Punjab

ਸ਼ਿਮਲਾ ਤੋਂ ਵੀ ਠੰਡੇ ਰਹੇ ਪੰਜਾਬ ਦੇ ਇਹ 9 ਜਿਲ੍ਹੇ, 23 ਦਸੰਬਰ ਨੂੰ ਮੀਂਹ ਦੀ ਚੇਤਾਵਨੀ…

These 9 districts of Punjab are colder than Shimla, warning of rain on December 23...

ਚੰਡੀਗੜ੍ਹ :  ਪੰਜਾਬ ਵਿਚ ਰਾਤ ਦੇ ਬਾਅਦ ਹੁਣ ਦਿਨ ਦਾ ਪਾਰਾ ਵੀ ਸਾਧਾਰਨ ਤੋਂ ਹੇਠਾਂ ਪਹੁੰਚ ਗਿਆ ਹੈ। ਬਠਿੰਡਾ ਦਾ ਅਧਿਕਤਮ ਤਾਪਮਾਨ 21.0 ਡਿਗਰੀ ਦਰਜ ਕੀਤਾ ਗਿਆ ਜੋ ਕਿ ਸਾਧਾਰਨ ਤੋਂ 0.9 ਡਿਗਰੀ ਸੈਲਸੀਅਸ ਘੱਟ ਰਿਹਾ।

ਪੰਜਾਬ ਦੇ 9 ਜ਼ਿਲ੍ਹਿਆਂ ਵਿਚ ਘੱਟੋ-ਘੱਟ ਪਾਰਾ ਸ਼ਿਮਲਾ-ਧਰਮਸ਼ਾਲਾ ਤੋਂ ਵੀ ਹੇਠਾਂ ਚਲਾ ਗਿਆ ਹੈ।ਪੰਜਾਬ ਦੇ ਫਰੀਦਕੋਟ ਦਾ ਨਿਊਨਤਮ ਤਾਪਮਾਨ ਸਭ ਤੋਂ ਘੱਟ ਦਰਜ ਕੀਤਾ ਗਿਆ। ਇਥੇ ਰਾਤ ਦਾ ਪਾਰਾ 4 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ।

ਰੋਪੜ, ਫਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 5 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਚਾਰ ਦਿਨ ਪੰਜਾਬ ਦੇ 19 ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਚੱਲ ਸਕਦੀ ਹੈ। ਨਾਲ ਹੀ 23 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਲਕੀ ਤੋਂ ਮੱਧਮ ਮੀਂਹ ਪੈ ਸਕਦਾ ਹੈ, ਜਿਸ ਨਾਲ ਠੰਡ ਦਾ ਪ੍ਰਕੋਪ ਵਧੇਗਾ।

ਧੁੰਦ ਦੀ ਚੇਤਾਵਨੀ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਲਈ ਜਾਰੀ ਕੀਤੀ ਗਈ ਹੈ।