Video

ਮਹਾਰਾਜਾ ਹਰੀ ਸਿੰਘ ਨੇ ਕਿਉਂ ਲਾਈ ਸੀ ਜੰਮੂ ਕਸ਼ਮੀਰ ‘ਚ ਧਾਰਾ-370

Why did Maharaja Hari Singh impose Article-370 in Jammu and Kashmir?

ਨੈਸ਼ਨਲ ਕਾਨਫਰੰਸ ਦੇ ਸੁਪਰੀਮੋ ਫਾਰੂਕ ਅਬਦੁੱਲਾ( Farooq Abdullah) ਨੇ ਸੋਮਵਾਰ ਨੂੰ ਕਿਹਾ ਕਿ ਅਸੀਂ  ਧਾਰਾ 370 ਨਹੀਂ ਲੈ ਕੇ ਆਏ। ਇਸ ਨੂੰ ਮਹਾਰਾਜਾ ਹਰੀ ਸਿੰਘ ਨੇ ਲਾਗੂ ਕੀਤਾ ਸੀ। ਉਹ ਸੂਬੇ ਦੇ ਲੋਕਾਂ ਦੀਆਂ ਜ਼ਮੀਨਾਂ ਖੋਹਣ ਦੇ ਡਰੋਂ ਚਿੰਤਤ ਸਨ।

ਫਾਰੂਕ ਅਬਦੁੱਲਾ ਨੇ ਕਿਹਾ, ‘ਅਸੀਂ ਧਾਰਾ 370 ਨਹੀਂ ਲੈ ਕੇ ਆਏ। ਇਸ ਨੂੰ ਲਿਆਉਣ ਵਾਲੇ ਮਹਾਰਾਜ ਹਰੀ ਸਿੰਘ ਸਨ, ਜਿਨ੍ਹਾਂ ਨੇ ਇਸ ਨੂੰ ਸਾਲ 1947 ਵਿਚ ਲਾਗੂ ਕੀਤਾ ਸੀ। ਇਸ ਨੂੰ ਲਾਗੂ ਕਰਨ ਦਾ ਕਾਰਨ ਇਹ ਸੀ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਲੋਕ ਜੰਮੂ-ਕਸ਼ਮੀਰ ਆ ਕੇ ਗਰੀਬ ਲੋਕਾਂ ਤੋਂ ਮਹਿੰਗੇ ਭਾਅ ਦੀਆਂ ਜ਼ਮੀਨਾਂ ਖਰੀਦ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦਿੱਤਾ। ਇਹ ਸਭ ਧਾਰਾ 370 ਕਾਰਨ ਹੀ ਹੋ ਸਕਦਾ ਹੈ।’