਦੇ ਨਾਲ ਜਾ ਰਿਹਾ ਹੈ । ਜਦੋਂ ਸ਼ਾਮ ਤੱਕ ਘਰ ਨਹੀਂ ਆਇਆ ਤਾਂ ਪਰਿਵਾਰ ਨੂੰ ਚਿੰਤਾ ਹੋਈ ਜਦੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਮਨੀਕਰਨ ਸਿੰਘ ਦੇ ਦੋਵਾਂ ਦੋਸਤਾਂ ਹਰਜੀਤ ਅਤੇ ਕੁਲਵਿੰਦਰ ਨੂੰ ਹਿਰਾਸਤ ਵਿੱਚ ਲਿਆ ਗਿਆ । ਜਦੋਂ ਪੁੱਛ-ਗਿੱਛ ਹੋਈ ਤਾਂ ਪਿੰਡ ਮਹਿਰਾ ਦੇ ਗੰਦੇ ਨਾਲੇ ਵਿੱਚੋਂ 17 ਸਾਲ ਦੇ ਮਨੀਕਰਨ ਦੀ ਲਾਸ਼ ਮਿਲੀ । ਇਸ ਦੌਰਾਨ ਦੋਵਾਂ ਨੇ ਕਬੂਲਿਆਂ ਕਿ ਤਿੰਨਾਂ ਨੇ ਮਿਲਕੇ NRI ਮਨਦੀਪ ਸਿੰਘ ਦਾ 10 ਦਿਨ ਪਹਿਲਾਂ ਕਤਲ ਕੀਤਾ ਸੀ ।

ਪੁਲਿਸ ਜਦੋਂ ਮਨਦੀਪ ਦੇ ਘਰ ਪਹੁੰਚੀ ਤਾਂ ਉਸ ਦੀ ਲਾਸ਼ ਘਰ ਵਿੱਚ ਹੀ ਮਿਲੀ । ਪੁਲਿਸ ਨੇ ਉਸ ਨੂੰ ਹਸਪਤਾਲ ਪੋਸਟਮਾਰਟਮ ਦੇ ਲਈ ਪਹੁੰਚਾ ਦਿੱਤਾ । ਜੱਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਨਦੀਪ ਦੀ ਜ਼ਮੀਨ ਠੇਕੇ ‘ਤੇ ਲਈ ਸੀ ਪਰ 20 ਦਿਨ ਤੋਂ ਨਜ਼ਰ ਨਹੀਂ ਆਇਆ ਉਨ੍ਹਾਂ ਨੇ ਸੋਚਿਆ ਕਿ ਉਹ ਭੈਣ ਦੇ ਕੋਲ ਵਿਦੇਸ਼ ਗਿਆ ਹੋਵੇਗਾ । ਪਰ ਉਸ ਦੀ ਲਾਸ਼ ਜਿਸ ਤਰ੍ਹਾਂ ਘਰ ਤੋਂ ਮਿਲੀ ਹੈ ਉਸ ਨੂੰ ਵੇਖ ਕੇ ਉਹ ਹੈਰਾਨ ਹਨ ।

ਮਨਦੀਪ ਦਾ ਕਤਲ ਤਿੰਨ ਦੋਸਤਾਂ ਨੇ ਲੁੱਟ ਦੇ ਇਰਾਦੇ ਨਾਲ ਕੀਤਾ ਸੀ ਪਰ ਮਨੀਕਰਨ ਦਾ ਦੋਸਤ ਹਰਜੀਤ ਅਤੇ ਕੁਲਵਿੰਦਰ ਨੇ ਕਤਲ ਕਿਉਂ ਕੀਤਾ ਇਸ ਦਾ ਹੁਣ ਤੱਕ ਖੁਲਾਸਾ ਨਹੀਂ ਹੋਇਆ ਹੈ । ਪੁਲਿਸ ਨੂੰ ਸ਼ੱਕ ਹੈ ਕਿ ਲੁੱਟ ਦੇ ਸਮਾਨ ਨੂੰ ਲੈਕੇ ਹੋ ਸਕਦਾ ਹੈ ਕਿ ਦੋਸਤਾਂ ਦੇ ਵਿਚਾਲੇ ਕੋਈ ਝਗੜਾ ਹੋਇਆ ਹੋਵੇ ਜਿਸ ਦੀ ਵਜ੍ਹਾ ਕਰਕੇ ਮਨੀਕਰਨ ਦਾ ਕਤਲ ਕੀਤਾ ਗਿਆ ਹੋਵੇ।