Punjab

ਮੂਸੇਵਾਲਾ ਦੇ ਮਾਮਲੇ ‘ਚ ਨਵਾਂ ਤੇ ਹੈਰਾਨ ਕਰਨ ਵਾਲਾ ਮੋੜ ! ਪਿਤਾ ਨੇ ਕਿਹਾ ਪੈਸਾ ਬੋਲ ਰਿਹਾ ਹੈ !

ਬਿਉਰੋ ਰਿਪੋਰਟ : ਸਿੱਧੂ ਮੂਸੇਵਾਲਾ ਦੇ ਕਤ ਲ ਕੇਸ ਵਿੱਚ ਮਾਨਸਾ ਅਦਾਲਤ ਵਿੱਚ ਨਵਾਂ ਮੋੜ ਆ ਗਿਆ ਹੈ । ਕਤ ਲ ਤੋਂ ਬਾਅਦ ਖੁੱਲ ਕੇ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ । ਦੋਵਾਂ ਨੇ ਆਪਣੇ ਵਕੀਲਾਂ ਦੇ ਜ਼ਰੀਏ ਡਿਸਚਾਰਜ ਅਰਜ਼ੀ ਦਿੱਤੀ ਹੈ । ਉਧਰ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਮਿੱਤਲ ਕਿਹਾ ਕਿਸ ਬਿਨਾਂ ‘ਤੇ ਲਾਰੈਂਸ ਅਤੇ ਜੱਗੂ ਨੇ ਇਹ ਦਲੀਲ ਦਿੱਤੀ ਹੈ ਇਸ ਨੂੰ ਪੜਨ ਤੋਂ ਬਾਅਦ ਹੀ ਪਤਾ ਚੱਲੇਗਾ । ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਲਾਰੈਂਸ਼ ਨੇ ਆਪਣੇ ਜੇਲ੍ਹ ਇੰਟਰਵਿਉ ਅਤੇ ਹੋਰ ਕਈ ਥਾਵਾਂ ‘ਤੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਉਸ ਦੇ ਆਪਣੇ ਗੈਂਗ ਨਾਲ ਮਿਲਕੇ ਬਣਾਈ ਸੀ । ਇਸ ਗੱਲ ਤੋਂ ਉਹ ਕਿਵੇਂ ਮੁਕਰ ਸਕਦਾ ਹੈ । ਅਦਾਲਤ ਨੇ 5 ਜਨਵਰੀ ਅਗਲੀ ਤਰੀਕ ਪਾ ਦਿੱਤੀ ਹੈ। ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ।

‘ਮੈਨੂੰ ਅਦਾਲਤ ਦੇ ਪੂਰਾ ਭਰੋਸਾ’

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਾਨੂੰਨੀ ਪ੍ਰਕਿਆ ਵਿੱਚ ਮੇਰੇ ਪੁੱਤਰ ਦੇ ਗੁਨਾਹਗਾਰਾਂ ਨੇ ਦਾਅ ਖੇਡਿਆ ਹੈ ਪਰ ਲਾਰੈਂਸ ਦਾ ਇੰਟਰਵਿਉ ਵੱਡਾ ਸਬੂਤ ਹੈ ਜਿਸ ਵਿੱਚ ਉਸ ਦਾ ਕਬੂਲਨਾਮਾ ਹੈ ਕਿ ਉਸ ਨੇ ਹੀ ਸਿੱਧੂ ਨੂੰ ਮਾਰਿਆ ਹੈ । ਪਿਤਾ ਬਲਕੌਰ ਸਿੰਘ ਨੇ ਕਿਹਾ ਲਾਰੈਂਸ ਕਾਨੂੰਨ ਦਾ ਵਿਦਿਆਰਥੀ ਰਿਹਾ ਹੈ ਉਸ ਨੂੰ ਸਭ ਕੁਝ ਪਤਾ ਹੈ ਕਿਵੇਂ ਬਚਣਾ ਹੈ । ਸਿਰਫ਼ ਇੰਨਾਂ ਹੀ ਨਹੀਂ ਕਰੋੜਾਂ ਰੁਪਏ ਇੰਨਾਂ ਗੈਂਗਸਟਰਾਂ ਕੋਲ ਹਨ ਅਤੇ ਕਿਸੇ ਵੀ ਚੀਜ਼ ਨੂੰ ਖਰੀਦਣ ਦੀ ਇਹ ਤਾਕਤ ਰੱਖ ਦੇ ਹਨ,ਸਾਰੇ ਗੈਂਗਸਟਰਾਂ ਨੇ ਮਹਿੰਗੇ ਵਕੀਲ ਕੀਤੇ ਹੋਏ ਹਨ ।

ਬਲਕੌਰ ਸਿੰਘ ਨੇ ਕਿਹਾ ਭਾਵੇ ਸਮਾਂ ਲੱਗ ਜਾਵੇ ਪਰ ਅਸੀਂ ਸਾਬਿਤ ਕਰਾਂਗੇ ਕਿ ਕਿਵੇਂ ਮੇਰੇ ਪੁੱਤਰ ਨੂੰ ਲਾਰੈਂਸ ਅਤੇ ਉਸ ਦੇ ਗੈਂਗ ਨੇ ਮਾਰਿਆ ਹੈ । ਉਨ੍ਹਾਂ ਨੇ ਕਿਹਾ ਮੈਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ,ਕੇਸ ਸਹੀ ਡਾਇਰੈਕਸ਼ਨ ਵਿੱਚ ਚੱਲ ਰਿਹਾ ਹੈ । ਜੱਜ ਸਾਬ੍ਹ ਹਰ 15 ਦਿਨਾਂ ਦੇ ਅੰਦਰ ਤਰੀਕ ਦੇ ਰਹੇ ਹਨ । ਪਰ ਗੈਂਗਸਟਰਾਂ ਨੂੰ ਜਲਦ ਤੋਂ ਜਲਦ ਸਜ਼ਾ ਮਿਲੇ ਇਸ ਦੇ ਲਈ ਸਰਕਾਰ ਨੂੰ ਫਾਕਸ ਟਰੈਟ ਕੋਰਟ ਦਾ ਗਠਨ ਕਰਨਾ ਚਾਹੀਦਾ ਹੈ ਤਾਂਕੀ ਰੋਜ਼ਾਨਾ ਸੁਣਵਾਈ ਹੋ ਸਕੇ । ਬਲਕੌਰ ਸਿੰਘ ਨੇ ਕਿਹਾ ਚਾਰਸ਼ੀਟ ਦਾਖਲ ਹੋਣ ਤੋਂ ਬਾਅਦ ਚਾਰਜ ਫਰੇਮ ਹੋਣੇ ਹਨ ਪਰ 30 ਤੋਂ ਵੱਧ ਦੋਸ਼ੀ ਹਰ ਵਾਰ ਨਵੀਂ ਅਰਜ਼ੀ ਲੱਗਾ ਦਿੰਦੇ ਹਨ ਤਾਂਕੀ ਟਾਇਮ ਪਾਸ ਹੋ ਜਾਵੇ ।