Punjab

‘ਪੁਲਿਸ ਨੇ ਮੈਨੂੰ ਕੀਤਾ ਸੰਮਨ,ਮੈਂ ਉਡੀਕ ਕਰ ਰਿਹਾ ਸੀ ‘ !

ਬਿਉਰੋ ਰਿਪੋਟਰ : ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਾਲੇ ਲੜਾਈ ਨੂੰ ਆਰ-ਪਾਰ ਦੀ ਸ਼ੁਰੂ ਹੋ ਗਈ ਹੈ। ਪੰਜਾਬ ਪੁਲਿਸ ਨੇ ਬਿਕਰਮ ਸਿੰਘ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪ ਦਿੱਤੀ ਹੈ । ਨੋਟਿਸ ਵਿੱਚ 20 ਦਸੰਬਰ 2021 ਦੇ NDPS ਕੇਸ ਦਾ ਜ਼ਿਕਰ ਕਰਦੇ ਹੋਏ 18 ਦਸੰਬਰ 2023 ਨੂੰ ਪਟਿਆਲਾ SIT ਦੇ ਦਫਤਰ ਸਵੇਰ 11 ਵਜੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ । ਨੋਟਿਸ ਮਿਲਣ ਤੋਂ ਬਾਅਦ ਮਜੀਠੀਆ ਨੇ ਕਿਹਾ ਉਹ ਜ਼ਰੂਰ ਪੇਸ਼ ਹੋਣਗੇ ਅਤੇ ਫਿਰ ਇੱਕ ਤੋਂ ਬਾਅਦ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ‘ਤੇ ਕੀਤੇ । ਮਜੀਠੀਆ ਨੇ ਆਪਣੀ ਪਤਨੀ ਨੂੰ ਅਦਾਲਤ ਵੱਲੋਂ ਭੇਜੇ ਗਏ ਸੰਮਨ ‘ਤੇ ਹਾਈਕੋਰਟ ਦੇ ਫੈਸਲਾ ਬਾਰੇ ਵੀ ਜਾਣਕਾਰੀ ਦਿੱਤੀ

ਪੁਲਿਸ ਵੱਲੋਂ ਭੇਜੇ ਸੰਮਨ ‘ਤੇ ਮਜੀਠੀਆ ਦੀ ਚਿਤਾਵਨੀ

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X ‘ਤੇ ਇੱਕ ਵੀਡੀਓ ਅਤੇ ਪੋਸਟ ਸ਼ੇਅਰ ਕਰਦੇ ਹੋਏ ਕਿਹਾ ‘ਮੈਨੂੰ ਪੰਜਾਬ ਪੁਲਿਸ ਨੇ ਪੇਸ਼ ਹੋਣ ਲਈ ਕਿਹਾ ਹੈ, ਮੈਨੂੰ ਕੱਲ ਤੋਂ ਉਡੀਕ ਸੀ । ਦੁੱਖ ਦੀ ਗੱਲ ਇਹ ਹੈ ਕਿ ਮਾਨ ਵੱਲੋਂ ਨਹੀਂ ਆਈ ਹੈ ਉਨ੍ਹਾਂ ਦੀ ਪੁਲਿਸ ਵੱਲੋਂ ਆਈ ਹੈ । ਪਰ ਮਨ ਨੂੰ ਤਸਲੀ ਜ਼ਰੂਰੀ ਹੋਈ ਕਿ ਮਾਨ ਸਾਬ੍ਹ ਤੇਰੇ ਸੀਨੇ ‘ਤੇ ਸੱਟ ਮਾਰਨੀ ਸੀ ਠਾਹ ਵਜੀ ਹੈ । ਪਰ ਸੁਆਦ ਤਾਂ ਆਉਂਦਾ ਮਿੱਤਰਾਂ ਜੇਕਰ ਤੂੰ ਸੱਦਿਆਂ ਹੁੰਦਾ ਤਾਂ ਮੈਂ ਫਿਰ 2-2 ਹੱਥ ਕੀਤੇ ਹੁੰਦੇ, ਤੇਰੀ ਉਹ ਮੈਂ ਤਸਲੀ ਕਰਾ ਕੇ ਮੁੜ ਨਾ ਸੀ ਜੋ ਪੰਜਾਬ ਨਾਲ ਤੂੰ ਧੋਖਾ ਕਰ ਰਿਹਾ ਹੈ ਸ਼ਾਇਦ ਤੈਨੂੰ ਅਕਲ ਆ ਜਾਂਦੀ,ਤੂੰ ਝੂਠ ਅਤੇ ਗੱਪ ਦੀ ਸਿਆਸਤ ਤੋਂ ਬਾਜ਼ ਆ ਜਾਂਦਾ । ਇਹ ਤਾਂ ਸ਼ੁਰੂਆਤ ਹੈ ਮਾਨ ਸਾਬ੍ਹ ਮੈਨੂੰ ਕਮਜ਼ੋਰ ਆਗੂ ਨਾ ਸਮਝ ਲਈ ਜਿੰਨਾਂ ਨੂੰ ਰਾਤ ਦੇ ਹਨੇਰੇ ਵਿੱਚ ਮਿਲ ਦਾ ਰਿਹਾ ਹੈ ਅਤੇ ਸੌਦੇਬਾਜ਼ੀ ਕਰਦਾ ਰਿਹਾ ਹੈ। ਨਾ ਤੇਰੇ ਨਾਲ ਸੌਦਾ ਕਰਾਂਗਾ,ਠੋਕ ਕੇ ਗੱਲ ਕਰਾਂਗਾ,ਕੋਈ ਸੌਦਾ ਨਹੀਂ ਕਰਾਂਗਾ,ਅੱਜ ਵੀ ਕਰੂ,ਕੱਲ ਵੀ ਕਰੂ ਜਿੱਥੇ ਜ਼ੋਰ ਲੱਗਦਾ ਹੈ ਲਾ ਲਈ। ਤੂੰ ਸੋਚ ਦਾ ਹੈ ਪੁਲਿਸ ਅਤੇ ਏਜੰਸੀ ਨਾਲ ਮੈਨੂੰ ਦਬ ਲਏਗਾ ਤਾਂ ਦਬਣਾ ਤਾਂ ਮੈਂ ਤੈਨੂੰ ਹੈ। ਤੁਸੀਂ ਡੀਜੀਪੀ ਦੇ ਦਫਤਰ ਦਾ ਕਮਰਾ ਵਰਤਿਆ,ਤੁਸੀਂ ਮੇਰੀ ਧਰਮ ਪਤਨੀ ਦੇ ਖਿਲਾਫ ਝੂਠਾ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਹੈ,ਜਿਸ ਵਿੱਚ ਮੁੱਖ ਮੰਤਰੀ ਦਾ ਦਫਤਰ ਬਲਤੇਜ ਪੰਨੂ ਇਹ ਸਾਰੇ ਪ੍ਰੋਡੂਸਰ ਅਤੇ ਡਾਇਰੈਕਟਰ ਸਨ। ਉਸ ‘ਤੇ ਹਾਈਕੋਰਟ ਨੇ ਸਟੇਅ ਲੱਗਾ ਦਿੱਤੀ ਹੈ ।

9 ਦਸੰਬਰ ਨੂੰ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਂਫਰੰਸ ਕਰਕੇ ਸਭ ਤੋਂ ਪਹਿਲਾਂ ਪਹਿਲਾਂ ਭਗਵੰਤ ਮਾਨ ਦੀ ਪਤਨੀ ਇੰਦਰਪ੍ਰੀਤ ਕੌਰ ਦਾ ਪੋਸਟ ਪੜ ਕੇ ਸੁਣਾਇਆ । ਜਿਸ ਵਿੱਚ ਬਹੁਤ ਸਾਲਾਂ ਤੋਂ ਚੁੱਪ ਰਹਿਣ ਤੋਂ ਬਾਅਦ ਮਜ਼ਬੂਰੀ ਵਿੱਚ ਇਹ ਜਨਤਕ ਕਰਨ ਬਾਰੇ ਲਿਖਿਆ ਗਿਆ,’ਕਹਿੰਦੇ ਕਈ ਵਾਰ ਚੁੱਪ ਰਹਿਣਾ ਗੁਨਾਹ ਹੋ ਜਾਂਦਾ ਹੈ ਕਿਉਂਕਿ ਗੁਨਾਹਗਾਰ ਬਚ ਜਾਂਦਾ ਹੈ ਇਸ ਪੋਸਟ ਜ਼ਰੀਏ ਭਗਵੰਤ ਮਾਨ ਦੀ ਪਹਿਲੀ ਪਤਨੀ ਨੇ ਸੀਐਮ ਮਾਨ ਤੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਦੇ ਇਲਜ਼ਾਮ ਲਾਏ ਹਨ, ਕਹਿੰਦੇ ਜੇ ਸਾਨੂੰ ਪੰਜਾਬ ਦਾ ਕੁਝ ਭਲਾ ਹੁੰਦਾ ਦਿਖਦਾ ਤਾਂ ਅਸੀਂ ਸਾਰੀ ਜ਼ਿੰਦਗੀ ਚੁੱਪ ਰਹਿਣ ਨੂੰ ਤਿਆਰ ਸੀ। ਉਨਾਂ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਰੋਜ-ਰੋਜ ਹੋਣ ਵਾਲੇ ਡਰਾਮੇ ਤੋਂ ਬਚੋ ਕਿਉਂਕਿ ਉਹ ਵੀ ਇਸੇ ਦਾ ਸ਼ਿਕਾਰ ਹੋਏ ਹਾਂ। ਪਰੀਤ ਗਰੇਵਾਲ ਦੇ ਨਾਂ ਨਾਲ ਪੋਸਟ ਲਿਖਕੇ ਨਾਲ ਉਨਾਂ ਦੀ ਧੀ ਸੀਰਤ ਕੌਰ ਮਾਨ ਦਾ ਵੀਡੀਉ ਸਾਂਝਾ ਕੀਤਾ ਗਿਆ ਸੀ।

ਮਜੀਠੀਆ ਨੇ ਧੀ ਦਾ ਵੀਡੀਓ ਜਾਰੀ ਕੀਤਾ

ਵੀਡੀਓ ਵਿੱਚ ਸੀਐਮ ਮਾਨ ਦੀ ਧੀ ਨੇ ਸਪੱਸ਼ਟ ਕੀਤਾ ਕਿ ਉਨਾਂ ਵੱਲੋਂ ਇਸ ਤਰਾਂ ਸਾਹਮਣੇ ਆਉਣ ਪਿੱਛੇ ਕੋਈ ਸਿਆਸੀ ਕਾਰਨ ਨਹੀਂ ਹੈ,ਤੇ ਨਾਲ ਹੀ ਸੀਰਤ ਕੌਰ ਨੇ ਕਿਹਾ ਉਹ ਇਸ ਵੀਡੀਉ ਚ ਆਪਣੇ ਪਿਤਾ ਨੂੰ ਪਾਪਾ ਕਹਿਣ ਦੀ ਬਜਾਏ ਮਿਸਟਰ ਸੀਐਮ ਮਾਨ ਕਹਿਕੇ ਸੰਬੋਧਨ ਕਰੇਗੀ ਤੇ ਅਜਿਹਾ ਹੀ ਕੀਤਾ, ਧੀ ਨੇ ਆਪਣੇ ਮਾਂ-ਪਿਉ ਦੇ ਤਲਾਕ ਬਾਰੇ ਸੀਐਮ ਮਾਨ ਵੱਲੋਂ ਦੱਸੇ ਜਾਂਦੇ ਕਾਰਨ ਨੂੰ ਗਲਤ ਠਹਿਰਾਇਆ ਤੇ ਸਮਾਂ ਆਉਣ ਤੇ ਮਾਂ ਵੱਲੋਂ ਸੱਚ ਦਾ ਖੁਲਾਸਾ ਕਰਨ ਬਾਰੇ ਕਿਹਾ ਤੇ ਨਾਲ ਹੀ ਕੁਝ ਨਿੱਜੀ ਗੱਲਾਂ ਜੋ ਉਨਾਂ ਨੇ ਛੋਟੇ ਹੁੰਦੇ ਦੇਖੀਆਂ ਸੀ ਉਹ ਵੀ ਦੱਸੀਆਂ, ਧੀ ਨੇ ਪੰਜਾਬੀਆਂ ਨੂੰ ਜਾਗਰੂਕ ਕਰਦੇ ਹੋਏ ਦਾਅਵਾ ਕੀਤਾ ਕਿ ਤੁਹਾਡੇ ਨਾਲ ਵੀ ਸੀਐਮ ਸਾਹਬ ਉਹੀ ਕਰ ਰਹੇ ਨੇ ਜੋ ਉਨਾਂ ਨਾਲ ਕਰਦੇ ਸੀ, ਸੀਐਮ ਮਾਨ ਦੀ ਦੂਜੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਦੇ ਗਰਭਪਤੀ ਹੋਣ ਦੀ ਖਬਰ ਬਾਰੇ ਉਸ ਨੇ ਆਪਣੇ ਪਿਤਾ ਨੂੰ ਵਧਾਈ ਦੇਣ ਦੇ ਨਾਲ ਨਾਲ ਸੁਨੇਹਾ ਵੀ ਭੇਜਿਆ ਕਿ ਜੋ ਹੁਣ ਤੀਜਾ ਬੱਚਾ ਤੁਹਾਡਾ ਆਊਗਾ ਉਸਦਾ ਖਿਆਲ ਰੱਖਿਉ । ਸੀਰਤ ਕੌਰ ਨੇ ਇਲਜ਼ਾਮ ਲਾਇਆ ਕਿ ਪਿਛਲੇ 2 ਸਾਲਾਂ ‘ਚ 2 ਵਾਰੀ ਸੀਐਮ ਦਾ ਪੁੱਤਰ ਦਿਲਸ਼ਾਨ ਆਪਮੇ ਪਿਤਾ ਨੂੰ ਮਿਲਣ ਗਿਆ,ਸਮਾਂ ਬਤੀਤ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਸੀਐਮ ਹਾਊਸ ‘ਚ ਦਾਖਲ ਹੀ ਨਹੀਂ ਹੋਣ ਦਿੱਤਾ ਗਿਆ । ਅਖੀਰ ‘ਤੇ ਧੀ ਨੇ ਕਿਹਾ ਸੀ ਤੁਸੀਂ ਪੰਜਾਬ ਦੇ ਲੋਕਾਂ ਲਈ ਆਪਣੀ ਜ਼ਿੰਮੇਵਾਰੀ ਨਿਭਾਉ ਤਾਂ ਸ਼ਾਇਦ ਤੁਹਾਨੂੰ ਰੱਬ ਮੁਆਫ ਕਰ ਦੇਵੇ।