Punjab

ਮਾਪਿਆਂ ਲਈ ਵੱਡਾ ਅਲਰਟ : ਪੰਜਾਬ ਦਾ ਇਹ ਬੱਚਾ ਬਚ ਸਕਦਾ ਸੀ ! ਜੇਕਰ ਹਾਈਕੋਰਟ ਦੀ ਸੁਣੀ ਹੁੰਦੀ !

 

ਬਿਉਰੋ ਰਿਪੋਰਟ : ਪਟਿਆਲਾ ਵਿੱਚ ਦਰਦਨਾਕ ਹਾਦਸਾ ਹੋਇਆ ਹੈ । ਪਿੰਡ ਬਰਸਟ ਵਿੱਚ ਪਤੰਗ ਲੁੱਟਣ ਜਾ ਰਹੇ 2 ਬੱਚਿਆਂ ‘ਤੇ ਅਵਾਰਾ ਆਦਮਖੋਰ ਕੁੱਤਿਆਂ ਨੇ ਝੁੰਡ ਨੇ ਨਾਲ ਹਮਲਾ ਕਰ ਦਿੱਤਾ । ਕੁੱਤਿਆਂ ‘ਤੇ ਹਮਲੇ ਵਿੱਚ ਇੱਕ ਬੱਚਾ ਜਖਮੀ ਹੋ ਗਿਆ । ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ ਜਦਕਿ ਦੂਜਾ ਬੱਚਾ ਆਪਣੇ ਆਪ ਨੂੰ ਕੁੱਤਿਆਂ ਤੋਂ ਨਹੀਂ ਬਚਾ ਨਹੀਂ ਸਕਿਆ । ਕੁੱਤਿਆਂ ਨੇ ਇੱਕ ਬੱਚੇ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ।

ਜਦੋਂ 12 ਸਾਲ ਦੇ ਬੱਚੇ ਤਰਨਪ੍ਰੀਤ ਸਿੰਘ ਨੂੰ ਕੁੱਤਿਆਂ ਨੇ ਘੇਰ ਕੇ ਅੱਧਮਰਾ ਕੀਤਾ ਤਾਂ ਪਰਿਵਾਰ ਉਸ ਨੂੰ ਨਜ਼ਦੀਕ ਦੇ ਹਸਪਤਾਲ ਲੈਕੇ ਆਇਆ,ਪਰ ਉਸ ਦੀ ਹਾਲਤ ਕਾਫੀ ਗੰਭੀਰ ਸੀ । ਬੱਚੇ ਨੂੰ ਪਟਿਆਲਾ ਦੇ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ, ਪਰ ਬੱਚੇ ਦੀ ਮੌਤ ਹੋ ਗਈ । ਘਟਨਾ ਦੇ ਬਾਅਦ ਪਿੰਡ ਵਿੱਚ ਸ਼ੋਕ ਫੈਲ ਗਿਆ ਹੈ।

ਦੂਜੇ ਬੱਚੇ ਦਾ ਕੰਨ੍ਹ ਵੱਢ ਲਿਆ

ਜਾਣਕਾਰੀ ਦੇ ਮੁਤਾਪਬਿਕ ਤਰਨਪ੍ਰੀਤ ਦੇ ਦੋਸਤ ਧੰਨਪ੍ਰੀਤ ਵੀ ਪਿੰਡ ਵਿੱਚ ਖੇਡ ਰਿਹਾ ਸੀ । ਇਸ ਦੌਰਾਨ ਬਸੰਤ ਪੰਚਮੀ ਦੇ ਮੌਕੇ ਪਿੰਡ ਵਿੱਚ ਉਡ ਰਹੀ ਪਤੰਗ ਕੱਟ ਗਈ ਅਤੇ ਉਹ ਲੁੱਟਣ ਦੇ ਲਈ ਦੋਵੇ ਭੱਜੇ । ਇੰਨਾਂ ਦੋਵਾਂ ਬੱਚਿਆਂ ਨੂੰ ਭੱਜ ਦਾ ਵੇਖ ਕੁੱਤੇ ਪਿੱਛੇ ਪੈ ਗਏ ਅਤੇ ਤਰਨਪ੍ਰੀਤ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ।

ਧੰਨਪ੍ਰੀਤ ਕਿਸੇ ਤਰ੍ਹਾਂ ਉੱਥੋਂ ਭੱਜਣ ਵਿੱਚ ਕਾਮਯਾਬ ਰਿਹਾ । ਸ਼ੋਰ ਸੁਣਕੇ ਲੋਕ ਮੌਕੇ ‘ਤੇ ਪਹੁੰਚੇ ਪਰ ਉਸ ਵੇਲੇ ਤੱਕ ਕਾਫੀ ਦੇਰ ਹੋ ਚੁੱਕੀ ਸੀ । ਪਿੰਡ ਦੇ ਲੋਕਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਇੱਕ ਅਵਾਰਾ ਕੁੱਤੇ ਨੇ ਇੱਕ ਵਿਅਕਤੀ ਨੂੰ ਕੱਟਿਆ ਸੀ ਜੋ ਸੁਰਾਜਪੁਰ ਦਾ ਰਹਿਣ ਵਾਲਾ ਸੀ ।

ਸੁਲਤਾਨਪੁਰ ਲੋਧੀ ਦੇ ਆਦਮਖੋਰ ਕੁੱਤੇ

6 ਫਰਵਰੀ ਨੂੰ ਸੁਲਤਾਨਪੁਰ ਲੋਧੀ ਦੇ ਪਿੰਡ ਪੱਸਣ ਕਦੀਮ ਵਿੱਚ 15 ਤੋਂ 16 ਕੁੱਤਿਆਂ ਨੇ ਇੱਕ ਔਰਤ ਨੂੰ ਪਹਿਲਾਂ ਘੇਰਾ ਪਾਕੇ ਢਾਅ ਲਿਆ ਅਤੇ ਫਿਰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ । ਮ੍ਰਿਤਕ ਪ੍ਰਵਾਸੀ ਔਰਤ ਸੀ ਜਿਸ ਦਾ ਨਾਂ ਰਾਮ ਪਰੀ ਦੱਸਿਆ ਗਿਆ ਸੀ। ਲੋਕਾਂ ਮੁਤਾਬਿਕ ਕੁੱਤਿਆਂ ਨੇ ਇਸ ਕਦਰ ਔਰਤ ‘ਤੇ ਹਮਲਾ ਕੀਤਾ ਕਿ ਉਹ ਆਪਣੇ ਆਪ ਨੂੰ ਬਚਾ ਹੀ ਨਹੀਂ ਸਕੀ। ਕੁੱਤੇ ਇਸ ਕਦਰ ਆਦਮਖੋਰ ਸਨ ਕਿ ਔਰਤ ਦੇ ਕਈ ਅੰਗਾਂ ਨੂੰ ਹੀ ਸਰੀਰ ਤੋਂ ਵੱਖ ਕਰ ਦਿੱਤਾ,ਔਰਤ ਦੀ ਖੋਪੜੀ ਵਿਖਾਈ ਦੇ ਰਹੀ ਸੀ । ਇਸ ਤੋਂ ਪਹਿਲਾਂ ਇਸੇ ਇਲਾਕੇ ਵਿੱਚ ਪਿਛਲੇ ਹਫਤੇ ਇੱਕ ਬੱਚੇ ‘ਤੇ ਵੀ ਕੁੱਤਿਆਂ ਨੇ ਇਸੇ ਤਰ੍ਹਾਂ ਹਮਲਾ ਕੀਤਾ ਸੀ,ਉਸ ਨੂੰ ਵੀ ਨਹੀਂ ਬਚਾਇਆ ਜਾ ਸਕਿਆ ਸੀ।

ਹਾਈਕੋਰਟ ਦੀ ਸਖਤੀ ਬੇਅਸਰ

ਪੰਜਾਬ ਹਰਿਆਣਾ ਹਾਈਕੋਰਟ ਨੇ ਕੁੱਤਿਆਂ ਨੂੰ ਲੈਕੇ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਨੂੰ ਸਖਤ ਨਿਰਦੇਸ਼ ਦੇ ਚੁੱਕਿਆ ਹੈ। ਪਿਛਲੇ ਸਾਲ ਨਵੰਬਰ ਵਿੱਚ ਹਾਈਕੋਰਟ ਨੇ ਨਿਰਦੇਸ਼ ਦਿੱਤੇ ਸਨ ਕਿ ਅਵਾਰਾ ਕੁੱਤਾ ਜੇਕਰ ਕਿਸੇ ਨੂੰ ਵੱਢ ਦਾ ਹੈ ਤਾਂ ਪ੍ਰਸ਼ਾਸਨ ਪ੍ਰਤੀ ਦੰਦ 10 ਹਜ਼ਾਰ ਮੁਆਵਜ਼ਾ ਦੇਵੇਗਾ ਇਸ ਤੋਂ ਇਲਾਵਾ ਜੇਕਰ ਕੁੱਤੇ ਦੇ ਕੱਟਣ ਨਾਲ ਜਖਮ ਜਾਂ ਮਾਸ ਨਿਕਲ ਜਾਂਦਾ ਹੈ ਤਾਂ 0.2 ਸੈਂਟੀਮੀਟਰ ਜ਼ਖਮ ਲਈ ਘੱਟੋ-ਘੱਟ 20 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਵੇਗਾ।