ਬਿਉਰੋ ਰਿਪੋਰਟ : ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵੱਲੋਂ ਮੇਅਰ ਦੀ ਚੋਣ 6 ਫਰਵਰੀ ਨੂੰ ਕਰਵਾਉਣ ਦੇ ਨਿਰਦੇਸ਼ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਈ ਚੁਣੌਤੀ ‘ਤੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇੱਕ ਵਾਰ ਮੁੜ ਤੋਂ ਸੁਣਵਾਈ ਹੋਈ। ਅਦਾਲਤ ਨੇ ਮੁੜ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ ਕਿ 6 ਫਰਵਰੀ ਲੰਮਾ ਸਮਾਂ ਹੈ ਕੱਲ ਯਾਨੀ 24 ਜਨਵਰੀ ਤੱਕ ਜੇਕਰ ਤੁਸੀਂ ਚੋਣ ਦੀ ਤਰੀਕ ਨਹੀਂ ਦੱਸੀ ਕਿ ਮੇਅਰ ਦੀ ਚੋਣ ਕਦੋਂ ਹੋਵੇਗੀ, ਅਸੀਂ ਸੁਣਵਾਈ ਤੋਂ ਬਾਅਦ ਤਰੀਕ ਤੈਅ ਕਰਾਂਗੇ। ਡੀਸੀ ਦੇ ਨਿਰਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕਾਂਗਰਸ ਅਤੇ ਆਪ ਗਠਜੋੜ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਟੀਟਾ ਵੱਲੋਂ ਦਾਖਲ ਕੀਤੀ ਗਈ ਸੀ।
ਉਧਰ ਨਿਗਰ ਨਿਗਮ ਦੇ ਵਕੀਲ ਨੇ ਕਿਹਾ 26 ਜਨਵਰੀ ਨੂੰ ਗਣਰਾਜ ਦਿਹਾੜਾ ਹੈ,ਉਸ ਤੋਂ ਪਹਿਲਾਂ ਸੁਰੱਖਿਆ ਦਾ ਇੰਤਜ਼ਾਮ ਕਰਨਾ ਹੈ,ਇਸ ਲਈ 26 ਤੋਂ ਪਹਿਲਾਂ ਚੋਣ ਨਹੀਂ ਹੋ ਸਕਦੀ ਹੈ। 27 ਅਤੇ 28 ਨੂੰ ਫੋਰਸ ਨੂੰ ਅਰਾਮ ਦੇਣਾ ਹੁੰਦਾ ਹੈ । ਕਿਉਂਕਿ 1 ਹਫਤੇ ਦੇ ਅੰਦਰ ਰਾਮ ਮੰਦਰ ਅਤੇ ਗਣਰਾਜ ਦਿਹਾੜਾ ਸੀ। 29 ਜਨਵਰੀ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਹੈ । ਕਿਉਂਕਿ ਪਹਿਲਾਂ ਸ਼ਿਕਾਇਤ ਕੀਤੀ ਗਈ ਸੀ ਕਿ ਪੰਜਾਬ ਪੁਲਿਸ ਮੇਅਰ ਚੋਣ ਵਿੱਚ ਸਿੱਧੀ ਦਖ਼ਲ ਕਰ ਰਹੀ ਹੈ,ਜਿਸ ਦੀ ਵਜ੍ਹਾ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਹੋ ਗਿਆ ਸੀ। ਇਸੇ ਲਈ 2 ਪੁਲਿਸ ਫੋਰਸ ਆਪਸ ਵਿੱਚ ਟਕਰਾਉਣ ਨਾ ਇਸ ਨੂੰ ਲੈਕੇ 29 ਜਨਵਰੀ ਨੂੰ ਗੱਲਬਾਤ ਹੋਵੇਗੀ। ਨਿਗਮ ਦੇ ਵਕੀਲ ਨੇ ਕਿਹਾ ਅਸੀਂ ਇਹ ਸਾਰੀ ਚੀਜ਼ਾ ਬਹਿਸ ਦੇ ਦੌਰਾਨ ਬੁੱਧਵਾਰ 24 ਜਨਵਰੀ ਨੂੰ ਰੱਖਾਗੇ ।
18 ਜਨਵਰੀ ਨੂੰ ਮੇਅਰ ਦੀ ਚੋਣ ਟਾਲ ਦਿੱਤੀ ਗਈ ਸੀ
ਚੰਡੀਗੜ੍ਹ ਦੇ ਮੇਅਰ,ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ 18 ਜਨਵਰੀ ਨੂੰ ਇਸ ਲਈ ਟਾਲ ਦਿੱਤੀ ਗਈ ਸੀ ਕਿਉਂਕਿ ਚੋਣ ਅਫਸਰ ਦੀ ਤਬੀਅਤ ਖਰਾਬ ਹੋ ਗਈ ਸੀ। ਇਸ ਦੇ ਖਿਲਾਫ ਆਮ ਆਦਮੀ ਪਾਰਟੀ ਹਾਈਕੋਰਟ ਪਹੁੰਚੀ । ਉਸੇ ਵੇਲੇ ਡੀਸੀ ਦਾ ਨਿਰਦੇਸ਼ ਆਇਆ ਕਿਉਂਕਿ ਲਾਅ ਐਂਡ ਆਰਡਰ ਦੀ ਪਰੇਸ਼ਾਨੀ ਹੈ ਅਤੇ ਅਫਸਰ ਬਿਮਾਰ ਹੈ ਇਸ ਲਈ 6 ਫਰਵਰੀ ਨੂੰ ਚੋਣ ਹੋਵੇ। ਆਮ ਆਦਮੀ ਪਾਰਟੀ ਨੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਅਦਾਲਤ ਨੇ 23 ਜਨਵਰੀ ਤੱਕ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵੀਂ ਤਰੀਕ ਦੇਣ ਦੇ ਨਿਰਦੇਸ਼ ਦਿੱਤੇ ਸਨ । ਪਰ ਮੰਗਲਵਾਰ ਨੂੰ ਵੀ ਪ੍ਰਸ਼ਾਸਨ ਵੱਲੋਂ 6 ਫਰਵਰੀ ਤੋਂ ਇਲਾਵਾ ਕੋਈ ਤਰੀਕ ਨਹੀਂ ਮਿੱਥੀ ਗਈ,ਜਿਸ ਤੋਂ ਬਾਅਦ ਹੁਣ 24 ਜਨਵਰੀ ਅਦਾਲਤ ਆਪਣਾ ਫੈਸਲਾ ਸੁਣਾ ਸਕਦੀ ਹੈ ।