ਚੰਡੀਗੜ੍ਹ : ਸਬਜ਼ੀਆਂ ਮਹਿੰਗੀਆਂ ਹੋ ਜਾਣ ਤਾਂ ਦੇਸ਼ ਵਿੱਚ ਉਥੱਲ ਪਥੱਲ ਮੱਚ ਜਾਂਦੀ ਐ ਪਰ ਇੱਕ ਸਬਜ਼ੀ ਅਜਿਹੀ ਵੀ ਹੈ, ਜਿਸ ਦੀ ਕੀਮਤ ਹੀ 85 ਹਜ਼ਾਰ ਰੁਪਏ ਕਿੱਲੋ ਤੋਂ ਸ਼ੁਰੂ ਹੁੰਦੀ ਐ। ਜ਼ਾਹਰ ਹੈ ਕਿ ਜੇ ਮਹਿੰਗੀ ਐ ਤਾਂ ਇਸ ਵਿੱਚ ਕੁੱਝ ਖ਼ਾਸ ਵੀ ਹੋਏਗਾ। ਜੀ ਹਾਂ ਅਸੀਂ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਹੋਪ ਸ਼ੂਟਸ ਬਾਰੇ ਗੱਲ ਕਰ ਰਹੇ ਹਾਂ। ਇਹ ਚਿਕਿਤਸਕ ਗੁਣਾਂ ਦਾ ਖਜ਼ਾਨਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਸਬਜ਼ੀ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ ਉਗਾਈ ਜਾਂਦੀ ਸੀ ਪਰ ਬਾਅਦ ਵਿੱਚ ਉਤਪਾਦਨ ਦੀ ਬਹੁਤ ਜ਼ਿਆਦਾ ਲਾਗਤ ਕਾਰਨ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਸਬਜ਼ੀ ਹੁਣ ਮੁੱਖ ਤੌਰ ‘ਤੇ ਅਮਰੀਕਾ ਅਤੇ ਯੂਰਪ ਵਿੱਚ ਪੈਦਾ ਹੁੰਦੀ ਐ। ਭਾਰਤ ਵਿੱਚ ਕੋਈ ਵੀ ਆਨਲਾਈਨ ਰਾਹੀਂ 85,000 ਰੁਪਏ ਕਿੱਲੋ ਦੇ ਭਾਅ ਨਾਲ ਹੋਪ ਸ਼ੂਟਸ ਖਰੀਦ ਸਕਦਾ ਹੈ। ਇਸਦੀ ਕੀਮਤ ਇੱਕ ਲੱਖ ਰੁਪਏ ਤੱਕ ਜਾ ਸਕਦੀ ਹੈ!
ਹੋਪ ਸ਼ੂਟਸ ਦੇ ਪੌਸ਼ਟਿਕ ਤੱਤ
ਇਹ ਇੱਕ ਜੜੀ-ਬੂਟੀਆਂ ਦੀ ਦਵਾਈ ਮੰਨੀ ਜਾਂਦੀ ਹੈ, ਜਿਸ ਵਿੱਚ ਕਈ ਜ਼ਰੂਰੀ ਤੇਲ, ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਵਿਟਾਮਿਨ ਈ, ਵਿਟਾਮਿਨ ਬੀ6 ਅਤੇ ਵਿਟਾਮਿਨ ਸੀ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਵਧੇਰੇ ਸਰਗਰਮ ਅਤੇ ਬਿਮਾਰੀਆਂ ਪ੍ਰਤੀ ਲੜਨ ਦੀ ਸਮਰੱਥਾ ਵਿਕਸਤ ਕਰਦੇ ਹਨ।
ਸਿਹਤ ਨੁੰ ਫ਼ਾਇਦੇ :
-ਪੌਦੇ ਵਿੱਚ ਪਾਏ ਜਾਣ ਵਾਲੇ ਕੁਦਰਤੀ ਤੇਲ ਅਤੇ ਖਣਿਜਾਂ ਦਾ ਚਮੜੀ ਲਈ ਫ਼ਾਇਦੇਮੰਦ ਹੁੰਦਾ ਐ। ਇਹ ਖ਼ੂਨ ਦੀਆਂ ਨਾੜੀਆਂ ਲਈ ਚੰਗਾ ਮੰਨਿਆਂ ਜਾਂਦਾ ਐ। ਤੇਲ ਨਾਲ ਚਮੜੀ ਦੀ ਲਾਲੀ ਅਤੇ ਜਲਨ ਨੂੰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ।
-ਅਧਿਐਨ ਦੇ ਅਨੁਸਾਰ ਹੋਮ ਸ਼ੂਟਸ਼ ਤੋਂ ਬਣੀ ਬੀਅਰ ਦੀ ਵਰਤੋਂ ਵਾਲਾਂ ਨੂੰ ਧੋਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਹੌਪਸ ਵਾਲਾਂ ਦੇ ਝੜਨ ਅਤੇ ਡੈਂਡਰਫ ਨੂੰ ਵੀ ਘੱਟ ਕਰਨ ਵਿੱਚ ਮਦਦ ਕਰਦੇ ਹਨ।
-ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਮਾਸਪੇਸ਼ੀਆਂ ਦੇ ਦਰਦ ਅਤੇ ਸਰੀਰ ਦੇ ਦਰਦ ਤੋਂ ਛੁਟਕਾਰਾ ਪਾਉਣ ਵਿੱਚ ਵਿੱਚ ਹੋਪ ਸ਼ੂਟਸ ਕਾਰਗਰ ਸਾਬਤ ਹੁੰਦੇ ਹਨ।
-ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਹੋਪ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਅਤੇ ਇਸ ਲਈ, ਪਾਚਨ ਸਿਹਤ ਨੂੰ ਸ਼ਾਂਤ ਕਰਦੇ ਹਨ।
– ਹੋਪਸ ਵਿੱਚ ਮੌਜੂਦ ਜ਼ਰੂਰੀ ਤੇਲ ਵਿੱਚ ਦਰਦ ਨਿਵਾਰਕ ਆਰਾਮਦਾਇਕ ਗੁਣ ਹੁੰਦੇ ਹਨ। ਇਹ ਔਰਤਾਂ ਨੂੰ ਮਾਹਵਾਰੀ ਦੌਰਾਨ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।
-ਮੈਡੀਕਲ ਰਿਪੋਰਟ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹੋਪ ਸ਼ੂਟਸ ਦਾ ਸੇਵਨ ਸਰੀਰ ‘ਚ ਟੀਬੀ ਦੇ ਖ਼ਿਲਾਫ਼ ਐਂਟੀਬਾਡੀਜ਼ ਪੈਦਾ ਕਰਦਾ ਹੈ।
ਹੋਪ ਸ਼ੂਟਸ ਦੀ ਰਸੋਈ ਵਿੱਚ ਵਰਤੋਂ
ਸਭ ਤੋਂ ਆਮ ਅਤੇ ਆਸਾਨ ਤਰੀਕਾ ਇਸਨੂੰ ਸਲਾਦ ਵਿੱਚ ਸ਼ਾਮਿਲ ਕਰਨਾ ਹੈ। ਤੁਸੀਂ ਇਸਨੂੰ ਥੋੜਾ ਜਿਹਾ ਜੈਤੂਨ ਦੇ ਤੇਲ ਜਾਂ ਮੱਖਣ ਵਿੱਚ ਵੀ ਭੁੰਨ ਸਕਦੇ ਹੋ ਅਤੇ ਇਸਨੂੰ ਸਾਈਡ ਡਿਸ਼ ਦੇ ਰੂਪ ਵਿੱਚ ਸਰਵ ਕਰ ਸਕਦੇ ਹੋ। ਜੋ ਲੋਕ ਤੇਲ ਤੋਂ ਬਚਣਾ ਚਾਹੁੰਦੇ ਹਨ, ਉਹ ਇਸ ਨੂੰ ਗਰਿੱਲ ਕਰ ਸਕਦੇ ਹਨ। ਨਾਲ ਹੀ,ਹੋਪ ਸ਼ੂਟਸ ਦੀਆਂ ਟਾਹਣੀਆਂ ਦਾ ਅਚਾਰ ਵੀ ਪੈਂਦਾ ਹੈ, ਜਿਹੜਾ ਅੰਤੜੀਆਂ ਦੀ ਸਿਹਤ ਲਈ ਵਧੀਆ ਮੰਨਿਆਂ ਜਾਂਦਾ ਹੈ।
ਇਸ ਦੀਆਂ ਟਹਿਣੀਆਂ ਤੋਂ ਸੁਆਦੀ ਸਬਜ਼ੀਆਂ ਬਣਾਈਆਂ ਜਾਂਦੀਆਂ ਹਨ, ਜਿਸ ਨੂੰ ਖਾਣ ਨਾਲ ਸਰੀਰ ਨੂੰ ਵਿਟਾਮਿਨਾਂ ਦੀ ਲੋੜੀਂਦੀ ਮਾਤਰਾ ਮਿਲਦੀ ਹੈ। ਨਾਲ ਹੀ ਸਰੀਰ ਫਿੱਟ ਅਤੇ ਮਜ਼ਬੂਤ ਰਹਿੰਦਾ ਹੈ।
ਹੌਪ ਸ਼ੂਟਸ ਦੀ ਖੇਤੀ
ਆਮ ਤੌਰ ‘ਤੇ ਹੋਪ ਸ਼ੂਟ ਸਬਜ਼ੀ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਪਾਈ ਜਾਂਦੀ ਹੈ, ਇਹ ਸਬਜ਼ੀ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਲਾਹੌਲ ਖੇਤਰ ਵਿੱਚ ਉਗਾਈ ਗਈ ਸੀ।
ਇਹ ਜਿਆਦਾਤਰ ਠੰਡੇ ਖੇਤਰਾਂ ਵਿੱਚ ਹੰਦੀ ਅਤੇ ਸਰਵੋਤਮ ਵਿਕਾਸ ਲਈ ਲਗਭਗ 5 ਤੋਂ 6 ਹਫ਼ਤਿਆਂ ਦੇ ਨੇੜੇ-ਤੇੜੇ ਠੰਢੇ ਤਾਪਮਾਨ ਦੀ ਲੋੜ ਹੁੰਦੀ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਤਪਾਦਨ ਵੇਲੇ ਹੋਪ ਸ਼ੂਟਸ -25 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਤਾਪਮਾਨ ‘ਤੇ ਬਚ ਸਕਦਾ ਹੈ। ਬਰਤਾਨੀਆ ਅਤੇ ਜਰਮਨੀ ਵਿਚ ਇਸ ਦੀ ਵੱਡੇ ਪੱਧਰ ‘ਤੇ ਕਾਸ਼ਤ ਕੀਤੀ ਜਾਂਦੀ ਹੈ।
ਹੋਪ ਸ਼ੂਟ ਸਬਜੀ ਐਨੀ ਮਹਿੰਗੀ ਕਿਉਂ ਹੁੰਦੀ?
ਇਸ ਸਬਜ਼ੀ ਨੂੰ ਪੱਕਣ ਅਤੇ ਵਾਢੀ ਲਈ ਤਿਆਰ ਹੋਣ ਵਿੱਚ ਤਿੰਨ ਸਾਲ ਲੱਗ ਜਾਂਦੇ ਹਨ। ਇਸ ਦੇ ਪੌਦੇ ਛੋਟੇ ਅਤੇ ਨਾਜ਼ੁਕ ਹੁੰਦੇ ਹਨ।
ਕਟਾਈ ਵੇਲੇ ਬਹੁਤ ਧਿਆਨ ਨਾਲ ਸਾਂਭਣ ਦੀ ਲੋੜ ਹੁੰਦੀ ਅਤੇ ਇਸ ਉੱਤੇ ਮਨੁੱਖੀ ਮਿਹਨਤ ਬਹੁਤ ਲੱਗਦੀ ਹੈ।
ਇਸ ਸਬਜ਼ੀ ਦੇ ਫੁੱਲਾਂ ਨੂੰ ‘ਹੌਪ ਕੋਆਇਨ’ ਕਿਹਾ ਜਾਂਦਾ ਹੈ।
ਇਸ ਦੇ ਫੁੱਲਾਂ ਤੋਂ ਬੀਅਰ ਅਤੇ ਟਾਹਣੀਆਂ ਤੋਂ ਸੁਆਦਲੀ ਸਬਜ਼ੀ ਬਣਦੀ ਹੈ।