Punjab

25 ਦਿਨਾਂ ‘ਚ 11ਵੇਂ ਗੈਂਗਸਟਰ ਦਾ ਐਨਕਾਊਂਟਰ ! ਕਾਂਗਰਸ ‘ਚ ਮੁਠਭੇੜ ਦੇ 2 ਸੁਰ,ਦਿੱਗਜ ਭਿੜੇ ! ‘ਸ਼ਾਹ ਲੈਣ ਨੋਟਿਸ’ !

ਬਿਉਰੋ ਰਿਪੋਰਟ : ਜਲੰਧਰ ਦੇ ਜੰਡਿਆਲਾ ਵਿੱਚ ਪੁਲਿਸ ਨੇ ਇੱਕ ਹੋਰ ਐਨਕਾਊਂਟਰ ਵਿੱਚ ਬਦਮਾਸ਼ ਨੂੰ ਢੇਰ ਕਰ ਦਿੱਤਾ ਹੈ । ਦੋਵਾਂ ਪਾਸੇ ਤੋਂ ਫਾਇਰਿੰਗ ਹੋਈ ਇੱਕ ਬਦਮਾਸ਼ ਨੂੰ ਗੋਲੀ ਲੱਗੀ । CIA ਸਟਾਫ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਦੀ ਟੀਮ ਵੱਲੋਂ ਇਹ ਐਨਕਾਊਂਟਰ ਕੀਤਾ ਗਿਆ ਹੈ । ਜਖਮੀ ਗੈਂਗਸਟਰ ਦੀ ਪਛਾਣ ਦਵਿੰਦਰ ਦੇ ਰੂਪ ਵਿੱਚ ਹੋਈ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਐਨਕਾਊਂਟਰ ਪੁਲਿਸ ਨੇ ਟ੍ਰੈਵਲ ਏਜੰਟਾਂ ਤੋਂ ਫਿਰੌਤੀ ਮੰਗਣ ਵਾਲੇ ਬਦਮਾਸ਼ ਦਾ ਕੀਤਾ ਗਿਆ ਹੈ । ਇਸੇ ਨੇ ਹੀ ਬੀਤੇ ਦਿਨ ਬੱਸ ਸਟੈਂਡ ਦੇ ਕੋਲ ਸਥਿਤ ਡੇਲਟਾ ਟਾਵਰ ਵਿੱਚ ਇੱਕ ਟ੍ਰੈਵਲ ਏਜੰਟ ‘ਤੇ ਗੋਲੀ ਚਲਾਈ ਸੀ ।

ਗੈਂਗਸਟਰ ਦਵਿੰਦਰ ਹਰਿਆਣਾ ਦੇ ਕੌਸ਼ਲ ਚੌਧਰੀ ਗੈਂਗ ਨਾਲ ਜੁੜਿਆ ਹੈ । ਬਦਮਾਸ਼ ਨੇ ਪਹਿਲਾਂ ਪੁਲਿਸ ‘ਤੇ ਗੋਲੀ ਚਲਾਈ ਸੀ । ਜਿਸ ਦੇ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਹੈ । ਘਟਨਾ ਵਿੱਚ ਬਦਮਾਸ਼ ਗੰਭੀਰ ਰੂਪ ਵਿੱਚ ਜਖ਼ਮੀ ਹੋਇਆ ਹੈ । ਐਨਕਾਊਂਟਰ ਹੋਣ ਦੀ ਪੁਸ਼ਟੀ ਆਪ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕੀਤੀ ਹੈ। ਬਦਮਾਸ਼ ਦੇ ਪੈਰ ਤੇ ਗੋਲੀ ਲੱਗੀ ਹੈ । ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਨੇ ਮੁਲਜ਼ਮ ਦੀ ਬਾਈਕ ਅਤੇ ਹਥਿਆਰ ਕਬਜ਼ੇ ਵਿੱਚ ਲੈ ਲਏ ਹਨ । ਮੁਲਜ਼ਮ ਪੁਲਿਸ ਨੂੰ ਵੇਖ ਕੇ ਫਰਾਰ ਹੋ ਗਿਆ ਸੀ। ਇਸੇ ਦੌਰਾਨ ਪੁਲਿਸ ਨੇ ਫਾਇਰਿੰਗ ਕੀਤੀ ।

25 ਦਿਨਾਂ ਦੇ ਅੰਦਰ 11ਵਾਂ ਗੈਂਗਸਟਰ ਢੇਰ

25 ਦਿਨਾਂ ਦੇ ਅੰਦਰ 11ਵਾਂ ਐਨਕਾਊਂਟਰ ਹੋਇਆ ਹੈ । ਯਾਨੀ ਇੱਕ ਦਿਨ ਛੱਡ ਕੇ ਇੱਕ ਐਨਕਾਊਂਟ ਕੀਤਾ ਜਾ ਰਿਹਾ ਹੈ,ਬੀਤੇ ਦਿਨ ਖਰੜ ਤੋਂ ਬਾਅਦ ਤਰਨਤਾਰਨ ਵਿੱਚ ਗੈਂਗਸਟਰ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ । 21 ਦਸੰਬਰ ਦੀ ਰਾਤ ਵੇਲੇ ਤਰਨਤਾਰਨ ਪੁਲਿਸ ਦੇ ਸੀਆਈਏ ਸਟਾਫ਼ ਦੀ ਟੀਮ ਅਤੇ ਗੈਂਗਸਟਰ ਅਤੇ ਉਸਦੇ ਸਾਥੀ ਵਿਚਕਾਰ ਗੋਲੀਬਾਰੀ ਹੋਈ। ਜਿਸ ਵਿੱਚ ਗੈਂਗਸਟਰ ਨੂੰ ਗੋਲੀ ਲੱਗੀ ਸੀ। ਉਸਨੂੰ ਅਤੇ ਸਾਥੀ ਨੂੰ ਪੁਲਿਸ ਨੇ ਫੜ ਲਿਆ। ਫੜੇ ਗਏ ਗੈਂਗਸਟਰ ਦੀ ਪਛਾਣ ਚਰਨਜੀਤ ਉਰਫ ਰਾਜੂ ਸ਼ੂਟਰ ਵਾਸੀ ਪਿੰਡ ਸੰਘਾ ਵਜੋਂ ਹੋਈ ਹੈ। ਜਦਕਿ ਉਸ ਦੇ ਸਾਥੀ ਦੀ ਪਛਾਣ ਪਰਮਿੰਦਰਦੀਪ ਸਿੰਘ ਵਾਸੀ ਪਿੰਡ ਇੱਬਨ ਵਜੋਂ ਹੋਈ ਹੈ।

21 ਦਸੰਬਰ ਨੂੰ ਮੁਹਾਲੀ ਪੁਲਿਸ ਨੇ ਖਰੜ ਦੇ ਦਾਊਂਮਾਜਰਾ ਵਿੱਚ ਗੈਂਗਸਟਰ ਪ੍ਰਦੀਪ ਅਤੇ ਬ੍ਰਿਜਪਾਲ ਨੂੰ ਫੜਿਆ ਸੀ । ਇੱਕ ਨੂੰ ਪੈਰ ਵਿੱਚ ਤਿੰਨ ਗੋਲੀਆਂ ਲੱਗੀਆਂ ਸਨ ਦੂਜੇ ਨੂੰ 2 । ਇਹ ਦੋਵੇ ਪ੍ਰਿੰਸ ਚੌਹਾਨ ਰਾਣਾ ਅਤੇ ਲੱਕੀ ਗੈਂਗ ਦੇ ਮੈਂਬਰ ਹਨ ਰੰਗਦਾਰੀ ਦਾ ਕੰਮ ਕਰਦੇ ਹਨ । ਫੜੇ ਗਏ ਗੈਂਗਸਟਰ ਨੇ ਕੁਰਾਲੀ ਵਿੱਚ 8 ਦਸੰਬਰ ਨੂੰ ਕਾਂਗਰਸ ਦੇ ਆਗੂ ਕਮਲਜੀਤ ਸਿੰਘ ਦੇ ਘਰ ਬਾਹਰ ਗੋਲੀ ਚਲਾਈ ਸੀ ।

20 ਦਸੰਬਰ ਨੂੰ ਜੰਡਿਆਲਾ ਗੁਰੂ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਸੀ ਜਿਸ ਵਿੱਚ ਗੈਂਗਸਟਰ ਦੀ ਮੌਤ ਹੋ ਗਈ ਹੈ। ਗੈਂਗਸਟਰ ਦੀ ਪਛਾਣ ਅੰਮ੍ਰਿਤਪਾਲ ਅਮਰੀ ਵਜੋਂ ਹੋਈ ਹੈ। ਮੁਕਾਬਲਾ ਉਦੋਂ ਹੋਇਆ ਜਦੋਂ ਪੁਲਿਸ ਉਸਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੀ ਸੀ ਤਾਂ ਪੁਲਿਸ ਦਾ ਹਥਿਆਰ ਖੋਹ ਕੇ ਗੋਲੀ ਚਲਾ ਦਿੱਤੀ।

16 ਦਸੰਬਰ ਨੂੰ ਪਟਿਆਲਾ ਪੁਲਿਸ ਨੇ ਗੈਂਗਸਟਰ ਮਲਕੀਤ ਸਿੰਘ ਉਰਫ ਚਿੱਟਾ ਨੂੰ ਮੁਠਭੇੜ ਦੌਰਾਨ ਜਖਮੀ ਕੀਤਾ ਸੀ । ਉਸ ‘ ਤੇ 1 ਕਤਲ 6 ਫਿਰੋਤੀ ਇੱਕ ਇਰਾਦ-ਏ ਕਤਲ ਦਾ ਮਾਮਲਾ ਦਰਜ ਹੈ । 16 ਦਸੰਬਰ ਨੂੰ ਹੀ ਸਵੇਰੇ ਲਾਂਡਰਾਂ ਰੋਡ ‘ਤੇ ਬਦਮਾਸ਼ਾਂ ਅਤੇ ਸੀ.ਆਈ.ਏ ਵਿਚਕਾਰ ਗੋਲ਼ੀਬਾਰੀ ਹੋਈ, ਜਿਸ ਵਿੱਚ ਸੀਆਈਏ ਨੇ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਗੈਂਗਸਟਰਾਂ ਦੀ ਪਛਾਣ ਪ੍ਰਿੰਸ ਅਤੇ ਕਰਮਜੀਤ ਵਜੋਂ ਹੋਈ ਹੈ। 13 ਦਸੰਬਰ ਨੂੰ ਲੁਧਿਆਣਾ ਪੁਲਿਸ ਨੇ ਗੈਂਗਸਟਰ ਸੁਖਦੇਵ ਸਿੰਘ ਉਰਫ ਵਿੱਕੀ ਨੂੰ ਐਨਕਾਊਂਟਰ ਦੇ ਦੌਰਾਨ ਮਾਰ ਦਿੱਤਾ ਸੀ । ਉਸ ‘ਤੇ 25 ਤੋਂ ਵੱਧ ਕੇਸ ਦਰਜ ਸਨ। 13 ਦਸੰਬਰ ਨੂੰ ਹੀ ਜੀਰਕਪੁਰ ਵਿੱਚ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਦਾ ਐਨਕਾਊਂਟਰ ਹੋਇਆ ਸੀ ।

ਐਨਕਾਊਂਟਰ ਦੇ 2 ਵਿੱਚ 2 ਸੁਰ

ਉਧਰ ਗੈਂਗਵਾਰ ਨੂੰ ਲੈਕੇ ਕਾਂਗਰਸ ਵਿੱਚ ਹੀ ਅੰਦਰੂਨੀ ਜੰਗ ਸ਼ੁਰੂ ਹੋ ਗਈ ਹੈ । ਆਗੂ ਵਿਰੋਧੀ ਧਿਰ ਨੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਦੱਸ ਦੇ ਹੋਏ ਕਿਹਾ ਸੀ ਕਿ ਚੋਣਾਂ ਨੂੰ ਵੇਖ ਦੇ ਹੋਏ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਤਾਂ ਅੰਮ੍ਰਿਤਸਰ ਲੋਕਸਭਾ ਤੋਂ ਕਾਂਗਰਸ ਦੇ ਐੱਮਪੀ ਗੁਰਜੀਤ ਔਜਲਾ ਨੇ ਬਿਨਾਂ ਬਾਜਵਾ ਦਾ ਨਾਂ ਲਏ ਗੈਂਗਸਟਰਾਂ ਦਾ ਐਨਕਊਂਟਰ ਕਰਨ ਵਾਲੀ ਪੁਲਿਸ ਦੀ ਹੀ ਤਾਰੀਫ ਕਰ ਦਿੱਤੀ । ‘ਉਨ੍ਹਾਂ ਕਿਹਾ ਪੰਜਾਬ ਪੁਲਿਸ ਵੱਲੋਂ ਨਸ਼ੇ,ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਵਿਚ ਮਿਲਣ ਵਾਲੀਆਂ ਕਾਮਯਾਬੀਆਂ ਕਾਰਨ ਆਮ ਨਾਗਰਿਕਾਂ ਰਾਹਤ ਮਹਿਸੂਸ ਕਰ ਰਿਹਾ ਹੈ। ਮੈਂ ਸਰਕਾਰ ਅਤੇ ਪੁਲਿਸ ਫੋਰਸ ਦੀ ਹੌਸਲਾ ਅਫ਼ਜ਼ਾਈ ਕਰਦਾਂ ਹਾਂ। ਆਸ ਕਰਦੇ ਹਾਂ ਕਿ ਪੰਜਾਬ ਬਦਨਾਮ ਸੁਬਿਆਂ ਦੀ ਸੂਚੀ ਵਿੱਚੋਂ ਜਲਦ ਬਾਹਰ ਹੋਵੇਗਾ।

ਅਕਾਲੀ ਦਲ ਨੇ ਚੁੱਕੇ ਸਵਾਲ

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਪੰਜਾਬ ਵਿੱਚ ਹੋ ਰਹੇ ਗੈਂਗਸਟਰਾਂ ਦੇ ਐਨਕਾਊਂਟਰ ਨੂੰ ਲੈਕੇ ਸਵਾਲ ਚੁੱਕੇ ਸਨ। ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਸਰਕਾਰ ਆਪਣੀ ਨਾਕਾਮੀ ਲੁਕਾਉਣ ਦੇ ਲਈ ਬੇਗੁਨਾਹਾ ਦੇ ਐਨਕਾਊਟਰ ਕਰ ਰਹੀ ਹੈ ਉਹ ਸਰਹੱਦੀ ਸੂਬੇ ਹੋਣ ਦੇ ਨਾਤੇ ਪੰਜਾਬ ਲਈ ਖਤਰਨਾਕ ਹਨ। ਸਰਨਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਸੀ।