Punjab

‘ਸਾਡੇ ‘ਤੇ ਪੁਲਿਸ ਨਹੀਂ ‘ਫੌਜ’ ਕਰ ਰਹੀ ਹੈ ਹਮਲਾ’ ! ਇੱਕ-ਇੱਕ ਸਬੂਤ ਪੇਸ਼ ਕੀਤਾ! ‘PM ਮੋਦੀ ਇਹ ਕੰਮ ਕਰਕੇ ਡੈਲੀਗੇਸ਼ਨ ਭੇਜਣ’ !

ਬਿਉਰੋ ਰਿਪੋਰਟ : ਸ਼ੰਭੂ ਬਾਾਰਡਰ ਅਤੇ ਖਨੌਰੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਤੀਜੇ ਗੇੜ ਦੀ ਕੇਂਦਰ ਨਲ ਮੀਟਿੰਗ ਕਰਨਗੇ । ਇਸ ਦੌਰਾਨ SKM ਗੈਰ ਰਾਜਨੀਤਿਕ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਪੀਸੀ ਕਰਕੇ ਕਿਹਾ ਅਸੀਂ ਅੱਜ ਵੀ ਅੱਗੇ ਨਹੀਂ ਵਧਾਗੇ ਮੀਟਿੰਗ ਦੇ ਨਤੀਜੇ ਦਾ ਇੰਤਜ਼ਾਰ ਕਰਾਂਗੇ । ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਤੁਸੀਂ ਪਹਿਲਾਂ ਕੇਂਦਰ ਦੇ ਤਿੰਨ ਮੈਂਬਰੀ ਡੈਲੀਗੇਸ਼ਨ ਦੇ ਨਾਲ ਗੱਲ ਕਰੋ ਤਾਂਕੀ ਚੰਗਾ ਨਤੀਜਾ ਨਿਕਲ ਸਕੇ । ਪੰਧੇਰ ਨੇ ਕਿਹਾ ਅਸੀਂ ਸ਼ਾਂਤੀ ਨਾਲ ਮਾਮਲੇ ਦਾ ਹੱਲ ਚਾਉਂਦੇ ਹਾਂ ਸਾਡਾ ਮਕਸਦ ਦਿੱਲੀ ਜਾਣਾ ਜਾਂ ਬੈਰੀਗੇਡ ਤੋੜਨਾ ਨਹੀਂ ਹੈ ਅਸੀਂ ਆਪਣੀ ਮੰਗਾਂ ਮੰਨਵਾਉਣਾ ਚਾਹੁੰਦੇ ਹਾਂ। ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕਰਦੇ ਹਾਂ ਅਸੀਂ ਦੇਸ਼ ਦੇ 60 ਫੀਸਦੀ ਨਾਗਰਿਕ ਹਾਂ ਸਾਨੂੰ ਦੁਸ਼ਮਣ ਨਾ ਸਮਝੋ ਦੇਸ਼ ਦਾ ਨਾਗਰਿਕ ਸਮਝਿਆ ਜਾਵੇ । ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਇਸਤਮਾਲ ਕੀਤੇ ਹਥਿਆਰਾਂ ਨੂੰ ਲੈਕੇ ਸਰਵਨ ਸਿੰਘ ਪੰਧੇਰ ਨੇ ਨਾ ਸਿਰਫ ਇਲਜ਼ਾਮ ਲਗਾਏ ਬਲਕਿ ਪ੍ਰੈਸ ਦੇ ਸਾਹਮਣੇ ਸਬੂਤ ਪੇਸ਼ ਵੀ ਕੀਤੇ ।

ਸਰਵਨ ਸਿੰਘ ਪੰਧੇਰ ਨੇ ਇਲਜ਼ਾਮ ਲਗਾਇਆ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ ਪਰ ਹਰਿਆਣਾ ਦੇ ਪਾਸੇ ਤੋਂ ਹੁਣ ਪੁਲਿਸ ਨੇ ਨਹੀਂ ਬਲਕਿ ਅਰਧ ਸੈਨਿਕ ਬੱਲਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਪੰਧੇਰ ਨੇ ਇੱਕ-ਇੱਕ ਕਰਕੇ ਵਰਤੇ ਜਾਣ ਵਾਲੇ ਸਮਗਰੀ ਵਿਖਾਈ ਅਤੇ ਦਾਅਵਾ ਕੀਤਾ ਕਿ ਸਬੂਤ ਮਿਟਾਉਣ ਦੇ ਲਈ ਕਿਹੜੀ ਚਾਲ ਚੱਲੀ ਜਾ ਰਹੀ ਹੈ । ਉਨ੍ਹਾਂ ਨੇ ‘ਸਮੋਗ ਸੈੱਲ ਏਅਰ ਬਸਟ’ ਵਿਖਾਇਆ ਜੋ ਲੱਗਣ ਤੋਂ ਬਾਅਦ ਫੱਟ ਜਾਂਦਾ ਹੈ,ਪੰਧੇਰ ਨੇ ਦੱਸਿਆ ਕਿ ਇਸ ਦੀ ਵਰਤੋਂ ਪੁਲਿਸ ਨਹੀਂ ਬਲਕਿ ਫੌਜ ਕਰਦੀ ਹੈ । ਹਾਈ ਐਕਸਪਲੋਸਿਵ ਐਮਿਉਨੇਸ਼ਨ,SLR ਦੇ ਖੋਲ ਸਾਡੇ ਕੋਲ ਹਨ । ਇਸ ਦੀ ਪ੍ਰਾਈਵੇਟ ਖਰੀਦ ਕੀਤੀ ਗਈ ਹੈ ਤਾਂਕੀ ਜਦੋਂ ਜਾਂਚ ਹੋਵੇ ਤਾਂ ਰਿਕਾਰਡ ਵਿੱਚ ਨਾ ਆਵੇ । ਜਿਹੜੀ ਚੀਜ਼ਾ ਰਿਕਾਰਡ ਵਿੱਚ ਆਉਣ ਉਹ ਹੈ ਪਲਾਸਟਿਕ ਬੁਲੇਟ ।
ਪੰਧੇਰ ਨੇ ਕਿਹਾ ਇਸ ਦੇ ਬਾਵਜੂਦ ਅਸੀਂ ਸਰਕਾਰ ਦੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਹਾਂ । ਅਸੀਂ ਉਮੀਦ ਕਰਦੇ ਹਾਂ ਅਜਿਹਾ ਸ਼ਰਾਰਤ ਨਾ ਕੀਤੀ ਜਾਵੇ।

ਬੀਤੇ ਦਿਨ ਇੱਕ ਪੱਤਰਕਾਰ ‘ਤੇ ਹਮਲੇ ਦੀ ਸ਼ਿਕਾਇਤ ਤੋਂ ਬਾਅਦ ਸਰਵਨ ਸਿੰਘ ਪੰਧੇਰ ਨੇ ਦੱਸਿਆ ਕੁਝ ਸ਼ਰਾਰਤੀ ਲੋਕ ਇਸ ਨੂੰ ਹਿੰਸਕ ਬਣਾਉਣ ਚਾਹੁੰਦੇ ਹਨ । ਜਿਸ ਵਿੱਚ ਸਰਕਾਰ ਦੀ ਸਾਜਿਸ਼ ਵੀ ਨਜ਼ਰ ਆ ਰਹੀ ਹੈ । ਪਰ ਅਸੀਂ ਇਸ ਸਾਜਿਸ਼ ਦਾ ਹਿੱਸਾ ਨਹੀਂ ਬਣਨਾ ਹੈ । ਇਸੇ ਲਈ ਅਸੀਂ ਆਪਣੇ ਵਲੰਟੀਅਰ ਨੂੰ ਐਕਟਿਵ ਕਰ ਦਿੱਤਾ ਹੈ,ਪ੍ਰੈਸ ਦੀ ਸੁਰੱਖਿਆ ਦਾ ਵੀ ਖਿਆਲ ਰੱਖਿਆ ਜਾਾਵੇਗਾ । ਹਰਿਆਣਾ ਦੇ ਅੰਦਰ ਧਰਨੇ ਲੱਗਣੇ ਸ਼ੁਰੂ ਹੋ ਗਏ ਹਨ,ਪਰ ਇੰਟਨੈੱਟ ਨਾ ਹੋਣ ਦੀ ਵਜ੍ਹਾ ਕਰਕੇ ਇਹ ਸਾਹਮਣੇ ਨਹੀਂ ਆ ਪਾ ਰਹੇ ਹਨ । ਜਿਹੜੀਆਂ ਕਿਸਾਨ ਜਥੇਬੰਦੀਆਂ ਸਾਡੇ ਅੱਜ ਟੋਲ ਅਤੇ ਰੇਲਾਂ ਰੋਕ ਰਹੀਆਂ ਹਨ ਅਸੀਂ ਉਨ੍ਹਾਂ ਦੇ ਸਹਿਯੋਗ ਦੇ ਲਈ ਧੰਨਵਾਦ ਕਰਦੇ ਹਾਂ।