India Punjab

ਚੰਡੀਗੜ੍ਹ-ਦਿੱਲੀ ਦੀ ਹਵਾਈ ਟਿਕਟ 10, ਅੰਮ੍ਰਿਤਸਰ ਦੀ 4 ਗੁਣਾ ਮਹਿੰਗਾ ! ਬੁਕਿੰਗ ਬੰਦ ! ਟ੍ਰੇਨਾਂ ਦਾ ਵੀ ਬੁਰਾ ਹਾਲ !

ਬਿਉਰੋ ਰਿਪੋਰਟ : ਕਿਸਾਨ ਅੰਦੋਲਨ ਦੇ ਪੰਜਵੇਂ ਦਿਨ ਚੰਡੀਗੜ੍ਹ ਤੋਂ ਦਿੱਲੀ (Delhi To Chandigarh) ਜਾਣ ਵਾਲਾ ਸੜਕੀ ਰਸਤਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਜਿਸ ਦੀ ਵਜ੍ਹਾ ਕਰਕੇ ਹਵਾਈ ਸਫਰ ਹੁਣ 5 ਦੀ ਥਾਂ 10 ਗੁਣਾਂ ਮਹਿੰਗਾ ਹੋ ਗਿਆ ਹੈ। 18 ਫਰਵਰੀ ਦੀ ਟਿਕਟ ਤਾਂ 10 ਗੁਣਾ ਮਹਿੰਗੀ ਮਿਲ ਰਹੀ ਹੈ । ਦਿੱਲੀ ਤੋਂ ਚੰਡੀਗੜ੍ਹ ਵਿਚਾਲੇ ਟਿਕਟ ਦੀ ਕੀਮਤ 28,477 ਤੱਕ ਪਹੁੰਚ ਗਈ ਹੈ । ਬਾਕੀ ਦਿਨਾਂ ਵਿੱਚ 4 ਗੁਣਾ ਵੱਧ ਟਿਕਟ 9 ਤੋਂ 10 ਹਜ਼ਾਰ ਦੇ ਵਿਚਾਲੇ ਟਿਕਟ ਮਿਲ ਰਹੀ ਹੈ । 3 ਦਿਨ ਪਹਿਲਾਂ ਇਹ ਟਿਕਟ 16 ਹਜ਼ਾਰ ਵਿੱਚ ਮਿਲ ਰਹੀ ਸੀ । ਇਹ ਇਸ ਲਈ ਹੋਇਆ ਹੈ ਕਿਉਂਕਿ ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੀਆਂ ਸਾਰੀਆਂ ਫਲਾਇਟਾਂ ਦੀ ਟਿਕਟ ਫੁੱਲ ਹੋ ਗਈ ਹੈ,ਹੁਣ ਤਾਂ ਆਨਲਾਈਨ ਬੁਕਿੰਗ ਵੀ ਬੰਦ ਕਰ ਦਿੱਤੀ ਗਈ ਹੈ । ਸਿਰਫ਼ ਹਵਾਈ ਸੇਵਾ ਹੀ ਨਹੀਂ ਟ੍ਰੇਨਾਂ ਦੀ ਆਮ ਟਿਕਟਾਂ ਦੇ ਨਾਲ ਤਤਕਾਲ ਟਿਕਟ ਵੀ ਹੁਣ ਨਹੀਂ ਮਿਲ ਰਹੀ ਹੈ ।

ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਇੰਡੀਗੋ ਅਤੇ ਵਿਸਤਾਰਾ ਦੀ ਏਅਰ ਲਾਇੰਸ ਪੂਰੀ ਤਰ੍ਹਾਂ ਨਾਲ ਫੁੱਲ ਹੈ । ਦੋਵਾਂ ਏਅਰ ਲਾਇੰਸ ਨੇ ਅੱਜ ਤੋਂ ਬੁਕਿੰਗ ਬੰਦ ਕਰ ਦਿੱਤੀ ਹੈ । ਕੌਮਾਂਤਰੀ ਏਅਰਪੋਰਟ ਦੇ CEO ਰਾਕੇਸ਼ ਆਰ ਸਹਾਏ ਨੇ ਦੱਸਿਆਾ ਹੈ ਕਿ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਦੇ ਲਈ 8 ਫਲਾਇਟਾਂ ਹਰ ਰੋਜ਼ ਚੱਲ ਦੀਆਂ ਹੈ । ਇੰਨਾਂ ਫਲਾਇਟਾਂ ਵਿੱਚ 1044 ਸੀਟਾਂ ਹਨ । ਇੰਨਾਂ ਫਲਾਇਟਾਂ ਵਿੱਚ 900 ਸੀਟਾਂ ਹਮੇਸ਼ਾ ਬੁੱਕ ਰਹਿੰਦੀਆਂ ਹਨ । ਪਰ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਸੀਟਾਂ ਬੁੱਕ ਚੱਲ ਰਹੀਆਂ ਹਨ । ਇੰਡੀਕੋ,ਵਿਸਤਾਰਾ ਅਤੇ ਐਲਾਇੰਸ ਏਅਰ ਵਿੱਚ ਬੁਕਿੰਗ ਨਹੀ ਹੋ ਰਹੀ ਹੈ । ਉਧਰ ਅੰਮ੍ਰਿਤਸਰ ਤੋਂ ਦਿੱਲੀ ਏਅਰ ਲਾਇੰਸ ਦੀ ਟਿਕਟ ਵੀ 17 ਹਜ਼ਾਰ ਤੱਕ ਪਹੁੰਚ ਗਈ ਹੈ । ਵੈਸੇ ਅੰਮ੍ਰਿਤਸਰ ਤੋਂ ਦਿੱਲੀ ਦੀ ਟਿਕਟ 4 ਹਜ਼ਾਰ ਹੁੰਦੀ ਹੈ । ਯਾਨੀ 5 ਗੁਣਾ ਟਿਕਟ ਮਹਿੰਗੀ ਮਿਲ ਰਹੀ ਹੈ । ਫਲੈਕਸੀ ਫੇਅਰ ਕਿਰਾਏ ਦੀ ਵਜ੍ਹਾ ਕਰਕੇ ਟਿਕਟਾਂ ਦੀ ਕੀਮਤ ਵੱਧ ਰਹੀ ਹੈ,ਯਾਤਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਏਅਰਲਾਇੰਸ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਹਨ ।

ਟ੍ਰੇਨ ਦੀ ਤਤਕਾਲ ਵੇਟਿੰਗ ਵੀ ਨਹੀਂ ਮਿਲ ਰਹੀ ਹੈ

ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਦਿੱਲੀ ਚੱਲਣ ਵਾਲੀ ਐਕਸਪ੍ਰੈਸ ਅਤੇ ਸੁਪਰ ਫਾਸਟ ਟ੍ਰੇਨਾਂ ਦੇ AC ਫਸਟ ਕਲਾਸ ਕੋਚ ਵਿੱਚ ਤਤਕਾਲ ਟਿਕਟ ਨਹੀਂ ਹੈ। ਜਦਕਿ ਆਮਤੌਰ ‘ਤੇ ਵੇਖਿਆ ਜਾਂਦਾ ਹੈ ਕਿ ਵੰਦੇ ਭਾਰਤ,ਸ਼ਤਾਬਦੀ ਵਰਗੀ ਸੁਪਰ ਫਾਸਟ ਟ੍ਰੇਨਾਂ ਦੇ ਏਸੀ ਫਸਟ ਕਲਾਸ ਕੋਚ ਵਿੱਚ ਅਜਿਹੇ ਹਾਲਾਤ ਹੁੰਦੇ ਹਨ । ਪਰ ਐਸਪ੍ਰੈਸ ਟ੍ਰੇਨਾਂ ਦੇ ਏਸੀ ਫਸਟ ਕਲਾਸ ਕੋਚ ਵਿੱਚ ਸੀਟ ਮਿਲ ਜਾਂਦੀ ਸੀ । ਹੁਣ ਗੋਆ,ਸੰਪਰਕ,ਪੱਛਚਿਮ ਐਕਸਪ੍ਰੈਸ,ਕਰਨਾਕਟਰਾ ਐਕਸਪ੍ਰੈਸ ਅਤੇ ਉਚਾਹਾਰ ਐਕਸਪ੍ਰੈਸ ਵਰਗੀ ਟ੍ਰੇਨਾਂ ਵਿੱਚ ਵੀ ਤਤਕਾਲ ਟਿਕਟ ਨਹੀਂ ਮਿਲ ਰਹੀ ਹੈ ।