ਬਿਉਰੋ ਰਿਪੋਰਟ : ਅੰਮ੍ਰਿਤਸਰ ਵਿੱਚ ਵਿਆਹ ਤੋਂ ਪਹਿਲਾਂ ਲਾੜਾ ਫਰਾਰ ਹੋ ਗਿਆ, ਜਿਸ ਦਿਨ ਲਾੜੀ ਦਾ ਪਰਿਵਾਰ ਇੰਤਜ਼ਾਰ ਕਰ ਰਿਹਾ ਸੀ। ਉਸੇ ਦਿਨ ਲਾੜੇ ਦੇ ਪਰਿਵਾਰ ਨੇ ਕਿਹਾ ਉਹ ਅਚਾਨਕ ਗਾਇਬ ਹੋ ਗਿਆ ਹੈ। ਸੁਣਨ ਤੋਂ ਬਾਅਦ ਲਾੜੀ ਦਾ ਪਰਿਵਾਰ
ਲਾੜੇ ਦੇ ਘਰ ਪਹੁੰਚਿਆ ਤਾਂ ਪੂਰਾ ਪਰਿਵਾਰ ਗਾਇਬ ਸੀ । ਵਿਆਹ ਟੁੱਟਣ ਦੇ ਬਾਅਦ ਲਾੜੀ ਦਾ ਪਰਿਵਾਰ ਪੁਲਿਸ ਦੇ ਕੋਲ ਪਹੁੰਚਿਆ । ਜਿਸ ਦੇ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ।
ਡੇਢ ਸਾਲ ਤੋਂ ਰਿਸ਼ਤੇ ਵਿੱਚ ਸਨ
ਲਾੜੀ ਨੇ ਦੱਸਿਆ ਕਿ ਉਹ ਗੁਰੂ ਨਾਨਕ ਪੁਰੀ ਦੇ ਮਨਦੀਪ ਸਿੰਘ ਦੇ ਨਾਲ ਡੇਢ ਸਾਲ ਤੋਂ ਰਿਸ਼ਤੇ ਵਿੱਚ ਸੀ। ਉਸ ਵਕਤ ਲਾੜੇ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ । ਹਾਲਾਂਕਿ ਬਾਅਦ ਵਿੱਚ ਉਹ ਵਿਆਹ ਦੀ ਗੱਲ ਨੂੰ ਟਾਲਣ ਲੱਗਿਆ । ਉਸ ਨੇ ਕਈ ਵਾਰ ਪੁੱਛਿਆ ਪਰ ਹਰ ਵਾਰ ਬਹਾਨਾ ਬਣਾਉਣ ਲੱਗਿਆ ।
ਲਾੜੀ ਨੇ ਦੱਸਿਆ ਕਿ ਜਦੋਂ ਮਨਦੀਪ ਨੇ ਵਿਆਹ ਵਿੱਚ ਟਾਲਮਟੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ । ਇਸ ਦੇ ਬਾਅਦ ਪਰਿਵਾਰ ਨੇ ਦੋਵਾਂ ਨੂੰ ਸਮਝਾਇਆ ਅਤੇ ਵਿਆਹ ਲਈ ਰਾਜ਼ੀ ਕੀਤਾ । ਇਸ ਦੇ ਬਾਅਦ ਉਸ ਨੂੰ ਡਰ ਸੀ ਕਿ ਮਨਦੀਪ ਵਿਆਹ ਨਹੀਂ ਕਰੇਗਾ, ਇਹ ਵੇਖ ਕੇ ਮਨਦੀਪ ਨੇ ਉਸ ਨੂੰ ਸਟੈਂਪ ਪੇਪਰ ‘ਤੇ ਲਿਖ ਕੇ ਦਿੱਤਾ ਕਿ ਉਸ ਦੇ ਨਾਲ ਹੀ ਵਿਆਹ ਕਰੇਗਾ ।
ਨਵੰਬਰ ਵਿੱਚ ਵਿਆਹ ਹੋਣਾ ਸੀ,ਪਰ ਟਾਲ ਦਿੱਤਾ ਗਿਆ,ਮਨਦੀਪ ਦਾ ਪਰਿਵਾਰ ਵੀ ਵਿਆਹ ਦੇ ਲਈ ਮੰਨ ਗਿਆ ਸੀ। ਉਸ ਵਕਤ ਸਾਰਿਆਂ ਦੀ ਸਹਿਮਤੀ ਵਿੱਚ ਨਵੰਬਰ ਮਹੀਨੇ ਵਿੱਚ ਵਿਆਹ ਦੀ ਤਰੀਕ ਤੈਅ ਹੋਈ। ਹਾਲਾਂਕਿ ਫਿਰ ਅਚਾਨਕ ਵਿਆਹ ਰੱਦ ਕਰਕੇ ਜਨਵਰੀ ਦੀ 28 ਜਨਵਰੀ ਦੀ ਵਿਆਹ ਲਈ ਤਰੀਕ ਤੈਅ ਹੋਈ।
ਪੀੜਤ ਪਰਿਵਾਰ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਘਰ ਵਿੱਚ ਚੂੜਾ ਪਾਉਣ ਦੀ ਰਸਮ ਰੱਖੀ ਗਈ ਸੀ। ਉਸ ਵਿੱਚ ਮਨਦੀਪ ਅਤੇ ਉਸ ਦਾ ਪੂਰਾ ਪਰਿਵਾਰ ਆਇਆ । ਵਿਆਹ ਦੀ ਤਿਆਰੀ ਹੋ ਚੁੱਕੀ ਸੀ। ਵਿਆਹ ਵਾਲੇ ਦਿਨ 28 ਜਨਵਰੀ ਨੂੰ ਸਵੇਰ ਪਰਿਵਾਰ ਦਾ ਫੋਨ ਆਇਆ ਕਿ ਉਸ ਦਾ ਮੁੰਡਾ ਨਹੀਂ ਮਿਲ ਰਿਹਾ ਹੈ । ਇਸ ਦੇ ਬਾਅਦ ਪੂਰਾ ਪਰਿਵਾਰ ਗਾਇਬ ਹੋ ਗਿਆ ।
ਇਸ ਮਾਮਲੇ ਵਿੱਚ ਲਾੜੀ ਦੇ ਪਰਿਵਾਰ ਨੇ ਥਾਣਾ ਮਕਬੂਲਪੁਰਾ ਵਿੱਚ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਬਾਅਦ ਪੁਲਿਸ ਨੇ ਪੂਰੇ ਪਰਿਵਾਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਲਾੜੇ ਅਤੇ ਉਸ ਦੇ ਪਰਿਵਾਰ ਦੀ ਤਲਾਸ਼ ਕੀਤੀ ਜਾ ਰਹੀ ਹੈ ।