India International

ਹੁਣ ਇਸ ਦੇਸ਼ ਜਾਣ ਲਈ ਵੀ ਭਾਰਤੀ ਨਾਗਰਿਕਾਂ ਨੂੰ ਵੀਜ਼ੇ ਦੀ ਨਹੀਂ ਲੋੜ, ਜਾਣੋ ਪੂਰੀ ਜਾਣਕਾਰੀ

Now Indian citizens do not need a visa to visit this country, know the complete information

ਈਰਾਨ ਨੇ ਸੈਰ-ਸਪਾਟਾ ਅਤੇ ਯਾਤਰਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਮੇਤ 33 ਨਵੇਂ ਦੇਸ਼ਾਂ ਦੇ ਸੈਲਾਨੀਆਂ ਲਈ ਵੀਜ਼ਾ ਦੀ ਜ਼ਰੂਰਤ ਨੂੰ ਰੱਦ ਕਰ ਦਿੱਤਾ ਹੈ। ਅਜਿਹੇ ‘ਚ ਭਾਰਤੀ ਨਾਗਰਿਕਾਂ ਨੂੰ ਹੁਣ ਈਰਾਨ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ।

ਈਰਾਨ ਦੇ ਸੱਭਿਆਚਾਰਕ ਵਿਰਾਸਤ, ਸੈਰ-ਸਪਾਟਾ ਅਤੇ ਹੈਂਡੀਕ੍ਰਾਫਟ ਮੰਤਰੀ ਇਜ਼ਾਤੁੱਲਾ ਜ਼ਰਗਾਮੀ ਨੇ ਸ਼ੁੱਕਰਵਾਰ ਨੂੰ ਸਰਕਾਰੀ ਨਿਊਜ਼ ਏਜੰਸੀ ਆਈਆਰਐਨਏ ਨੂੰ ਦੱਸਿਆ ਕਿ ਇਹ ਕਦਮ ਦੁਨੀਆ ਭਰ ਦੇ ਦੇਸ਼ਾਂ ਤੋਂ ਵਧੇਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਅਤੇ ਈਰਾਨ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਚੁੱਕਿਆ ਗਿਆ ਹੈ।

ਇਸ ਫੈਸਲੇ ਨਾਲ ਅਜਿਹੇ ਦੇਸ਼ਾਂ ਜਾਂ ਖੇਤਰਾਂ ਦੀ ਗਿਣਤੀ ਵੱਧ ਕੇ 45 ਹੋ ਜਾਵੇਗੀ ਜਿਨ੍ਹਾਂ ਦੇ ਨਾਗਰਿਕ ਬਿਨਾਂ ਵੀਜ਼ਾ ਪ੍ਰਾਪਤ ਕੀਤੇ ਈਰਾਨ ਦੀ ਯਾਤਰਾ ਕਰ ਸਕਦੇ ਹਨ। ਲੈਬਰਨਾਨ, ਟਿਊਨੀਸ਼ੀਅਨ, ਭਾਰਤ, ਸਾਊਦੀ ਅਰਬ ਤੇ ਕਈ ਮਧ ਏਸ਼ੀਆਈ,ਅਫਰੀਕੀ ਤੇ ਮੁਸਲਿਮ ਦੇਸ਼ਾਂ ਸਣੇ 33 ਦੇਸ਼ਾਂ ਲਈ ਈਰਾਨ ਦੀ ਵੀਜ਼ਾ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ।

ਈਰਾਨ ਦਾ ਇਹ ਫੈਸਲਾ ਦੋ ਤੇਲ ਉਤਪਾਦਕ ਖਾੜੀ ਦੇਸ਼ਾਂ ਵਿਚ ਦੇ ਵਿਚ ਸਾਲਾਂ ਤੋਂ ਚੱਲੇ ਆਰਹੇ ਤਣਾਅ ਦੇ ਵਿਚ ਆਇਆ ਹੈ। ਇਸ ਨੂੰ ਈਰਾਨ ਤੇ ਸਾਊਦੀ ਅਰਬ ਦੇ ਵਿਚ ਸਬੰਧਾਂ ਵਿਚ ਨਰਮੀ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਬਹਿਰੀਨ ਤੋਂ ਇਲਾਵਾ ਵੀਜ਼ਾ ਜ਼ਰੂਰਤਾਂ ਨੂੰ ਹਟਾਉਣ ਦੇ ਫੈਸਲੇ ਵਿਚ ਸੰਯੁਕਤ ਅਰਬ ਅਮੀਰਾਤ ਤੇ ਕਤਰ ਦੇ ਨਾਗਰਿਕ ਵੀ ਸ਼ਾਮਲ ਸਨ ਜਿਨ੍ਹਾਂ ਨਾਲ ਤੇਹਰਾਨ ਨੇ ਹੁਣ ਤੱਕ ਸੰਪੂਰਨ ਸਬੰਧ ਸਥਾਪਤ ਨਹੀਂ ਕੀਤੇ ਹਨ।

ਈਰਾਨ ਦੇ ਮੰਤਰੀ ਜ਼ਰਗਾਮੀ ਨੇ ਕਿਹਾ, “ਇਸਲਾਮਿਕ ਗਣਰਾਜ ਨੇ ਦੁਨੀਆ ਭਰ ਦੇ ਲੋਕਾਂ ਲਈ ਦਰਵਾਜ਼ੇ ਖੋਲ੍ਹਣ ਅਤੇ ਉਨ੍ਹਾਂ ਲਈ ਹੋਰ ਸਹੂਲਤਾਂ ਪ੍ਰਦਾਨ ਕਰਨ ਦੀ ਤਿਆਰੀ ਦਿਖਾਈ ਹੈ ਤਾਂ ਜੋ ਉਹ ਆਸਾਨੀ ਨਾਲ ਸਾਡੇ ਦੇਸ਼ ਦਾ ਦੌਰਾ ਕਰ ਸਕਣ ਅਤੇ ਇਸ ਦੇ ਲਾਭਾਂ ਦਾ ਲਾਭ ਉਠਾ ਸਕਣ।”

’45 ਦੇਸ਼ਾਂ ਦੇ ਲੋਕ ਹੁਣ ਇਰਾਨ ਵੀਜ਼ਾ ਮੁਕਤ ਆ ਸਕਣਗੇ’

ਉਨ੍ਹਾਂ ਇਹ ਵੀ ਕਿਹਾ ਕਿ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਈਰਾਨੋਫੋਬੀਆ ਮੁਹਿੰਮਾਂ ਨੂੰ ਬੇਅਸਰ ਕਰ ਸਕਦੀਆਂ ਹਨ। ਜਿਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਈਰਾਨ ਨੇ ਵੀਜ਼ਾ ਫ੍ਰੀ ਕਰ ਦਿੱਤਾ ਹੈ, ਉਨ੍ਹਾਂ ‘ਚ ਰੂਸ ਵੀ ਸ਼ਾਮਲ ਹੈ, ਜਿਸ ਦੇ ਨਾਲ ਇਸ ਦੇ ਸਬੰਧ ਇਨ੍ਹੀਂ ਦਿਨੀਂ ਬਿਹਤਰ ਦਿਖਾਈ ਦੇ ਰਹੇ ਹਨ। ਈਰਾਨ ਨੇ ਕਿਹਾ ਕਿ ਹੁਣ ਦੁਨੀਆ ‘ਚ ਕੁੱਲ 45 ਦੇਸ਼ ਅਜਿਹੇ ਹਨ, ਜਿਨ੍ਹਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ੇ ਦੇ ਈਰਾਨ ‘ਚ ਐਂਟਰੀ ਮਿਲੇਗੀ। ਈਰਾਨ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿਚ ਮਲੇਸ਼ੀਆ, ਥਾਈਲੈਂਡ ਅਤੇ ਸ਼੍ਰੀਲੰਕਾ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਦੀ ਜ਼ਰੂਰਤ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ।