ਬਿਉਰੋ ਰਿਪੋਰਟ : 30 ਸਾਲ ਬਾਅਦ ਇੱਕ ਵਾਰ ਮੁੜ ਤੋਂ ‘ਮਿਸ ਵਰਲਡ’ (Miss Word) ਭਾਰਤ ਵਿੱਚ ਹੋ ਰਿਹਾ ਹੈ । ਖਾਸ ਗੱਲ ਇਹ ਹੈ ਕਿ ਨਿਊਜ਼ੀਲੈਂਡ ਵੱਲੋਂ ਸਿੱਖ ਨੌਜਵਾਨ ਕੁੜੀ ਨਵਜੋਤ ਕੌਰ ਨੁਮਾਇੰਦਗੀ ਕਰ ਰਹੀ ਹੈ। ਜਿਸ ਦੇ ਲਈ ਉਹ ਭਾਰਤ ਪਹੁੰਚ ਗਈ ਹੈ । ਨਵਜੋਤ ਕੌਰ (Navjot kaur) ਦੀ ਉਮਰ 27 ਸਾਲ ਹੈ । ਪਿਛਲੇ ਹਫਤੇ ਹੀ ਨਵਜੋਤ ਦੀ ਨਿਊਜ਼ੀਲੈਂਡ ਵਿੱਚ ਚੋਣ ਹੋਈ ਸੀ,ਉਨ੍ਹਾਂ ਦੀ ਭੈਣ ਇਸ਼ਾ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਸੀ । ਨਵਜੋਤ ਦਾ ਪਰਿਵਾਰ 90 ਦੇ ਦਹਾਕੇ ਵਿੱਚ ਨਿਊਜ਼ੀਲੈਂਡ ਚੱਲਾ ਗਿਆ ਸੀ । ਪਰਿਵਾਰ ਮੁਤਾਬਿਕ ਧੀ 2 ਸਾਲ ਤੋਂ ਇਸ ਦੀ ਤਿਆਰੀ ਕਰ ਰਹੀ ਸੀ । 71ਵੀਂ ਮਿਸ ਵਰਲਡ ਦੀ ਚੋਣ ਲਈ 18 ਫਰਵਰੀ ਤੋਂ 9 ਮਾਰਚ ਤੱਕ ਦਿੱਲੀ,ਮੁੰਬਈ ਵਿੱਚ ਕੰਪੀਟੀਸ਼ਨ ਦੇ ਲਈ ਰਾਉਂਡ ਹੋਣਗੇ । 9 ਮਾਰਚ ਨੂੰ ਮੁੰਬਈ ਵਿੱਚ ਗਰੈਂਡ ਫਾਇਲ ਹੋਵੇਗਾ । ਮਿਸ ਵਰਲਡ ਵਿੱਚ ਇਸ ਵਾਰ 120 ਦੇਸ਼ਾਂ ਦੀ ਕੁੜੀਆਂ ਹਿੱਸਾ ਲੈ ਰਹੀਆਂ ਹਨ । ਇਸ ਤੋਂ ਪਹਿਲਾਂ 2021 ਵਿੱਚ ਮਿਸ ਇੰਡੀਆ(Miss india) ਹਰਨਾਜ਼ ਕੌਰ ਸੰਧੂ (Harnaaz Kaur sandhu)ਨੇ 2021 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆਂ ਸੀ । ਉਹ ਮੁਹਾਲੀ ਦੀ ਰਹਿਣ ਵਾਲੀ ਸੀ । ਉਹ ਭਾਰਤ ਵੱਲੋਂ ਤੀਜੀ ਪ੍ਰਤਿਭਾਗੀ ਸੀ ਜਿਸ ਨੇ ਮਿਸ ਯੂਨੀਵਰਸ (Miss universe ) ਜਿੱਤਿਆ ਸੀ ।
ਮਿਸ ਨਿਊਜ਼ੀਲੈਂਡ ਨਵਜੋਤ ਕੌਰ ਬਾਰੇ ਜਾਣਕਾਰੀ
ਨਵਜੋਤ ਦੀ ਮਾਂ ਨੇ ਇਕੱਲੇ ਹੀ ਉਸ ਨੂੰ ਵੱਡਾ ਕੀਤਾ ਹੈ,ਉਨ੍ਹਾਂ ਦਾ ਕਹਿਣਾ ਹੈ ਸਿੱਖ ਹੋਣ ਦੇ ਨਾਤੇ ਜੇਕਰ ਉਹ ਨਿਉਜ਼ੀਲੈਂਡ ਲਈ ਇਹ ਖਿਤਾਬ ਜਿੱਤ ਦੀ ਹੈ ਤਾਂ ਸਾਡੇ ਭਾਈਚਾਰੇ ਨੂੰ ਕਾਫੀ ਫਾਇਦਾ ਹੋਵੇਗਾ । ਨਵਜੋਤ ਕੌਰ ਨੇ 2019 ਵਿੱਚ ਪੁਲਿਸ ਕਾਲਜ ਤੋਂ ਗਰੈਜੂਏਸ਼ਨ ਕੀਤੀ ਪਰ ਉਹ 2 ਸਾਲ ਦੇ ਅੰਦਰ ਹੀ ਉਸ ਨੇ ਨੌਕਰੀ ਛੱਡ ਦਿੱਤੀ ਸੀ । ਉਸ ਨੇ ਕਿਹਾ ਪੁਲਿਸ ਤੋਂ ਉਸ ਨੂੰ ਬਹੁਤ ਕੁਝ ਸਿਖਣ ਨੂੰ ਮਿਲਿਆ ਹੈ । ਨਵਜੋਤ ਨੇ ਦੱਸਿਆ ਕਿ ਜਦੋਂ ਉਸ ਪਰਿਵਾਰ ਅਤੇ ਬੱਚਿਆਂ ਨਾਲ ਜੁੜੇ ਕੇਸ ਵੇਖੇ ਤਾਂ ਉਹ ਬਹੁਤ ਜ਼ਿਆਦਾ ਭਾਵੁਕ ਹੋ ਗਈ ਸੀ । ਉਸ ਨੇ ਕਿਹਾ ਮੈਂ ਇਹ ਕੁਝ ਨਹੀਂ ਵੇਖ ਸਕਦੀ ਸੀ ਜਿਸ ਦੀ ਵਜ੍ਹਾ ਕਰਕੇ ਉਸ ਨੇ ਫੋਰਸ ਨੂੰ ਛੱਡਣ ਦਾ ਫੈਸਲਾ ਲਿਆ ਹੈ। ਨਵਜੋਤ ਨੇ ਕਿਹਾ ਉਹ ਸਮਾਜ ਦੇ ਲਈ ਕੁਝ ਕਰਨਾ ਚਾਹੁੰਦੀ ਹੈ ।
1951 ਵਿੱਚ ਪਹਿਲੀ ਵਾਰ ਮਿਸ ਵਰਲਡ ਦੀ ਸ਼ੁਰੂਆਤ ਹੋਈ ਸੀ । ਨਿਊਜ਼ੀਲੈਂਡ ਕਈ ਵਾਰ ਟਾਪ 7 ਵਿੱਚ ਰਹਿ ਚੁੱਕਾ ਹੈ ਅਤੇ 2 ਵਾਰ 1963 ਅਤੇ 1997 ਵਿੱਚ ਉੱਪ ਜੇਤੂ ਵੀ ਰਿਹਾ ਹੈ । 1997 ਵਿੱਚ ਜਦੋਂ ਭਾਰਤੀ ਮੁਟਿਆਰ ਡਿਆਨਾ ਹੈਡਨ ਵਿਸ਼ਵ ਸੁੰਦਰੀ ਬਣੀ ਤਾਂ ਨਿਊਜ਼ੀਲੈਂਡ ਦੀ ਲਾਉਰਲੀ ਮਾਰਟੀਨੋਵਿਚ ਉੱਪ ਜੇਤੂ ਰਹੀ ਸੀ । ਉਮੀਦ ਹੈ ਕਿ ਇਸ ਵਾਰ ਨਵਜੋਤ ਕੌਰ ਨਿਊਜ਼ੀਲੈਂਡ ਵੱਲੋਂ ਜੇਤੂ ਬਣੇ,ਜਿਸ ਦੀ ਵਜ੍ਹਾ ਕਰਕੇ