Punjab

‘ਦਾਸ ਸਿਆਸਤ ਛੱਡ ਦੇਵੇਗਾ’! ਮਜੀਠੀਆ ਦੇ ਇਸ ਬਿਆਨ ਦੇ ਕੀ ਮਾਇਨੇ ?

ਬਿਉਰੋ ਰਿਪੋਰਟ : ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਿਆਸਤ ਛੱਡਣ ਦੀ ਗੱਲ ਕਰਦੇ ਹੋਏ ਆਪ ਸੁਪ੍ਰੀਮੋ ਦੇ ਸਾਹਮਣੇ ਸ਼ਰਤ ਰੱਖੀ ਹੈ । ਮਜੀਠੀਆ ਨੇ ਕੇਜਰੀਵਾਲ ਨੂੰ ਕਿਹਾ ਕਿ ਜੇਕਰ ਪੰਜ ਮੰਗਾਂ ਨੂੰ ਪੰਜਾਬ ਵਿੱਚ ਪੂਰਾ ਕਰ ਦੇਣ ਤਾਂ ਉਹ ਸਿਆਸਤ ਨੂੰ ਅਲਵਿਦਾ ਕਹਿ ਦੇਣਗੇ । ਦਰਅਸਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 5 ਮੰਗਾਂ ਕੇਂਦਰ ਦੇ ਸਾਹਮਣੇ ਰੱਖ ਦੇ ਹੋਏ ਕਿਹਾ ਸੀ ਕਿ ਜੇਕਰ ਉਹ ਪੂਰੀਆਂ ਹੋ ਜਾਣ ਤਾਂ ਉਹ ਸਿਆਸਤ ਛੱਡ ਦੇਣਗੇ । ਇੰਨਾਂ ਮੰਗਾਂ ਵਿੱਚ ਸਿੱਖਿਆ ਵਿੱਚ ਸੁਧਾਰ,ਚੰਗਾ ਇਲਾਜ,ਮਹਿੰਗਾਈ ਘੱਟ ਕਰਨਾ,ਨੌਜਵਾਨਾਂ ਨੂੰ ਰੁਜ਼ਗਾਰ,ਗਰੀਬ ਨੂੰ 24 ਘੰਟੇ ਮੁਫਤ ਬਿਜਲੀ ਸ਼ਾਮਲ ਸੀ । ਕੇਜਰੀਵਾਲ ਦੇ ਇਸ ਵਾਅਦ ‘ਤੇ ਮਜੀਠੀਆ ਨੇ ਤੰਜ ਕੱਸਿਆ ।


‘ਦਾਸ ਵੀ ਸਿਆਸਤ ਛੱਡ ਦੇਵੇਗਾ’

ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਤੰਜ ਕੱਸਿਆ। ਮਜੀਠੀਆ ਨੇ ਕਿਹਾ ਜੇਕਰ ਇਹ ਸਾਰੀਆਂ ਮੰਗਾਂ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਪੂਰੀ ਕਰ ਦੇਣ ਤਾਂ ਦਾਸ ਵੀ ਸਿਆਸਤ ਛੱਡ ਦੇਵੇਗਾ ।

ਪੰਜਾਬ ਸਰਕਾਰ ਖਿਲਾਫ ਭੜਕ ਰਹੇ ਹਨ ਮਜੀਠੀਆ

ਦਰਅਸਲ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਦਰਜ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ । ਜਿਸ ਦੇ ਲਈ ਉਨ੍ਹਾਂ ਨੂੰ ਡੇਢ ਮਹੀਨੇ ਦੇ ਅੰਦਰ ਤਿੰਨ ਵਾਰ SIT ਦੇ ਸਾਹਮਣੇ ਪੇਸ਼ ਹੋਣਾ ਪਿਆ ਹੈ । ਜਿਸ ਨੂੰ ਲੈਕੇ ਬਿਕਰਮ ਸਿੰਘ ਮਜੀਠੀਆ ਭੜਕ ਗਏ ਹਨ ਅਤੇ ਵਾਰ-ਵਾਰ ਮੁੱਖ ਮੰਤਰੀ ਭਗਵੰਤ ‘ਤੇ ਤੰਜ ਕੱਸਦੇ ਹੋਏ ਲਲਕਾਰ ਰਹੇ ਹਨ ।