ਬਿਉਰੋ ਰਿਪੋਰਟ : ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ SGPC ਨੇ ਇੱਕ ਮੁਲਾਜ਼ਮ ਨੂੰ 20 ਹਜ਼ਾਰ ਦੀ ਚੋਰੀ ਦੇ ਮਾਮਲੇ ਵਿੱਚ ਬਰਖਾਸਤ ਕਰ ਦਿੱਤਾ ਹੈ। ਉਸ ਪਿਤਾ ਧਰਮ ਪ੍ਰਚਾਰ ਕਮੇਟੀ ਵਿੱਚ ਅਹਿਮ ਅਹੁਦੇ ‘ਤੇ ਤਾਇਨਾਤ ਹੈ। ਦਰਅਸਲ ਸੰਗਤਾਂ ਵੱਲੋਂ ਭੇਟ ਕੀਤੇ ਗਏ ਪੈਸਿਆਂ ਦੀ ਗਿਣਤੀ ਚੱਲ ਰਹੀ ਸੀ। ਮੁਲਾਜ਼ਮ ਮਨਜੋਤ ਸਿੰਘ ਵੀ ਉਸੇ ਥਾਂ ‘ਤੇ ਹੋਰ ਮੁਲਾਜ਼ਮਾਂ ਵਾਂਗ ਗਿਣਤੀ ਕਰ ਰਿਹਾ ਸੀ।
ਮਨਜੋਤ ਸਿੰਘ ਨੇ ਅੱਖ ਬਚਾਕੇ 20 ਹਜ਼ਾਰ ਰੁਪਏ ਆਪਣੀ ਜੇਬ੍ਹ ਵਿੱਚ ਪਾ ਲਏ ਅਤੇ ਬਾਹਰ ਜਾਣ ਲੱਗਿਆ । ਨਿਯਮਾਂ ਮੁਤਾਬਿਕ ਗੋਲਕ ਦੀ ਗਿਣਤੀ ਵੇਲੇ ਜਿੰਨੇ ਵੀ ਸੇਵਾਦਾਰ ਹੁੰਦੇ ਹਨ ਕਮਰੇ ਤੋਂ ਬਾਹਰ ਨਿਕਲ ਵੇਲੇ ਉਨ੍ਹਾਂ ਦੀ ਚੈਕਿੰਗ ਹੁੰਦੀ ਹੈ । ਜਦੋਂ ਮਨਜੋਤ ਸਿੰਘ ਦੀ ਚੈਕਿੰਗ ਹੋਈ ਤਾਂ ਉਸ ਤੋਂ 20 ਹਜ਼ਾਰ ਰੁਪਏ ਬਰਾਮਦ ਹੋਏ। ਉਸ ਨੂੰ ਫੌਰਨ ਬਰਖਾਸਤ ਕਰ ਦਿੱਤਾ ਗਿਆ । ਇਸ ਤੋਂ ਪਹਿਲਾਂ ਮੈਨੇਜ ਸਤਨਾਮ ਸਿੰਘ ਨੇ ਮਨਜੋਤ ਸਿੰਘ ਕੋਲੋ ਮੁਆਫੀਨਾਮਾ ਲਿਆ ਅਤੇ ਹੁਣ ਉਹ ਸ਼੍ਰੋਮਣੀ ਕਮੇਟੀ ਵਿੱਚ ਕੰਮ ਨਹੀਂ ਕਰ ਸਕੇਗਾ।
ਬਰਖ਼ਾਸਤ ਮੁਲਾਜ਼ਮ ਮਨਜੋਤ ਸਿੰਘ SGPC ਦੀ ਧਰਮ ਪ੍ਰਧਾਨ ਕਮੇਟੀ ਦੇ ਸੁਪਰਵਾਇਜ਼ਰ ਬੂਟਾ ਸਿੰਘ ਦਾ ਪੁੱਤਰ ਹੈ । ਉਸ ਨੇ ਕੁਝ ਸਮੇਂ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਹਾਸਲ ਕੀਤੀ ਸੀ ।