Punjab

ਡਰੱਗ ਸਮੱਗਲਰਾਂ ਖਿਲਾਫ਼ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ! ਲੱਖਾਂ ਦੀ ਜਾਇਦਾਦ ਜ਼ਬਤ

ਬਿਉਰੋ ਰਿਪੋਰਟ : ਨਸ਼ਾ ਸਮੱਗਲਰਾਂ ਦੇ ਖਿਲਾਫ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ । ਬਟਾਲਾ ਵਿੱਚ ਪੁਲਿਸ ਨੇ ਨਸ਼ਾ ਸਮੱਗਲਰਾਂ ਖਿਲਾਫ ਕਰੜੀ ਕਾਰਵਾਈ ਕਰਦੇ ਹੋਏ ਲੱਖਾਂ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ । SHO ਨੇ ਦੱਸਿਆ ਕਿ ਪੁਲਿਸ ਨੇ 2023 ਵਿੱਚ ਨਸ਼ਾ ਸਮੱਗਲਰਾਂ ਦੇ ਖਿਲਾਫ਼ ਸਦਰ ਥਾਣਾ ਵਿੱਚ ਮਾਮਲਾ ਦਰਜ ਕੀਤਾ ਸੀ । ਉਸ ਵੇਲੇ ਸਮੱਗਰਲਰਾਂ ਦੇ ਕੋਲੋ ਵੱਡੀ ਗਿਣਤੀ ਵਿੱਚ ਨਸ਼ਾ ਬਰਾਮਦ ਹੋਇਆ ਸੀ ।

ਹੁਣ ਪੁਲਿਸ ਨੇ ਸਾਰੇ ਸਮੱਗਲਰਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ 31 ਲੱਖ 44 ਹਜ਼ਾਰ 850 ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ । ਉਨ੍ਹਾਂ ਦਾ ਕਹਿਣਾ ਹੈ ਵੇਚਣ ਦੇ ਲਈ ਡਰੱਗ ਸਪਲਾਈ ਕੀਤੀ ਜਾ ਰਿਹਾ ਸੀ ਅਜਿਹੇ ਮਾਮਲੇ ਵਿੱਚ ਪੁਲਿਸ ਕਾਰਵਾਈ ਕਰ ਸਕਦੀ ਹੈ । ਸਦਰ ਥਾਣੇ ਵਿੱਚ SHO ਸੁਖਜਿੰਦਰ ਸਿੰਘ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ,SSP ਅਸ਼ਵਨੀ ਗੋਟਚਾਲ ਅਤੇ ਡੀਐੱਸਪੀ ਖੁਸ਼ਬੀਰ ਕੌਰ ਦੀ ਅਗਵਾਈ ਵਿੱਚ ਨਸ਼ਾ ਸਮੱਗਲਰਾਂ ਦੇ ਖਿਲਾਫ ਖਾਸ ਮੁਹਿੰਮ ਚਲਾਈ ਜਾ ਰਹੀ ਹੈ । SHO ਨੇ ਸਮੱਗਲਰਾਂ ਨੂੰ ਕਿਸੇ ਵੀ ਸੂਰਤ ਵਿੱਚ ਨਹੀਂ ਬਖਸ਼ਿਆ ਜਾਵੇਗਾ । ਉਨ੍ਹਾਂ ਦੇ ਖਿਲਾਫ਼ ਸਖਤੀ ਕਾਰਵਾਈ ਕੀਤੀ ਜਾਵੇਗੀ ।

ਨਸ਼ਾਾ ਸਮੱਗਲਰਾਂ ਨੂੰ ਚਿਤਾਵਨੀ

ਪੁਲਿਸ ਨੇ ਨਸ਼ਾ ਸਮੱਗਲਰਾਂ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਨਸ਼ੇ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਾਵੇਗੀ । ਉਨ੍ਹਾਂ ਕਿਹਾ ਪੁਲਿਸ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ ਲੋਕਾਂ ਨੂੰ ਅੱਗੇ ਆਕੇ ਮਦਦ ਕਰਨੀ ਚਾਹੀਦੀ ਸੀ ।