ਪੰਜਾਬ ’ਚ ਪਰਾਲੀ ਪ੍ਰਬੰਧਨ ਲਈ ਪਿਛਲੇ ਪੰਜ ਸਾਲਾਂ ਦੌਰਾਨ ਕਰੋੜਾਂ ਰੁਪਏ ਦੀ ਸਬਸਿਡੀ ਵਾਲੀ ਮਸ਼ੀਨਰੀ (subsidy beneficiary)ਕਿਸਾਨਾਂ ਦੇ ਘਰਾਂ ਵਿੱਚੋਂ ਗੁੰਮ ਹੋਣ ਦਾ ਮਸਲਾ ਭਖਿਆ ਹੋਇਆ ਹੈ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਦੇ 900 ਤੋਂ ਉੱਪਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। ਰਿਟਾਇਰਡ ਖੇਤੀਬਾੜੀ ਅਧਿਕਾਰੀ ਨੇ ‘ਦ ਖਾਲਸ ਟੀਵੀ’ ਸਾਹਮਣੇ ਅਜਿਹੇ ਹੈਰਾਨਕੁਨ ਤੱਥ ਪੇਸ ਕੀਤੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਆਖਿਰ ਇਹ ਗਾਇਬ ਮਸ਼ੀਨਾਂ ਕਿੱਧਰ ਗਈਆਂ ਹਨ। ਉਨ੍ਹਾਂ ਵੱਲੋਂ ਪੇਸ਼ ਕੀਤੇ ਸਬੂਤ ਨਾਲ ਸਰਕਾਰ ਦੀ ਆਪਣੀ ਜਾਂਚ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।