Punjab Video

‘ਚੈਲੰਜ ਕਬੂਲ ਹੈ’ ! ਮਾਨ ਤੇ ਸੁਖਬੀਰ ਹੁਣ ਅਦਾਲਤ ‘ਚ ਹੋਇਆ ਕਰਨਗੇ ਇਕੱਠੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh Badal) ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ( Chief minister Bhagwant singh Mann) ਖਿਲਾਫ ਦਰਜ ਕੀਤੇ ਗਏ ਮਾਣਹਾਨੀ ਦੇ ਮੁਕੱਦਮੇ ਦੀ ਚੁਣੌਤੀ ਨੂੰ ਸੀਐੱਮ ਮਾਨ ਨੇ ਕਬੂਲ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਮੈਂ ਹਰ ਹਫ਼ਤੇ ਸੁਣਵਾਈ ਦੇ ਲਈ ਇਸ ਦੀ ਤਰੀਕ ਮੰਗਾ ਕਰਾਂਗਾ । ਸੁਖ ਵਿਲਾਸ ਤੋਂ ਲੈਕੇ ਅਮਰੀਕਾ ਤੱਕ ਦੀ ਪਾਰਕਿੰਗਾਂ ਦਾ ਭੇਦ ਖੋਲਾਂਗਾ । ਬਾਦਲਾਂ ਦੀ ਬੇਨਾਮੀਆਂ ਜਾਇਦਾਦਾਂ ਦਾ ਵੇਰਵਾ ਦੇਵਾਂਗਾ । 1 ਨਵੰਬਰ ਦੀ ਡਿਬੇਟ ਦੌਰਾਨ ਤਾਂ ਸਿਰਫ ਮੁੱਢ ਬੱਝਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਚੁਣੌਤੀ ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਉ ਵਿੱਚ ਕਬੂਲੀ ਹੈ । ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਕ ਤੌਰ ‘ਤੇ ਇਹ ਦਾਅਵਾ ਕਰ ਚੁੱਕੇ ਸਨ,ਕਿ ਉਹ ਅਦਾਲਤ ਤੋਂ ਜਲਦ ਤੋਂ ਜਲਦ ਤਰੀਕ ਮੰਗਣਗੇ । ਜਦੋਂ ਸੁਖਬੀਰ ਸਿੰਘ ਬਾਦਲ ਦੇ ਮਾਣਹਾਨੀ ਦਾ ਕੇਸ ਕਰਨ ਦੀ ਧਮਕੀ ਦਿੱਤੀ । ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਦਾਅਵੇ ‘ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਦਾ ਵੀ ਜਵਾਬ ਸਾਹਮਣੇ ਆ ਗਿਆ ਹੈ ।