Punjab

ਲੋਕਸਭਾ ‘ਚ ਰਾਜੋਆਣਾ ਤੇ ਨਿੱਝਰ ਦੇ ਹੱਕ ਚ ਗੂੰਝੀ ਆਵਾਜ਼ ! ‘ਸਾਡੀ ਇੱਕ ਪੀੜੀ ਬਰਬਾਦ ਕਰ ਦਿੱਤੀ’ !

ਬਿਉਰੋ ਰਿਪੋਰਟ : ਲੋਕਸਭਾ ਵਿੱਚ 3 ਨਵੇਂ ਕ੍ਰਿਮਿਨਲ ਕਾਨੂੰਨ ‘ਤੇ ਬਹਿਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੀ ਟਾਰਗੇਟ ਕਿਲਿੰਗ ਦਾ ਮਾਮਲਾ ਗੂੰਝਿਆ। ਅਕਾਲੀ ਦਲ ਦੀ ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਤਾਂ ਸੰਗਰੂਰ ਤੋਂ ਐੱਮਪੀ ਸਿਮਰਨਜੀਤ ਸਿੰਘ ਮਾਨ ਨੇ ਟਾਰਗੇਟ ਕਿਲਿੰਗ ‘ਤੇ ਕੇਂਦਰ ਸਰਕਾਰ ਨੂੰ ਘੇਰਿਆ ।

‘ਸਾਡੀ ਇੱਕ ਪੀੜੀ ਨੂੰ ਖਤਮ ਕੀਤਾ’

ਲੋਕਸਭਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕ ਦੇ ਹੋਏ ਬਠਿੰਡਾ ਤੋਂ ਅਕਾਲੀ ਦਲ ਦੀ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਸਿੱਖਾਂ ਦੇ ਕੁਰਬਾਨੀਆਂ ਵਾਲੇ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ । 80 ਅਤੇ 90 ਦੇ ਦਹਾਕੇ ਦਾ ਜਿਕਰ ਕਰਦੇ ਹੋਏ ਕਿਹਾ ਰਵਨੀਤ ਬਿੱਟੂ ਇਸ ਵੇਲੇ ਸਦਨ ਵਿੱਚ ਮੌਜਦ ਨਹੀਂ ਹਨ ਪਰ ਉਨ੍ਹਾਂ ਦੇ ਦਾਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਿੱਖਾਂ ਦੀ ਇੱਕ ਪੀੜੀ ਫੇਕ ਐਨਕਾਉਂਟਰ ਕਰਕੇ ਖਤਮ ਕਰ ਦਿੱਤੀ ਸੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਬੇਰੁਜ਼ਗਾਰੀ ਨੂੰ ਲੈਕੇ ਪਾਰਲੀਮੈਂਟ ਵਿੱਚ ਕੁਝ ਨੌਜਵਾਨਾਂ ਨੇ ਕਦਮ ਚੁੱਕੇ ਇਸੇ ਤਰ੍ਹਾਂ ਪੰਜਾਬ ਵਿੱਚ ਵੀ ਸਿੱਖ ਨੌਜਵਾਨਾਂ ਨੇ ਆਪਣੇ ਹੱਕਾਂ ਲਈ ਕਦਮ ਚੁੱਕੇ ਸਨ। ਪਰ 30-30 ਸਾਲ ਪੂਰੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਹੀ ਰੱਖਿਆ ਗਿਆ ਹੈ । ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤਾ ਸ਼ਾਹ ਨੂੰ ਰਹਿਮ ਦੀ ਅਪੀਲ ਦੇ ਨਵੇਂ ਕਾਨੂੰਨ ‘ਤੇ ਘੇਰਿਆ, ਹਰਸਿਮਰਤ ਕੌਰ ਬਾਦਲ ਨੇ ਕੇਂਦਰ ਨੂੰ ਪੁੱਛਿਆ ਕਿ ਤੁਸੀਂ ਅਦਾਲਤ ਵਿੱਚ ਕਹਿੰਦੇ ਹੋ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਕਾਨੂੰਨੀ ਹਾਲਾਤ ਖਰਾਬ ਹੋ ਸਕਦੇ ਹਨ ਤਾਂ ਇਸ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਕਿਉ ਛੱਡਿਆ ਗਿਆ ਹੈ, ਬੇਅੰਤ ਸਿੰਘ ਕਤਲ ਦੇ ਮਾਮਲੇ ਵਿੱਚ ਸ਼ਾਮਲ ਕਈ ਲੋਕਾਂ ਨੂੰ ਪੈਰੋਲ ਮਿਲ ਚੁੱਕੀ ਹੈ ਤਾਂ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਕਿਉਂ ਨਹੀਂ ਉਮਰ ਕੈਦ ਵਿੱਚ ਬਦਲ ਸਕਦੀ ਹੈ । ਹਰਸਿਮਰਤ ਕੌਰ ਬਾਦਲ ਨੇ UAPA ਕਾਨੂੰਨ ਦੀ ਗਲਤ ਵਰਤੋਂ ਦਾ ਮੁੱਦਾ ਵੀ ਚੁੱਕਿਆ । ਹਾਲਾਂਕਿ ਕੇਂਦਰ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਨੇ ਬਿਨਾਂ ਕਿਸੇ ਦਾ ਨਾਂ ਲਏ ਇਸ ਤੇ ਜਵਾਬ ਦਿੱਤਾ ।

ਅਮਿਤ ਸ਼ਾਹ ਦਾ ਜਵਾਬ

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਜੇਕਰ ਕੋਈ ਹਥਿਆਰ ਜਾਂ ਫਿਰ ਬੰਬ ਨਾਲ ਵਿਰੋਧ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਵੇਗੀ। ਉਸ ਨੂੰ ਅਜ਼ਾਦ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ,ਉਸ ਨੂੰ ਜੇਲ੍ਹ ਜਾਣਾ ਹੋਵੇਗਾ । ਕੁਝ ਲੋਕ ਆਪਣੀ ਸਮਝ ਦੇ ਹਿਸਾਬ ਨਾਲ ਕੱਪੜੇ ਪਾਣ ਦੀ ਕੋਸ਼ਿਸ਼ ਕਰਨਗੇ ਪਰ ਮੈਂ ਜੋ ਕਿਹਾ ਉਸ ਨੂੰ ਚੰਗੀ ਤਰ੍ਹਾਂ ਸਮਝ ਲਓ। ਦੇਸ਼ ਦਾ ਵਿਰੋਧ ਕਰਨ ਵਾਲੇ ਨੂੰ ਜੇਲ੍ਹ ਜਾਣਾ ਹੋਵੇਗਾ । ਦਹਿਸ਼ਗਰਦੀ ‘ਤੇ ਸਾਡੀ ਜ਼ੀਰੋ ਟਾਲਰੈਂਸ ਹੈ । ਕਾਂਗਰਸ ਦੇ ਰਾਜ ਵਿੱਚ UAPA ਨਹੀਂ ਲੱਗ ਦੀ ਸੀ । ਦੇਸ਼ ਵਿੱਚ ਦਹਿਸ਼ਗਰਦੀ ਨੂੰ ਰੋਕਣ ਦੇ ਲਈ ਕੋਈ ਧਾਰਾ ਨਹੀਂ ਸੀ । ਪਾਰਲੀਮੈਂਟ ਬੈਠੇ ਲੋਕ ਉਸ ਨੂੰ ਮਨੁੱਖੀ ਅਧਿਕਾਰਾਂ ਦਾ ਵਿਰੋਧ ਦੱਸ ਦੇ ਸਨ। ਦਹਿਸ਼ਤਗਰਦੀ ਮਨੁੱਖਤਾ ਦੇ ਖਿਲਾਫ ਹੈ । ਇਸ ਦੇ ਵਿਰੋਧ ਦੀ ਕੋਈ ਗੁੰਜਾਇਸ਼ ਨਹੀਂ ਹੈ ਜੋ ਲੋਕ ਦਹਿਸ਼ਤਗਰਦੀ ਕਰਦੇ ਹਨ ਉਨ੍ਹਾਂ ਲਈ ਦਇਆ ਦੀ ਕੋਈ ਭਾਵਨਾ ਨਹੀਂ ਹੋਵੇਗੀ।

ਸਿਮਰਨਜੀਤ ਸਿੰਘ ਮਾਨ ਨੇ ਟਾਰਗੇਟ ਕਿਲਿੰਗ ਦਾ ਮੁੱਦਾ ਚੁੱਕਿਆ

ਲੋਕਸਭਾ ਵਿੱਚ 3 ਕ੍ਰਿਮਿਨਲ ਕਾਨੂੰਨ ‘ਤੇ ਬਹਿਸ ਦੌਰਾਨ ਸੰਗਰੂਰ ਤੋਂ ਐੱਮਪੀ ਸਿਮਰਨਜੀਤ ਸਿੰਘ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ।ਉਨ੍ਹਾਂ ਨੇ ਕਿਹਾ ਤੁਸੀਂ ਨਵੇਂ ਕਾਨੂੰਨ ਵਿੱਚ ਖੁਫਿਆ ਏਜੰਸੀਆਂ,ਕੌਮੀ ਸੁਰੱਖਿਆ ਸਲਾਹਕਾਰ ਨੂੰ ਪਾਰਲੀਮੈਂਟ ਦੇ ਸਾਹਮਣੇ ਜਵਾਬਦੇਹੀ ਨਹੀਂ ਬਣਾਇਆ ਹੈ । ਤੁਸੀਂ ਸੀਕਰੇਟ ਫੰਡ ਬਾਰੇ ਵੀ ਜਾਣਕਾਰੀ ਨਹੀਂ ਦੇਵੋਗੇ । ਇਸੇ ਲਈ ਕੌਮਾਂਤਰੀ ਪੱਧਰ ਤੇ ਹਰਦੀਪ ਸਿੰਘ ਨਿੱਝਰ,ਰਿਪੂਦਮਨ ਸਿੰਘ ਮਲਿਕ,ਸਰਦੂਲ ਸਿੰਘ,ਅਵਤਾਰ ਸਿੰਘ ਖੰਡਾ,ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ। ਮਾਨ ਜਦੋਂ ਇਹ ਇਲਜ਼ਾਮ ਲੱਗਾ ਰਹੇ ਤਾਂ ਬੀਜੇਪੀ ਦੇ ਐੱਮਪੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ ਕਿ ਭਾਰਤ ਸਰਕਾਰ ਨੇ ਕੈਨੇਡਾ ਕੋਲੋ ਸਬੂਤ ਮੰਗੇ ਹਨ ਤੁਸੀਂ ਇਹ ਮੁੱਦਾ ਨਹੀਂ ਚੁੱਕ ਸਕਦੇ ਹੋ।

ਪਾਰਲੀਮੈਂਟ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਸ਼ੇਅਰ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ‘ਜਦੋ ਮੈਂ ਗੰਭੀਰ ਮੁੱਦੇ ਚੁੱਕੇ ਤਾਂ ਤੜਫ ਉੱਠੇ, ਆਖ਼ਰ ਪਾਰਲੀਮੈਂਟ ਵਿੱਚ ਅਸਲੀ ਮੁੱਦੇ ਚੁੱਕਣ ਅਤੇ ਸੁਣਨ ਤੋਂ ਭੱਜਦੇ ਕਿਉਂ ਹਨ ਸਾਂਸਦ?
ਮੈਂ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦਾ ਨਾਂ ਲੈਣ ਲੱਗਿਆ ਪਰ ਉਸ ਤੋਂ ਪਹਿਲਾਂ ਹੀ ਮੈਨੂੰ ਰੋਕ ਦਿੱਤਾ ਗਿਆ’ ।

ਸਿਮਰਨਜੀਤ ਸਿੰਘ ਮਾਨ ਨੇ ਨਵੇਂ ਕਾਨੂੰਨੀ ਵਿੱਚ ਮੌਤ ਦੀ ਸਜ਼ਾ ਰੱਖੇ ਜਾਣ ਨੂੰ ਲੈਕੇ ਵੀ ਸਵਾਲ ਕੀਤੇ । ਉਨ੍ਹਾਂ ਕਿਹਾ ਕਤਰ ‘ਚ 8 ਭਾਰਤੀ ਅਫਸਰਾਂ ਅਤੇ ਪਾਕਿਸਤਾਨ ਵਿੱਚ ਇੱਕ ਯਾਦਵ ਨੂੰ ਮੌਤ ਦੀ ਸਜ਼ਾ ਮਿਲੀ ਹੈ ਹੋਈ ਹੈ। ਜੇਕਰ ਤੁਸੀਂ ਨਵੇਂ ਕਾਨੂੰਨ ਵਿੱਚ ਮੌਤ ਦੀ ਸਜ਼ਾ ਰੱਖੋਗੇ ਤਾਂ ਤੁਸੀਂ ਉਸ ਦੇਸ਼ ਦੇ ਸਾਹਮਣੇ ਕਿਵੇਂ ਆਪਣੇ ਲੋਕਾਂ ਨੂੰ ਬਚਾ ਸਕੋਗੇ।