ਬਿਉਰੋ ਰਿਪੋਰਟ : SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ (Gurpatwant singh pannu) ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM Bhagwant singh Mann) ਨੂੰ ਮਾਰਨ ਦੀ ਧਮਕੀ ਦਿੱਤੀ ਹੈ । ਪੰਨੂ ਨੇ ਵੀਡੀਓ ਜਾਰੀ ਕਰਦੇ ਹੋਏ ਪੰਜਾਬ ਦੇ ਗੈਂਗਸਟਰਾਂ ਨੂੰ ਆਪਣੇ ਨਾਲ ਸੰਪਰਕ ਕਰਨ ਨੂੰ ਕਿਹਾ ਹੈ। ਉਸ ਨੇ 26 ਜਨਵਰੀ ਗਣਰਾਜ ਦਿਹਾੜ ‘ਤੇ ਮਹੌਲ ਖਰਾਬ ਕਰਨ ਦੀ ਧਮਕੀ ਦਿੱਤੀ ਹੈ।
ਪੰਨੂ ਨੇ ਵੀਡੀਓ ਵਿੱਚ ਪੰਜਾਬ ਦੇ ਕਾਨੂੰਨੀ ਹਾਲਾਤ ਸੁਧਾਰਨ ਵਾਲੀ ਪੰਜਾਬ ਪੁਲਿਸ ਦੀ ਕੋਸ਼ਿਸ਼ਾਂ ਨੂੰ ਗਲਤ ਦੱਸਿਆ ਹੈ। ਇਸ ਦੇ ਨਾਲ ਬੀਤੇ ਦਿਨ ਹੋਏ ਐਨਕਾਊਂਟਰ ਦੀ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੂੰ ਆਪਣੇ ਨਾਲ ਰਾਬਤਾ ਕਾਇਮ ਕਰਨ ਨੂੰ ਕਿਹਾ ਹੈ। ਪੰਨੂ ਨੇ ਮੁੱਖ ਮੰਤਰੀ ਮਾਨ ਦੀ ਤੁਲਨਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਕੀਤੀ ਅਤੇ ਡੀਜੀਪੀ ਗੌਰਵ ਯਾਦਵ ਨੂੰ ਸਾਬਕਾ ਡੀਜੀਪੀ ਗੋਬਿੰਦ ਰਾਮ ਦੱਸਿਆ।
26 ਜਨਵਰੀ ਨੂੰ ਸਜ਼ਾ ਦੇਣ ਦੀ ਧਮਕੀ
ਪੰਨੂ ਨੇ ਮੁੱਖ ਮੰਤਰੀ ਮਾਨ ਨੂੰ ਧਮਕੀ ਵੀ ਦਿੱਤੀ ਅਤੇ ਕਿਹਾ ਉਹ ਜਿੱਥੇ ਵੀ ਤਿਰੰਗਾ ਫਹਿਰਾਉਣਗੇ ਉੱਥੇ ਪੰਨੂ ਮਾਹੌਲ ਖਰਾਬ ਕਰਨ ਲਈ ਤਿਆਰ ਹੈ। ਪੰਨੂ ਨੇ ਕਿਹਾ ਸੀਐੱਮ ਨੂੰ ਸਜ਼ਾ ਮਿਲੇਗੀ । ਕੁਝ ਦਿਨ ਪਹਿਲਾਂ ਪੰਨੂ ਨੇ ਰਾਮ ਮੰਦਰ ਖਿਲਾਫ ਵੀਡੀਓ ਜਾਰੀ ਕਰਕੇ ਭੜਕਾਇਆ ਸੀ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਵੀ ਮਾੜੇ ਬੋਲ ਬੋਲੇ ਸਨ । ਉਸ ਨੇ ਕਿਹਾ ਸੀ ਕਿ 22 ਜਨਵਰੀ ਮੁਸਲਮਾਨ ਭਾਈਚਾਰੇ ‘ਤੇ ਬਲੂ ਸਟਾਰ ਆਪਰੇਸ਼ਨ ਹੈ । ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਭਾਰਤ ਨੂੰ ਤੋੜ ਕੇ ਉਦਰੀਸਤਾਨ ਦੀ ਮੰਗ ਕਰਨ ਦੇ ਲਈ ਕਿਹਾ ਗਿਆ। ਪੰਨੂ ਨੇ ਅੰਮ੍ਰਿਤਸਰ ਤੋਂ ਅੱਯੋਧਿਆ ਤੱਕ ਸਾਰੇ ਏਅਰਪੋਰਟ ਬੰਦ ਕਰਨ ਦੀ ਧਮਕੀ ਦਿੱਤੀ ਸੀ।