ਬਿਉਰੋ ਰਿਪੋਰਟ : ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਵੱਲੋਂ ਬੀਤੇ ਦਿਨ ਕਰਵਾਏ ਰੈਫਰੈਂਡਮ ਦੌਰਾਨ 2 ਗੁੱਟ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਗਏ ਅਤੇ ਅਖੀਰਲ ਵਿੱਚ ਡਾਂਗਾਂ ਚੱਲਿਆ । ਝਗੜੇ ਦੀ ਖਬਰ ਮਿਲ ਦੇ ਹੀ ਅਮਰੀਕੀ ਪੁਲਿਸ ਨੇ ਮੋਰਚਾ ਸੰਭਾਲਿਆ ਅਤੇ ਕਾਰਵਾਈ ਸ਼ੁਰੂ ਕੀਤੀ ।
ਅਮਰੀਕਾ ਦੇ ਸੈਨ ਫਰਾਂਸਸਿਕੋ ਵਿੱਚ SFJ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਰੈਫਰੈਂਡਮ ਕਰਵਾਇਆ ਜਾ ਰਿਹਾ ਸੀ। ਭੀੜ ਜੁਟਾਉਣ ਦੇ ਲਈ ਪੰਨੂ ਨੇ ਸਾਰੇ ਹਮਾਇਤੀਆਂ ਨੂੰ ਇਕੱਠਾ ਕੀਤਾ ਸੀ। ਇਸੇ ਵਿਚਾਲੇ ਮੇਜਰ ਸਿੰਘ ਨਿੱਝਰ ਅਤੇ ਸਰਬਜੀਤ ਸਿੰਘ ਸਾਬੀ ਦਾ ਧੜਾ ਵੀ ਪਹੁੰਚ ਗਿਆ । ਦੋਵੇ ਗੁੱਟਾਂ ਵਿੱਚ ਪਹਿਲਾਂ ਤੂੰ-ਤੂੰ ਮੈਂ-ਮੈਂ ਹੋਈ ਵੇਖਦੇ ਹੀ ਵੇਖਦੇ ਦੋਵੇ ਗੁੱਟ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋ ਗਏ । ਦੋਵੇ ਗੁੱਟਾਂ ਵਿੱਚ ਜਮ ਕੇ ਲੱਤਾਂ ਅਤੇ ਡਾਂਗਾਂ ਚੱਲੀਆਂ । ਦਰਅਸਲ ਨਿੱਝਰ ਗਰੁੱਪ ਨੂੰ ਅਮਰੀਕਾ ਵਿੱਚ ਕਾਫੀ ਹਮਾਇਤ ਮਿਲ ਦੀ ਰਹੀ ਹੈ । ਪਰ ਕੁਝ ਸਮੇਂ ਪਹਿਲਾਂ ਪੰਨੂ ਸਾਬੀ ਗੁੱਟ ਨੂੰ ਪਰਮੋਟ ਕਰ ਰਿਹਾ ਸੀ। ਜਿਸ ਦੇ ਬਾਅਦ ਦੋਵਾਂ ਗੁੱਟ ਇੱਕ ਦੂਜੇ ਦੇ ਖਿਲਾਫ ਹੋ ਗਏ,ਰੈਫਰੈਂਡਮ ਦੇ ਦੌਰਾਨ ਵੀ ਅਜਿਹੀ ਹੀ ਹੋਇਆ। ਦੋਵਾਂ ਗੁੱਟਾਂ ਨੇ ਇੱਕ ਦੂਜੇ ਖਿਲਾਫ ਅਪਸ਼ਬਦ ਦੀ ਵਰਤੋਂ ਕੀਤੀ ਅਤੇ ਫਿਰ ਹੱਥੋਪਾਈ ਹੋ ਗਈ ।
ਨਿੱਝਰ ਦੇ ਕਰੀਬੀ ਦੇ ਘਰ ਫਾਇਰਿੰਗ
ਉਧਰ ਕੈਨੇਡਾ ਵਿੱਚ ਬੀਤੇ ਦਿਨੀ ਹਰਦੀਪ ਸਿੰਘ ਨਿੱਝਰ ਦੇ ਕਰੀਬੀ ਦੇ ਘਰ ਵੀ ਫਾਇਰਿੰਗ ਹੋਈ ਸੀ। ਪੁਲਿਸ ਇਸ ਲੜਾਈ ਨੂੰ ਇੱਕ ਦੂਜੇ ਨਾਲ ਹੋਏ ਝਗੜੇ ਨੂੰ ਲੈਕੇ ਜੋੜ ਰਹੀ ਹੈ । ਹਾਲਾਂਕਿ ਸਥਾਨਕ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਬਿਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ ।