ਬਿਉਰੋ ਰਿਪੋਰਟ : ਲੁਧਿਆਣਾ-ਜਲੰਧਰ ਹਾਈਵੇ ‘ਤੇ ਬਹੁਤ ਦੀ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਭੈਣ ਖਤਮ ਹੋ ਗਏ,ਜਦਕਿ ਭਰਾ ਬੁਰੀ ਤਰ੍ਹਾਂ ਨਾਲ ਜਖਮੀ ਹੋਇਆ ਹੈ। ਤੇਜ਼ ਰਫਤਾਰ ਟਰੱਕ ਨੇ ਦੋਵਾਂ ਨੂੰ ਹੇਠਾਂ ਦੇ ਦਿੱਤਾ ਸੀ । ਹਾਦਸੇ ਵਿੱਚ ਜਖਮੀ ਭਰਾ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਪ੍ਰਤਖਦਰਸ਼ੀਆਂ ਦੇ ਮੁਤਾਬਿਕ ਹਾਦਸੇ ਵਿੱਚ ਤਕਰੀਬਨ ਪੋਨੇ ਘੰਟੇ ਦੇ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ।
ਟਰੱਕ ਡਰਾਈਵਰ ਨੂੰ ਫੜਨ ਦੇ ਲਈ ਲੋਕਾਂ ਨੇ ਟਰੱਕ ਤੋਂ ਅੱਗੇ ਟਰਾਲੀ ਲਗਾਈ,ਟਰੱਕ ਤਾਂ ਲੋਕਾਂ ਨੇ ਰੋਕ ਲਿਆ,ਪਰ ਡਰਾਈਵਰ ਫਰਾਰ ਹੋ ਗਿਆ। ਭਰਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਲੋਕਾਂ ਦੇ ਮੁਤਾਬਿਕ ਟਰੱਕ ਦਿੱਲੀ ਵਾਲੇ ਪਾਸੇ ਤੋਂ ਆ ਰਿਹਾ ਸੀ। ਹਾਦਸੇ ਤੋਂ ਬਾਅਦ ਲੋਕਾਂ ਨੇ ਐਂਬੂਲੈਂਸ ਨੂੰ ਫੋਨ ਕੀਤਾ ਪਰ ਇੱਕ ਘੰਟੇ ਬਾਅਦ ਐਂਬੂਲੈਂਸ ਪਹੁੰਚੀ ।
ਪਿਤਾ ਚੰਦਨ ਠਾਕੁਰ ਨੇ ਦੱਸਿਆ ਉਹ ਜਸਿਆ ਰੋਡ ‘ਤੇ ਰਹਿਣ ਵਾਲੇ ਹਨ। ਪਤਨੀ 6 ਸਾਲ ਦੇ ਪੁੱਤਰ ਯਸ਼ ਅਤੇ 8 ਸਾਲ ਦੀ ਧੀ ਰੀਆ ਦੇ ਨਾਲ ਪੇਕੇ ਜਾ ਰਹੀ ਸੀ । ਸੜਕ ਪਾਰ ਕਰਨ ਦੇ ਲਈ ਤਿੰਨੋਂ ਖੜੇ ਸਨ । ਇਸ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ । ਬੱਚੀ ਦੇ ਉੱਤੋ ਟਰੱਕ ਦਾ ਟਾਇਰ ਨਿਕਲ ਗਿਆ ਅਤੇ ਛੋਟੇ ਪੁੱਤਰ ਨੂੰ ਗੰਭੀਰ ਸੱਟਾਂ ਲਗੀਆਂ ਹਨ । ਬੱਚੀ ਦੀ ਮੌਕੇ ‘ਤੇ ਮੌਤ ਹੋ ਗਈ,ਜਦਕਿ ਲੋਕਾਂ ਨੇ ਪੁੱਤਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ । ਉਧਰ ਪਤਨੀ ਨੂੰ ਵੀ ਸੱਟਾਂ ਲਗੀਆਂ ਹਨ। ਪਿਤਾ ਨੇ ਦੱਸਿਆ ਕਿ ਇਸੇ ਸਾਲ ਉਨ੍ਹਾਂ ਨੇ ਦੋਵਾਂ ਬੱਚਿਆਂ ਦਾ ਦਾਖਲਾ ਕਰਵਾਇਆ ਸੀ।