ਬਿਉਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ ਤੋਂ ਸਰਕਾਰੀ ਹਸਪਤਾਲ ਵਿੱਚ ਫ੍ਰੀ ਦਵਾਈ ਦਾ ਵਾਅਦਾ ਤਾਂ ਕੀਤਾ ਸੀ ਪਰ ਦਸੂਹਾ ਦੇ ਸਰਕਾਰੀ ਹਸਪਤਾਲ ਤੋਂ ਜਿਹੜੀ ਖਬਰ ਆ ਰਹੀ ਹੈ ਉਹ ਹੋਸ਼ ਉਡਾਉਣ ਦੇ ਨਾਲ ਵੱਡੇ ਸਵਾਲ ਖੜੇ ਕਰ ਰਹੀ ਹੈ । ਹਸਤਪਾਲ ਦਵਾਈ ਲੈਣ ਗਈ ਔਰਤ ਅਤੇ ਉਸ ਦੇ ਭਰਾ ਨੇ ਬੱਚੇ ਦੀ ਦਵਾਈ ਨੂੰ ਲੈਕੇ ਗੰਭੀਰ ਇਲਜ਼ਾਮ ਲਗਾਏ ਹਨ । ਔਰਤ ਮੁਤਾਬਿਕ ਬੱਚੇ ਦੀ ਜਿਹੜੀ ਦਵਾਈ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਖਰਾਬ ਹੋ ਚੁੱਕੀ ਸੀ ਉਸ ਵਿੱਚ ਫੰਗਸ ਜਮੀ ਹੋਈ ਸੀ। ਹਸਪਤਾਲ ਦੇ SMO ਨੇ ਭਰਾ ਭੈਣ ਨੂੰ ਸ਼ਾਂਤ ਕਰਵਾਇਆ ਅਤੇ ਜਾਂਚ ਦੇ ਬਾਅਦ ਸਟਾਫ ਦੇ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ ।
ਐਡਵੋਕੇਟ ਪ੍ਰਿੰਸ ਨੇ ਦੱਸਿਆ ਕਿ ਉਸ ਦੀ ਭੈਣ ਮਨਵਿੰਦਰ ਕੌਰ ਦਾ 4 ਸਾਲ ਦਾ ਪੁੱਤਰ ਕੋਮਲਵੀਰ ਬਿਮਾਰ ਸੀ। ਭੈਣ ਅਤੇ ਭਾਂਜੇ ਨੂੰ ਲੈਕੇ ਉਹ ਸਰਕਾਰੀ ਹਸਪਤਾਲ ਗਏ । ਜਾਂਚ ਦੇ ਬਾਅਦ ਡਾਕਟਰ ਨੇ ਦਵਾਈ ਲਿਖੀ । ਹਸਪਤਾਲ ਦੇ ਲਈ ਸਟੋਰ ਤੋਂ ਦਵਾਈ ਖਰੀਦੀ ਤਾਂ ਭੈਣ ਨੇ ਦੱਸਿਆ ਫੰਗਸ ਲੱਗੀ ਹੋਈ ਸੀ। ਉਨ੍ਹਾਂ ਕਿਹਾ ਜਦੋਂ ਦਵਾਈ ਦੇਣ ਵਾਲੇ ਸਟਾਫ ਨਾਲ ਗੱਲ ਕੀਤੀ ਤਾਂ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਹਸਤਪਾਲ ਦੇ SMO ਦੇ ਨਾਲ ਗੱਲ ਕੀਤੀ ਗਈ ।
ਦੋਵਾਂ ਭੈਣ ਭਰਾਵਾਂ ਨੇ ਪੰਜਾਬ ਸਰਕਾਰ ‘ਤੇ ਤੰਜ ਕੱਸ ਦੇ ਹੋਏ ਕਿਹਾ ਸਰਕਾਰ ਫ੍ਰੀ ਦਵਾਈ ਕਹਿਕੇ ਫੰਗਸ ਦਵਾਇਆਂ ਦੇ ਰਹੀ ਹੈ ਅਤੇ ਆਪਣਾ ਨਾਂ ਚਮਕਾ ਰਹੀ ਹੈ । ਉਨ੍ਹਾਂ ਦੀ ਫ੍ਰੀ ਦਵਾਈ ਦੇ ਚੱਕਰ ਵਿੱਚ ਇਨਸਾਫ ਦੀ ਤਬੀਅਤ ਖਰਾਬ ਹੋ ਸਕਦੀ ਹੈ । ਅਸੀਂ ਦਵਾਈ ਦੀ ਜਾਂਚ ਕਰ ਰਹੇ ਹਾਂ। ਜੇਕਰ ਕੁਝ ਖਰਾਬ ਹੋਇਆ ਤਾਂ ਸਰਕਾਰ ਦੇ ਧਿਆਨ ਵਿੱਚ ਲਿਆਇਆ ਜਾਵੇਗਾ ।