India Lifestyle

7 ਰੁਪਏ ਦੀ ਕਿੱਟ ਨਾਲ ਬਚੇਗੀ ਦਿਲ ਦਾ ਦੌਰਾ ਪੈਣ ‘ਤੇ ਮਰੀਜ਼ ਦੀ ਜਾਨ, ਨਵਾਂ ਉਪਰਾਲਾ

heart attack, Ram Kit, heart attack treatment, Heart Attack Medicine

ਕਾਨਪੁਰ : ਦੇਸ਼ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਖ਼ਾਸ ਗੱਲ ਹੈ ਕਿ ਹੁਣ ਤਾਂ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਸਰਦੀਆਂ ਵਿੱਚ ਤਾਂ ਇਹ ਸਮੱਸਿਆ ਹੋਰ ਵੀ ਵੱਧ ਜਾਂਦੀ ਹੈ। ਹਾਰਟ ਅਟੈਕ ਵਿੱਚ ਜ਼ਿਆਦਾਤਰ ਕੇਸਾਂ ਵਿੱਚ ਦੇਖਿਆ ਗਿਆ ਹੈ ਕਿ ਮਰੀਜ਼ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਤੁਰੰਤ ਬਾਅਦ ਦਾ ਸਮਾਂ ਮਰੀਜ਼ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਜੇਕਰ ਉਸ ਨੂੰ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਮਿਲ ਜਾਵੇ ਤਾਂ ਉਸ ਦੀ ਜਾਨ ਬਚ ਸਕਦੀ ਹੈ।

ਲੋਕਾਂ ਵਿੱਚ ਦਿਲ ਦੇ ਦੌਰੇ ਤੋਂ ਬਾਅਦ ਮਰੀਜ਼ ਨੂੰ ਮਿਲਣ ਵਾਲੇ ਪਹਿਲੇ ਇਲਾਜ ਬਾਰੇ ਵੀ ਜਾਣਕਾਰੀ ਨਹੀਂ ਹੁੰਦੀ। ਲੋਕ ਨਹੀਂ ਜਾਣਦੇ ਇਸ ਮੌਕੇ ਪੀੜਤ ਨੂੰ ਕਿਹੜੀਆਂ ਦਵਾਈਆਂ ਲੈਣੀਆਂ ਹਨ। ਇਸ ਕੜੀ ਵਿੱਚ ਉੱਤਰ ਪ੍ਰਦੇਸ਼ ਦੇ ਦਿਲ ਦੇ ਦੌਰੇ ਦੇ ਇੱਕ ਵੱਡੇ ਹਸਪਤਾਲ ਨੇ ਵੱਡੀ ਪਹਿਲ ਕੀਤੀ ਹੈ। ਕਾਨਪੁਰ ਦਾ LPS ਕਾਰਡੀਓਲਾਜੀ ਹਸਪਤਾਲ ਨੇ ਹਾਰਟ ਅਟੈਕ ਦੇ ਮਰੀਜ਼ ਦੀ ਜਾਨ ਬਚਾਉਣ ਲਈ ਸਿਰਫ਼ 7 ਰੁਪਏ ਵਿਚ ‘ਰਾਮ ਕਿੱਟ’ ਤਿਆਰ ਕੀਤੀ ਹੈ। ਇਸ ਕਿੱਟ ਵਿੱਚ ਤਿੰਨ ਦਵਾਈਆਂ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਦਿਲ ਦਾ ਦੌਰਾ ਪੈਣ ਸਮੇਂ ਪੀੜਤ ਇਹ ਤਿੰਨ ਦਵਾਈਆਂ ਲੈ ਲਵੇ ਤਾਂ ਉਸ ਦੀ ਜਾਨ ਬਚ ਜਾਵੇਗੀ।

ਕਿੱਟ ਵਿੱਚ ਕਿਹੜੀ ਦਵਾਈਆਂ

ਹਸਪਤਾਲ ਦੇ ਡਾਕਟਰ ਨੀਰਜ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ 7 ਰੁਪਏ ਦੀ ਇਸ ਕਿੱਟ ਵਿੱਚ ਤਿੰਨ ਦਵਾਈਆਂ ਈਕੋਸਪ੍ਰੀਨ, ਸੋਰਬਿਟਰੇਟ ਅਤੇ ਰੋਸੁਵਾਸ ਦੀਆਂ 20-20 ਗੋਲੀਆਂ ਸ਼ਾਮਲ ਹਨ। ਦਿਲ ਦਾ ਦੌਰਾ ਪੈਣ ‘ਤੇ ਇਹ ਦਵਾਈਆਂ ਦੇਣ ਨਾਲ ਮਰੀਜ਼ ਦੀ ਜਾਨ ਬਚਾਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ।

ਕਿੱਟ ਨਾਲ ਰਾਮ ਨਾਮ ਕਿਉਂ ਜੋੜਿਆ

ਡਾਕਟਰ ਨੀਰਜ ਕੁਮਾਰ ਨੇ ਦੁੱਖ ਦੀ ਘੜੀ ਵਿੱਚ ਸਭ ਤੋਂ ਪਹਿਲਾਂ ਰਾਮ ਨੂੰ ਯਾਦ ਕਰਦੇ ਹਨ। ਰਾਮ ਅੱਗੇ ਪੀੜਤ ਨੂੰ ਬਚਾਉਣ ਦੀ ਦੁਆ ਕਰਦੇ ਹਨ। ਇਸ ਆਸਥਾ ਕਾਰਨ ਇਸ ਦਵਾਈ ਕਿੱਟ ਦਾ ਨਾਮ ਰਾਮ ਦੇ ਨਾਮ ‘ਤੇ ਰੱਖਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਦਵਾਈਆਂ ਦੇ ਨਾਮ ਰੱਖਣ ਵਿੱਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।  ਨੀਰਜ ਕੁਮਾਰ ਨੇ ਦੱਸਿਆ ਕਿ ਦੂਸਰਾ ਕਾਰਨ ਇਹ ਹੈ ਕਿ ਰਾਮ ਦੇ ਨਾਮ ‘ਤੇ ਹਰ ਕਿਸੇ ਨੂੰ ਆਸਥਾ ਹੈ, ਲੋਕਾਂ ‘ਚ ਭਰੋਸਾ ਹੈ। ਇਸ ਲਈ ਅਸੀਂ ਇਸਦਾ ਨਾਮ ਰਾਮ ਕਿੱਟ ਰੱਖਿਆ ਹੈ।

ਜ਼ਿਕਰਯੋਗ ਹੈ ਕਿ ਐਲ.ਪੀ.ਐਸ ਕਾਰਡੀਓਲਾਜੀ ਹਸਪਤਾਲ ਦੇ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ-ਨਾਲ ਮਨ ਨੂੰ ਸ਼ਾਂਤੀ ਰੱਖਣ ਲਈ ਯਤਨ ਕੀਤੇ ਜਾਂਦੇ ਹਨ। ਜਿਸ ਦੇ ਲਈ ਡਾ: ਨੀਰਜ ਕੁਮਾਰ ਦਿਲ ਦੇ ਮਰੀਜ਼ਾਂ ਨੂੰ ਧਾਰਮਿਕ ਪੁਸਤਕਾਂ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ।