ਬਿਉਰੋ ਰਿਪੋਰਟ : ਜਲੰਧਰ ਵਿੱਚ DSP ਦਲਬੀਰ ਸਿੰਘ ਦਾ ਕਤਲ ਕਰਨ ਵਾਲੇ ਕਾਤਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਸੂਤਰਾਂ ਦੇ ਮੁਤਾਬਿਕ ਪੁਲਿਸ ਨੇ ਇਸ ਕੇਸ ਵਿੱਚ ਆਟੋ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਮੁਲਜ਼ਮ ਤੋਂ ਹੁਣ ਤੱਕ ਪਸਤੌਰ ਬਰਾਮਦ ਨਹੀਂ ਕੀਤੀ ਹੈ ਇਸ ਨੂੰ ਲੈਕੇ ਮੁਲਜ਼ਮ ਕੋਲੋ ਪੁੱਛ-ਗਿੱਛ ਚੱਲ ਰਹੀ ਹੈ ।
ਸੀਸੀਟੀਵੀ ਦੇ ਨਾਲ ਮਿਲੀ ਮਦਦ
ਜਾਣਕਾਰੀ ਦੇ ਮੁਤਾਬਿਕ ਮੰਗਲਵਾਰ ਰਾਤ ਤਕਰੀਬਨ 12 ਵਜੇ ਪੁਲਿਸ ਨੂੰ ਵਰਕਸ਼ਾਪ ਚੌਕ ਦੇ ਕੋਲ ਸ਼ਰਾਬ ਦੇ ਠੇਕੇ ਤੋਂ ਸੀਸੀਟੀਵੀ ਤੋਂ ਮਦਦ ਮਿਲੀ ਸੀ । ਜਿਸ ਵਿੱਚ ਮੁਲਜ਼ਮ ਦੀ ਪਛਾਣ ਹੋਈ ਸੀ। ਪੁਲਿਸ ਨੇ ਸੀਸੀਟੀਵੀ ਦੇ ਅਧਾਰ ‘ਤੇ ਮੁਲਜ਼ਮ ਦੀ ਪਛਾਣ ਕੀਤੀ ਅਤੇ ਬੁੱਧਵਾਰ ਸਵੇਰੇ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੂੰ ਜਲਦ ਪੁਲਿਸ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਏਗੀ। ਫਿਲਹਾਲ ਮੁਲਜ਼ਮ ਤੋਂ ਪੁਲਿਸ ਪੁੱਛ-ਗਿੱਛ ਕਰ ਰਹੀ ਹੈ। ਪੁਲਿਸ ਨੇ ਜਲੰਧਰ ਦੇ ਸਿਵਲ ਹਸਪਤਾਲ ਮੁਲਜ਼ਮ ਦਾ ਮੈਡੀਕਲ ਕਰਵਾ ਲਿਆ ਹੈ ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਜਲਦ ਇਸ ਮਾਮਲੇ ਵਿੱਚ ਪ੍ਰੈਸਕਾਂਫਰੰਸ ਕਰ ਸਕਦੇ ਹਨ ।
ਵਰਕਸ਼ਾਪ ਚੌਕ ਦੇ ਆਲੇ ਦੁਆਲੇ ਸੀ ਜਾਂਚ ਦਾ ਘੇਰਾ
ਜਾਣਕਾਰੀ ਦੇ ਮੁਤਾਬਿਕ ਵਰਕਸ਼ਾਪ ਚੌਪ ਦੇ ਕੋਲ ਮਾਮੇ ਦੇ ਢਾਬੇ ਦੇ ਆਲੇ-ਦੁਆਲੇ ਪੁਲਿਸ ਦੀ ਜਾਂਚ ਦਾ ਘੇਰਾ ਸੀ । ਪੁਲਿਸ ਨੇ ਇਲਾਕੇ ਵਿੱਚ ਲੱਗੇ ਦਰਜਨਾ ਸੀਸੀਟੀਵੀ ਖੰਗਾਲੇ,ਪਰ ਕੁਝ ਵੀ ਹੱਥ ਨਹੀਂ ਲੱਗਿਆ । ਮੰਗਲਵਾਰ ਨੂੰ ਦੇਰ ਰਾਤ ਜਦੋਂ ਪੁਲਿਸ ਨੇ ਆਟੋ ਡਰਾਈਵਰ ਦੀ ਪਛਾਣ ਕੀਤੀ ਤਾਂ ਪੁਲਿਸ ਨੇ ਤਲਾਸ਼ ਸ਼ੁਰੂ ਕੀਤੀ ਤਾਂ ਵਰਕਸ਼ਾਪ ਚੌਕ ਜਾਕੇ ਮੁਲਜ਼ਮ ਦੀ ਗ੍ਰਿਫਤਾਰੀ ਹੋਈ ।
ਮਿਲੀ ਜਾਣਕਾਰੀ ਦੇ ਮੁਤਾਬਿਕ ਮੰਗਲਵਾਰ ਦੁਪਹਿਰ ਪੋਸਟਮਾਰਟਮ ਹੋਣ ਦੇ ਬਾਅਦ ਪਰਿਵਾਰ ਨੂੰ ਲਾਸ਼ ਸੌਂਪ ਦਿੱਤੀ ਗਈ ਸੀ। ਜਿਸ ਦੇ ਬਾਅਦ ਪਰਿਵਾਰ ਨੇ ਕਪੂਰਥਲਾ ਦੇ ਪਿੰਡ ਖੋਡੇਵਾਲ ਵਿੱਚ ਡੀਐੱਸਪੀ ਦਲਬੀਰ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਸੀ । ਡੀਐੱਸਪੀ ਨੂੰ ਅਗਨ ਭੇਜ ਉਨ੍ਹਾਂ ਦੇ ਪੁੱਤਰ ਵੱਲੋਂ ਕੀਤਾ ਗਿਆ ।