India Khetibadi Punjab

ਕੇਂਦਰ ਦੀ ਪੇਸ਼ਕਸ਼ ‘ਤੇ ‘SKM’ ਨੇ ਸੁਣਾ ਦਿੱਤਾ ਫੈਸਲਾ ! ਹੁਣ ਫੈਸਲੇ ਦੀ ਘੜੀ !

ਬਿਉਰੋ ਰਿਪੋਰਟ : ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਦੇ MSP ਦੇ ਨਵੇਂ ਫਾਰਮੂਲੇ ਨੂੰ ਖਾਰਜ ਕਰ ਦਿੱਤਾ ਹੈ । ਜਿਸ ਵਿੱਚ ਸਰਕਾਰ ਨੇ ਪੰਜ ਫਸਲਾਂ ‘ਤੇ ਪੰਜ ਸਾਲ ਲਈ MSP ਦੇਣ ਦੀ ਗੱਲ ਕਹੀ ਸੀ । 18 ਫਰਵਰੀ ਨੂੰ ਦੇਰ ਰਾਤ SKM ਗੈਰ ਸਿਆਸੀ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਕੇਂਦਰ ਸਰਕਾਰ ਨੇ ਪ੍ਰਪੋਜ਼ਲ ਰੱਖਿਆ ਸੀ । ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਸਰਕਾਰ ਮੱਕੀ,ਕਪਾਹ,ਅਰਹਰ,ਤੂਰ,ਮਸੂਰ,ਉੜਦ ਦੀਆਂ ਫਸਲਾਂ ‘ਤੇ A2+FL+50% ਦੇ ਫਾਰਮੂਲੇ ਨਾਲ MSP ਦੇਵੇ । ਇਹ ਅਸਲ ਮੰਗਾਂ ਨੂੰ ਕਮਜ਼ੋਰ ਕਰ ਰਹੀ ਹੈ ।

ਕਿਸਾਨਾਂ ਦੀ ਮੰਗ ਹੈ ਕਿ C2+50% ਦੇ ਫਾਰਮੂਲੇ ਤਹਿਤ ਹੀ ਸਾਰੀਆਂ ਫਸਲਾਂ ਦੀ MSP ਤੈਅ ਕੀਤੀ ਜਾਵੇ । SKM ਨੇ ਕਿਹਾ 2014 ਵਿੱਚ ਬੀਜੇਪੀ ਨੇ ਆਪਣੇ ਮੈਨੀਫੈਸਟੋ ਵਿੱਚ ਫਸਲਾਂ ਨੂੰ MSP ‘ਤੇ ਖਰੀਦ ਦੀ ਗਰੰਟੀ ਦਿੱਤੀ ਸੀ । ਜਿਸ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿਸਾਨਾਂ ਨਾਲ ਗੱਲਬਾਤ ਵਿੱਚ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਉਹ MSP ਨੂੰ ਕਿਸ ਫਾਰਮੂਲੇ ਦੇ ਤਹਿਤ ਲਾਗੂ ਕਰਨਗੇ । SKM ਨੇ ਕਿਹਾ ਇਸ ਤੋਂ ਇਲਾਵਾ ਕੇਂਦਰੀ ਮੰਤਰੀਆਂ ਨੇ ਕਿਸਾਨਾਂ ‘ਤੇ ਕਰਜ ਮੁਆਫੀ,ਬਿਜਲੀ ਬੋਰਡ ਦੇ ਪ੍ਰਾਇਵੇਟਾਇਜੇਸ਼ਨ,60 ਸਾਲ ਦੇ ਉੱਤੇ ਦੇ ਕਿਸਾਨਾਂ ਨੂੰ 10 ਹਜ਼ਾਰ ਪੈਨਸ਼ਨ ਅਤੇ ਲਖੀਮਪੁਰ ਖੀਰੀ ਕਾਂਡ ਵਿੱਚ ਇਨਸਾਫ ਦੇ ਸਵਾਲ ਤੇ ਚੁੱਪ ਰਹੀ ਹੈ ।