India Punjab

‘ਤੁਹਾਡੇ ‘ਤੇ ਮੁਕਦਮਾ ਚੱਲਣਾ ਚਾਹੀਦਾ ਹੈ’! ‘ਬੈਲੇਟ ‘ਤੇ ਨਿਸ਼ਾਨ ਕਿਉਂ ਲਗਾਏ’! ‘ਹੌਰਸ ਟ੍ਰੇਡਿੰਗ ਚਿੰਤਾਜਨਕ’! ‘ਕੱਲ ਇਹ ਚੀਜ਼ਾਂ ਪੇਸ਼ ਕਰੋ’!

ਬਿਉਰੋ ਰਿਪੋਰਟ : ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਕੁਝ ਘੰਟੇ ਪਹਿਲਾਂ ਬੀਜੇਪੀ ਨੇ ਜਿਹੜਾ ਆਪ ਦੇ 3 ਕੌਂਸਲਰਾਂ ਨੂੰ ਆਪਣੇ ਨਾਲ ਮਿਲਾਉਣ ਦਾ ਖੇਡ ਖੇਡਿਆ ਹੈ ਉਸ ਦੇ ਬਾਵਜੂਦ ਅਦਾਲਤ ਉਨ੍ਹਾਂ ਬਖਸ਼ਨ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ । ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਲੈਕੇ ਵੱਡੀ ਟਿਪਣੀਆਂ ਕੀਤੀਆਂ ਹਨ । ਅਦਾਲਤ ਦੇ ਸਾਹਮਣੇ ਪੇਸ਼ ਹੋਏ ਚੋਣ ਅਧਿਕਾਰੀ ਅਨਿਲ ਮਸ਼ੀਹ ਨੂੰ ਚੀਫ ਜਸਟਿਸ ਨੇ ਕਿਹਾ ਤੁਹਾਡੇ ‘ਤੇ ਮੁਕਦਮਾ ਚੱਲਣਾ ਚਾਹੀਦਾ ਹੈ । ਸੁਪਰੀਮ ਕੋਰਟ ਨੇ ਹਾਈਕੋਰਟ ਵਿੱਚ ਪਏ ਬੈਲੇਟ ਪੇਪਰ ਮੰਗਵਾਏ ਹਨ । ਜਿਸ ਤੋਂ ਬਾਅਦ ਕੱਲ ਸੁਪਰੀਮ ਕੋਰਟ ਕੋਈ ਨਿਰਦੇਸ਼ ਜਾਰੀ ਕਰੇਗਾ । ਅਦਾਲਤ ਨੇ ਅਨਿਲ ਮਸੀਹ ਨੂੰ ਪੁੱਛਿਆ ਕਿ ਤੁਸੀਂ ਬੈਲੇਟ ਪੇਪਰ ਤੇ ਨਿਸ਼ਾਨੀ ਕਿਉਂ ਲਾ ਰਹੇ ਸੀ ਹਸਤਾਖਰ ਕਿਉਂ ਕਰ ਰਹੇ ਸੀ ਕਿਸ ਕਾਨੂੰਨ ਤਹਿਤ ਕਰ ਰਹੇ ਸੀ । ਤੁਸੀਂ ਲਗਾਤਾਰ ਕੈਮਰੇ ਦੇ ਸਾਹਮਣੇ ਕਿਉਂ ਵੇਖ ਰਹੇ ਸੀ। ਜਵਾਬ ਵਿੱਚ ਅਨਿਲ ਮਸੀਹ ਨੇ ਕਿਹਾ ਜਦੋਂ ਆਪ ਦੇ ਕੌਂਸਲਰ ਕੈਮਰਾ-ਕੈਮਰਾ ਕਹਿ ਰਹੇ ਸਨ ਤਾਂ ਉਨ੍ਹਾਂ ਨੇ ਕੈਮਰੇ ਵੱਲ ਵੇਖਿਆ । ਪਰ ਚੀਫ ਜਸਟਿਸ ਮਸੀਹ ਦੇ ਜਵਾਬ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ । ਇਸ ਦੌਰਾਨ ਅਦਾਲਤ ਨੇ ਕਿਹਾ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਨੂੰ ਲੈਕੇ ਜਿਹੜੀ ਹੌਰਸ ਟ੍ਰੇਡਿੰਗ ਚੱਲ ਰਹੀ ਹੈ ਉਹ ਬਹੁਤ ਹੀ ਚਿੰਤਾਜਨਕ ਹੈ। ਡੀਸੀ ਨੂੰ ਨਵੇਂ ਰਿਟਰਨਿੰਗ ਅਫਸਰ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ।

ਇਸ ਤੋਂ ਪਹਿਲਾਂ ਬੀਜੇਪੀ ਦੇ ਮੇਅਰ ਮਨੋਜ ਸੋਨਕਰ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਆਪ ਦੇ ਤਿੰਨ ਕੌਂਸਲਰਾਂ ਨੇ ਪਾਲਾ ਬਦਲ ਲਿਆ ਸੀ । ਮੇਅਰ ਦੀ ਅਸਤੀਫੇ ਤੋਂ ਬਾਅਦ ਹੁਣ ਇਹ ਗੱਲ ਤੈਅ ਕਿ ਮੇਅਰ ਦੀ ਚੋਣ ਹੋਵੇਗੀ ਅਤੇ ਬੀਜੇਪੀ ਦੇ ਕੋਲ ਹੁਣ 19 ਕੌਂਸਲਰ ਮੌਜੂਦ ਹਨ ਯਾਨੀ ਬੀਜੇਪੀ ਦਾ ਇੱਕ ਵਾਰ ਮੁੜ ਤੋਂ ਮੇਅਰ ਬਣਨਾ ਤੈਅ ਹੈ । ਆਪ ਦੇ ਤਿੰਨ ਕੌਂਸਲਰਾਂ ਦੇ ਪਾਲਾ ਬਦਲਣ ਤੋਂ ਬਾਅਦ ਹੁਣ ਆਪ ਅਤੇ ਕਾਂਗਰਸ ਗਠਜੋੜ ਕੋਲ ਸਿਰਫ 17 ਵਿਧਾਇਕ ਹੀ ਬਚੇ ਹਨ ।

ਉਧਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਜਦੋਂ ਤੁਸੀਂ ਚੋਣ ਇਮਾਨਦਾਰੀ ਨਾਲ ਨਹੀਂ ਜਿੱਤ ਸਕੇ ਤਾਂ ਅਦਾਲਤ ਨੇ ਤੁਹਾਨੂੰ ਝਾੜ ਪਾਈ । ਅਦਾਲਤ ਦੇ ਡਰ ਤੋਂ ਤੁਸੀਂ ਹੁਣ ਸਾਡੇ ਕੌਂਸਲਰਾਂ ਨੂੰ ਖਰੀਦ ਲਿਆ ਹੈ । ਤੁਸੀਂ ਇੱਕ ਨਗਰ ਨਿਗਮ ਦੀ ਚੋਣ ਜਿੱਤਣ ਦੇ ਲਈ ਅਜਿਹਾ ਕੰਮ ਕਰ ਸਕਦੇ ਹੋ ਤਾਂ ਦੇਸ਼ ਦੀ ਚੋਣ ਜਿੱਤਣ ਦੇ ਕੀ ਕੁਝ ਨਹੀਂ ਕਰ ਸਕਦੇ ਹੋ । ਕੇਜਰੀਵਾਲ ਨੇ ਕਿਹਾ ਸੁਣਵਾਈ ਤੋਂ ਪਹਿਲਾਂ ਜਿਸ ਤਰ੍ਹਾਂ ਨਾਲ ਮੇਅਰ ਮਨੋਜ ਸੋਨਕਰ ਨੇ ਅਸਤੀਫਾ ਦਿੱਤਾ ਹੈ ਉਸ ਤੋਂ ਸਾਫ ਹੈ ਕਿ ਬੀਜੇਪੀ ਨੇ ਮੰਨ ਲਿਆ ਹੈ ਕਿ ਉਨ੍ਹਾਂ ਨੇ ਗੜਬੜੀ ਕੀਤੀ ਸੀ।

ਉਧਰ ਪੰਜਾਬ ਕਾਂਗਰਸ ਦੇ ਸੀਨੀਅਅ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਜਰੀਵਾਲ ਤੇ ਤੰਜ ਕੱਸ ਦੇ ਹੋਏ ਕਿਹਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਤੁਸੀਂ ਦਿੱਲੀ ਵਿੱਚ ਸ਼ਕਤੀ ਪ੍ਰਦਰਸ਼ਨ ਕਰਦੇ ਰਹੇ । ਉਧਰ ਤੁਹਾਡੇ ਕੌਂਸਲਰ ਚੰਡੀਗੜ੍ਹ ਵਿੱਚ ਸ਼ਕਤੀਹੀਨ ਹੋ ਗਏ । ਕੱਟਰ ਇਮਾਨਦਾਰ ਪਾਰਟੀ ਬੋਲਣ ਵਾਲਿਆ ਦੇ ਦਾਅਵੇ ਖੋਖਲੇ ਨਿਕਲੇ ।