ਬਿਉਰੋ ਰਿਪੋਰਟ : ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਵਿਚਾਲੇ ਪੰਜਾਬ ਵਿੱਚ ਗਠਜੋੜ ਹੁਣ ਤਕਰੀਬਨ-ਤਕਰੀਬਨ ਟੁੱਟ ਗਿਆ ਹੈ । BSP ਸੂਬਾ ਪੱਧਰੀ ਮੀਟਿੰਗ ਅੰਬੇਡਕਰ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਅਸੀਂ ਪੰਜਾਬ ਵਿੱਚ ਇਕੱਲੇ ਚੋਣ ਲੜਾਗੇ । ਕੇਂਦਰੀ ਕੋਆਰਡੀਨੇਟਰ ਪੰਜਾਬ ਚੰਡੀਗੜ੍ਹ ਹਰਿਆਣਾ ਸੂਬੇ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਚਾਰ ਘੰਟੇ ਮੈਰਾਥਨ ਮੀਟਿੰਗ ਹੋਈ । ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਲਗਾਤਾਰ ਅਣਦੇਖੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰ ਰਹੀ ਹੈ। ਸੂਬੇ ਦੇ ਇੰਚਾਰਜ ਨੇ ਕਿਹਾ ਭਾਰਤੀ ਜਨਤਾ ਪਾਰਟੀ ਜੋ ਕਿ ਦਲਿਤਾਂ, ਪਛੜਿਆਂ, ਘੱਟ ਗਿਣਤੀਆਂ, ਕਿਸਾਨਾਂ ਨੂੰ ਕੁਚਲਣ ਦੀ ਗੈਰ ਸੰਵਿਧਾਨਕ ਨੀਤੀਆਂ ਬਣਾਉਂਦੇ ਹੋਏ ਭਾਰਤੀ ਸੰਵਿਧਾਨ ਨੂੰ ਬਦਲਣ ਲਈ ਕੰਮ ਕਰ ਰਹੀ ਹੈ। ਬਹੁਜਨ ਸਮਾਜ ਪਾਰਟੀ ਕਦੇ ਵੀ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਨਹੀਂ ਕਰ ਸਕਦੀ। ਕਿਉਂਕਿ ਭਾਜਪਾ ਜਿੱਥੇ ਭਾਰਤ ਦੇ ਸੰਵਿਧਾਨ ਨੂੰ ਬਦਲਣ ਲਈ ਕੰਮ ਕਰ ਰਹੀ ਹੈ ਉਥੇ ਪੰਜਾਬ ਨਾਲ ਪੰਥਕ ਮੁੱਦਿਆਂ, ਕਿਸਾਨ ਮੁੱਦਿਆਂ ਬੰਦੀ ਸਿੰਘਾਂ ਦੇ ਮੁੱਦੇ, ਭਾਰਤੀ ਸੰਵਿਧਾਨ ਨੂੰ ਬਦਲਣਾ ਮੁੱਖ ਮੁੱਦਾ ਹੈ।
ਸ਼ਨਿੱਚਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਸੀ ਕਿ ਅਸੀਂ ਗਠਜੋੜ ਨੂੰ ਲੈਕੇ ਅਕਾਲੀ ਦਲ ਨਾਲ ਗੱਲਬਾਤ ਕਰ ਰਿਹਾ ਹਾਂ । ਅਗਲੇ ਹੀ ਦਿਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸਾਡਾ BSP ਨਾਲ ਗਠਜੋੜ ਹੈ,ਮੈਂ ਵੀ ਮੀਡੀਆ ਤੋਂ ਹੀ ਗਠਜੋੜ ਦੀ ਗੱਲ ਸੁਣੀ ਹੈ । ਕਿਸਾਨ ਅੰਦੋਲਨ ਨੂੰ ਲੈਕੇ ਅਕਾਲੀ ਦਲ ਦੀ ਖਾਮੋਸ਼ੀ ਵੀ ਕਿਧਰੇ ਨਾ ਕਿਧਰੇ ਗਠਜੋੜ ਵੱਲ ਹੀ ਇਸ਼ਾਰਾ ਕਰ ਰਹੀ ਹੈ । ਹਾਲਾਂਕਿ ਹੁਣ ਵੀ ਅਕਾਲੀ ਦਲ ਅਤੇ BJP ਨਾਲ ਗਠਜੋੜ ਸੀਟਾਂ ਨੂੰ ਲੈਕੇ ਹੁਣ ਵੀ ਫਸਿਆ ਹੋਇਆ ਹੈ । ਬੀਜੇਪੀ ਹੁਣ ਲੋਕਸਭਾ ਵਿੱਚ 10 -3 ਦੇ ਫਾਰਮੂਲਾ ਨਹੀਂ ਬਲਕਿ ਬਰਾਬਰੀ ਦੀ ਸੀਟਾਂ ਚਾਹੁੰਦੀ ਹੈ ਇਸੇ ਤਰ੍ਹਾਂ ਵਿਧਾਨਸਭਾ ਦੇ ਅੰਦਰ ਹੁਣ 94:23 ਦੀ ਥਾਂ ਬਰਾਬਰ ਦੀ ਸੀਟਾ ਚਾਹੁੰਦੀ ਹੈ ।