Chandigarh Police Constable Recruitment 2024: ਚੰਡੀਗੜ੍ਹ ਪੁਲਿਸ ਨੇ ਕਾਂਸਟੇਬਲ (ਮਹਿਲਾ/ਪੁਰਸ਼) ਦੀਆਂ 144 ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਚੰਡੀਗੜ੍ਹ ਪੁਲਿਸ ਦੀ ਇਸ ਭਰਤੀ ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ 23 ਜਨਵਰੀ 2024 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਚੰਡੀਗੜ੍ਹ ਪੁਲਿਸ ਦੀ ਅਧਿਕਾਰਤ ਵੈੱਬਸਾਈਟ chandigarhpolice.gov.in ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 13 ਫਰਵਰੀ 2024 ਤੱਕ ਹੈ।
ਚੰਡੀਗੜ੍ਹ ਪੁਲਿਸ ਦੀ ਇਸ ਅਸਾਮੀ ਵਿੱਚ, ਗ੍ਰੈਜੂਏਟ ਪਾਸ ਉਮੀਦਵਾਰ ਅਰਜ਼ੀ ਫਾਰਮ ਭਰ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਨੈ-ਪੱਤਰ ਦੀ ਪ੍ਰਕਿਰਿਆ, ਚੋਣ ਪ੍ਰਕਿਰਿਆ ਅਤੇ ਅਰਜ਼ੀ ਦੀਆਂ ਸ਼ਰਤਾਂ ਬਾਰੇ ਪੂਰੀ ਜਾਣਕਾਰੀ ਲਈ ਵਿਸਤ੍ਰਿਤ ਭਰਤੀ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਨ। ਅਰਜ਼ੀ ਦੀਆਂ ਮੁੱਖ ਸ਼ਰਤਾਂ ਹੇਠ ਲਿਖੀਆਂ ਹਨ।
ਚੰਡੀਗੜ੍ਹ ਪੁਲਿਸ ਭਰਤੀ ਦੀਆਂ ਮੁੱਖ ਤਰੀਕਾਂ:
-ਆਨਲਾਈਨ ਅਰਜ਼ੀ ਦੀ ਸ਼ੁਰੂਆਤੀ ਮਿਤੀ – 23-01-2024
-ਆਨਲਾਈਨ ਅਰਜ਼ੀ ਦੀ ਆਖਰੀ ਮਿਤੀ – 13-02-2024
-ਚੰਡੀਗੜ੍ਹ ਪੁਲਿਸ ਭਰਤੀ ਪ੍ਰੀਖਿਆ ਦੀ ਮਿਤੀ – 03-03-2024
ਖਾਲੀ ਅਸਾਮੀਆਂ ਦੀ ਗਿਣਤੀ – 144 ਅਸਾਮੀਆਂ, ਇਸ ਭਰਤੀ ਵਿੱਚ ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਉਮਰ ਸੀਮਾ – ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ ਵਿੱਚ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 25 ਸਾਲ ਹੈ। ਓਬੀਸੀ ਵਰਗ ਲਈ ਉਮਰ ਸੀਮਾ 18 ਤੋਂ 28 ਸਾਲ ਅਤੇ ਐਸਸੀ ਸ਼੍ਰੇਣੀ ਲਈ ਇਹ 18 ਤੋਂ 30 ਸਾਲ ਹੈ।
ਅਰਜ਼ੀ ਦੀ ਫੀਸ: ਚੰਡੀਗੜ੍ਹ ਪੁਲਿਸ ਕਾਰਜਕਾਰੀ ਕਾਂਸਟੇਬਲ ਭਰਤੀ ਵਿੱਚ, ਜਨਰਲ ਅਤੇ ਓਬੀਸੀ ਉਮੀਦਵਾਰਾਂ ਨੂੰ ਫੀਸ ਵਜੋਂ 1000 ਰੁਪਏ ਜਮ੍ਹਾਂ ਕਰਾਉਣੇ ਪੈਣਗੇ। ਜਦੋਂ ਕਿ SC, ST ਅਤੇ EWS ਵਰਗ ਲਈ ਇਹ 800 ਰੁਪਏ ਹੈ। ਸਾਬਕਾ ਸੈਨਿਕਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਅਰਜ਼ੀ ਆਨਲਾਈਨ ਜਮ੍ਹਾ ਕੀਤੀ ਜਾ ਸਕਦੀ ਹੈ
ਐਪਲੀਕੇਸ਼ਨ ਯੋਗਤਾ: ਹੇਠਾਂ ਦਿੱਤੇ ਖੇਤਰਾਂ ਵਿੱਚੋਂ ਕਿਸੇ ਇੱਕ ਵਿੱਚ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ – ਕੰਪਿਊਟਰ ਸਾਇੰਸ, ਜਾਂ ਇਲੈਕਟ੍ਰੋਨਿਕਸ, ਜਾਂ ਇੰਸਟਰੂਮੈਂਟੇਸ਼ਨ, ਜਾਂ ਸੰਚਾਰ, ਜਾਂ ਸੂਚਨਾ ਤਕਨਾਲੋਜੀ, ਜਾਂ ਮੇਕੈਟ੍ਰੋਨਿਕਸ, ਜਾਂ ਕੰਪਿਊਟਰ ਐਪਲੀਕੇਸ਼ਨ, ਜਾਂ ਡੇਟਾ ਸਾਇੰਸ, ਜਾਂ ਕੰਪਿਊਟਰ ਸਾਇੰਸ ਅਤੇ ਸੰਬੰਧਿਤ ਖੇਤਰਾਂ ਵਿੱਚ ਡਿਗਰੀ ਹੋਵੇ , ਜਿਹੜੀ ਕਿ AICTE ਜਾਂ UGC ਦੁਆਰਾ ਮਾਨਤਾ ਪ੍ਰਾਪਤ ਹੋਣੀ ਜ਼ਰੂਰੀ ਹੈ।
ਡਰਾਈਵਿੰਗ ਹੁਨਰ: ਪੁਰਸ਼ ਉਮੀਦਵਾਰਾਂ ਕੋਲ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਲਈ ਜ਼ਰੂਰੀ ਡਰਾਈਵਿੰਗ ਲਾਇਸੈਂਸ ਵੀ ਹੋਣਾ ਚਾਹੀਦਾ ਹੈ।
ਕੰਪਿਊਟਰ ਦਾ ਗਿਆਨ : ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ ਵਿੱਚ ਪ੍ਰਵੇਸ਼ ਪੱਧਰ ‘ਤੇ ਆਈਸੀਟੀ ਕੋਰਸ ਲਾਜ਼ਮੀ ਹੈ।
ਭਰਤੀ ਸਬੰਧੀ ਸਾਰੀ ਜਾਣਕਾਰੀ ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਹੇਠ ਨੋਟੀਫਇਕੇਸ਼ਨ ਵਿੱਚ ਪੜ੍ਹ ਸਕਦੇ ਹੋ।