Punjab

‘ਸਿੱਧੂ ਅਨੁਸ਼ਾਸਨ ਵਿੱਚ ਰਹਿਣ’ ! ‘ਅਨੁਸ਼ਾਸਨਹੀਨ ਘਰ ਨਹੀਂ ਚੱਲਦੇ ਹਨ’ !

ਬਿਉਰੋ ਰਿਪੋਰਟ : ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ (Punjab congress incharge) ਆਗੂਆਂ ਦੇ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕਰ ਰਹੇ ਹਨ । ਇਸ ਤੋਂ ਪਹਿਲਾਂ ਸਾਬਕਾ ਉੱਪ ਮੁੱਖ ਮੰਤਰੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ (sukhjinder Randhawa) ਨੇ ਨਵਜੋਤ ਸਿੰਘ ਸਿੱਧੂ (Navjot singh sidhu ) ‘ਤੇ ਨਿਸ਼ਾਨਾ ਲਗਾਇਆ ਹੈ । ਰੰਧਾਵਾ ਨੇ ਤੰਜ ਕੱਸ ਦੇ ਹੋਏ ਕਿਹਾ ਮੇਰੇ ਨਾਲ ਸਿੱਧੂ ਬਾਰੇ ਗੱਲ ਨਾ ਕਰਿਆ ਕਰੋ, ਮੇਰੇ ਸਬੰਧ ਠੀਕ ਨਹੀਂ ਹਨ । ਰੰਧਾਵਾ ਨੇ ਸਿੱਧੂ ਦੀ ਵੱਖ ਤੋਂ ਰੈਲੀਆਂ ਕਰਨ ‘ਤੇ ਕਿਹਾ ਹੈ ਕਿ ਪਹਿਲਾਂ ਪਾਰਟੀ ਹੋਣੀ ਚਾਹੀਦੀ ਹੈ, ਐਂਟੀ ਪਾਰਟੀ ਕਾਰਵਾਈ ਨੂੰ ਰੋਕਣਾ ਚਾਹੀਦਾ ਹੈ । ਜੇਕਰ ਘਰ ਵਿੱਚ ਅਨੁਸ਼ਾਸਨ ਨਾ ਹੋਵੇ ਤਾਂ ਉਹ ਨਹੀਂ ਚੱਲਦਾ ਹੈ । ਉਧਰ ਸੂਬਾ ਇੰਚਾਰਜ ਦੇਵੇਂਦਰ ਯਾਦਵ ਕੋਲੋ ਜਦੋਂ ਸਿੱਧੂ ਦੀ ਵੱਖ ਤੋਂ 9 ਜਨਵਰੀ ਦੀ ਹੁਸ਼ਿਆਰਪੁਰ ਰੈਲੀ ਬਾਰੇ ਪੁੱਛਿਆ ਗਿਆ ਤਾਂ ਉਹ ਜਵਾਬ ਦੇਣ ਤੋਂ ਬਚ ਦੇ ਹੋਏ ਨਜ਼ਰ ਆਏ ।

ਹਾਲਾਂਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀ ਆਪਣੀਆਂ ਰੈਲੀਆਂ ਨੂੰ ਲੈਕੇ ਉੱਠੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਕਿਸੇ ਤੋਂ ਕੋਈ ਇਤਰਾਜ਼ ਨਹੀਂ ਹੈ । ਮੈਂ ਕਦੇ ਵੀ ਕਿਸੇ ਨੂੰ ਨਹੀਂ ਰੋਕਿਆ ਇਸ ਥਾਂ ‘ਤੇ ਨਾ ਜਾਉ। ਮੈਂ ਤਾਂ ਕਿਹਾ ਜੇਕਰ 100 ਲੋਕ ਵੀ ਇਕੱਠੇ ਹੁੰਦੇ ਹਨ ਤਾਂ ਉੱਥੇ ਵੀ ਜਾਉ ਅਤੇ ਕਾਂਗਰਸ ਦੀ ਵਿਚਾਰਚਾਰਾ ਬਾਰੇ ਦੱਸੋ,ਕੋਈ ਅਖਾੜਾ ਲਾਵੇ 10 ਹਜ਼ਾਰ ਬੰਦਾ ਇਕੱਠਾ ਕਰੇ ਸਵਾਗਤ ਹੈ । ਤੁਸੀਂ ਜਾਣ ਦੇ ਹੋ ਸਾਰਿਆ ਨੂੰ ਮੇਰੇ ਤੋਂ ਕੀ ਤਕਲੀਫ ਹੈ ।

‘ਸੂਬੇ ਦੀ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ’

ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਲੈਕੇ ਵੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਸੂਬੇ ਦੀ ਭਾਵਨਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ । ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਕਿਹਾ ਗਠਜੋੜ ਨਹੀਂ ਹੋਵੇਗਾ । ਉਧਰ ਪੰਜਾਬ ਕਾਂਗਰਸ ਦੇ ਇੰਚਾਰਚ ਦੇਵੇਂਦਰ ਯਾਦਵ ਨੂੰ ਜਦੋਂ ਪੁੱਛਿਆ ਗਿਆ ਪੰਜਾਬ ਦੇ ਆਗੂ ਗਠਜੋੜ ਲਈ ਤਿਆਰ ਨਹੀਂ ਹਨ ਤਾਂ ਉਨ੍ਹਾਂ ਨੇ ਕਿਹਾ ਸਾਰਿਆਂ ਦੀ ਵੱਖ-ਵੱਖ ਰਾਇ ਹੋ ਸਕਦੀ ਹੈ । ਪਰ ਕਾਂਗਰਸ ਹਾਈਕਮਾਨ ਜੋ ਫੈਸਲਾ ਕਰੇਗੀ ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ । ਹਾਲਾਂਕਿ ਸੂਤਰਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਨੂੰ ਲੈਕੇ ਆਪ ਵੱਲੋਂ 50-50 ਦਾ ਫਾਰਮੂਲਾ ਰੱਖਿਆ ਗਿਆ ਹੈ । ਚੰਡੀਗੜ੍ਹ ਅਤੇ ਪੰਜਾਬ ਨੂੰ ਮਿਲਾਕੇ 14 ਲੋਕਸਭਾ ਸੀਟਾਂ ਹਨ,ਆਪ ਨੇ ਪੇਸਕਸ਼ ਰੱਖੀ ਹੈ ਕਿ ਉਹ ਦੋਵੇ ਪਾਰਟੀਆਂ 7-7 ਸੀਟਾਂ ‘ਤੇ ਚੋਣ ਲੜਨ।