Punjab

ਕਾਂਗਰਸੀ MP ਤੋਂ 300 ਕਰੋੜ ਕੈਸ਼ ਬਰਾਮਦ !

ਬਿਉਰੋ ਰਿਪੋਰਟ : ਝਾਰਖੰਡ ਦੇ ਕਾਂਗਰਸੀ ਐੱਮਪੀ ਧੀਰਜ ਸਾਹੂ ਅਤੇ ਉਸ ਦੇ ਕਰੀਬੀਆਂ ਦੇ ਟਿਕਾਣਿਆਂ ਤੋਂ 300 ਕਰੋੜ ਤੋਂ ਜ਼ਿਆਦਾ ਕੈਸ਼ ਮਿਲਿਆ ਹੈ । ਇੰਨਾਂ ਵਿੱਚ ਝਾਰਖੰਡ,ਓਡੀਸਾ,ਪੱਛਮੀ ਬੰਗਾਲ ਦੇ 10 ਟਿਕਾਣੇ ਸ਼ਾਮਲ ਹਨ । ਇਨਕਮ ਟੈਕਸ ਵਿਭਾਗ ਇਸ ਦੀ ਜਾਂਚ ਕਰ ਰਿਹਾ ਹੈ । ਵਿਭਾਗ ਦਾ ਕਹਿਣਾ ਹੈ ਕਿ ਸਿੰਗਲ ਆਪਰੇਸ਼ਨ ਦੌਰਾਨ ਬਰਾਮਦ ਹੋਇਆ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਹੈ ।

ਟੈਕਸ ਚੋਰੀ ਦੇ ਮਾਮਲੇ ਵਿੱਚ ਧੀਰਜ ਦੇ ਘਰ,ਦਫ਼ਤਰ ਅਤੇ ਫੈਕਟਰੀ ਵਿੱਚ ਬੁੱਧਵਾਰ 6 ਦਸੰਬਰ ਨੂੰ ਛਾਪੇਮਾਰ ਸ਼ੁਰੂ ਹੋਈ ਸੀ। ਰਾਂਚੀ ਵਿੱਚ ਪਿਛਲੇ 3 ਦਿਨਾਂ ਤੋਂ ਜਾਾਂਚ ਕਰ ਰਹੇ ਅਧਿਕਾਰੀ ਬਰੈਡ ਅਤੇ ਕੇਲੇ ਖਾਕੇ ਗੁਜ਼ਾਰਾ ਕਰ ਰਹੇ ਹਨ । ਜਾਂਚ ਅਧਿਕਾਰੀਆਂ ਨੂੰ ਇਸ ਘਰ ਤੋਂ ਤਿੰਨ ਬੈਗ ਮਿਲੇ ਹਨ । ਇਨਕਮ ਟੈਕਸ ਹੁਣ ਤੱਕ ਓਡੀਸ਼ਾ ਦੇ ਟਿਲਲਾਾਗੜ੍ਹ, ਬੋਲਾਂਗੀਰ ਅਤੇ ਸੰਬਲਪੁਰ ਦੇ ਟਿਕਾਣਿਆਂ ਤੋਂ 300 ਕਰੋੜ ਕੈਸ਼ ਬਰਾਮਦ ਕਰ ਚੁੱਕਾ ਹੈ। ਸਨਿੱਚਰਵਾਰ ਨੂੰ ਨੋਟਾਂ ਦੀ ਗਿਣਤੀ ਦੇ ਲਈ 40 ਵੱਡੀ ਅਤੇ ਛੋਟੀ ਮਸ਼ੀਨਾਂ ਲਗਾਾਇਆ ਗਈਆਂ। ਨੋਟਾਂ ਦੀ ਗਿਣਤੀ ਜਾਰੀ ਹੈ ।

ਇਨਕਮ ਟੈਕਸ ਵਿਭਾਗ ਨੇ ਬੁੱਧਵਾਰ 6 ਦਸੰਬਰ ਨੂੰ ਛਾਪੇਮਾਰੀ ਸ਼ੁਰੂ ਕੀਤੀ ਸੀ । 7 ਦਸੰਬਰ ਤੱਕ ਸ਼ਰਾਬ ਬਣਾਉਣ ਵਾਲੀ ਕੰਪਨੀ ਬਲਦੇਵ ਸਾਹੂ ਐਂਡ ਗਰੁੱਪ ਆਪ ਕੰਪਨੀਜ਼ ਦੇ ਦਫ਼ਤਰਾਂ ਵਿੱਚ ਨੋਟਾਂ ਨਾਲ ਭਰੀਆਂ 30 ਅਲਮਾਰੀਆਂ ਮਿਲਿਆ ਸਨ। 9 ਵਿੱਚ 500 ਦੇ ਨੋਟ ਅਤੇ 200 ਅਤੇ 100 ਰੁਪਏ ਦੇ ਨੋਟ ਰੱਖੇ ਸਨ । ਲੰਮੇ ਵਕਤ ਤੋਂ ਅਲਮਾਰੀ ਵਿੱਚ ਨੋਟ ਰੱਖੇ ਹੋਣ ਦੀ ਵਜ੍ਹਾ ਕਰਕੇ ਨੋਟਾਂ ਵਿੱਚ ਨਮੀ ਵੀ ਆ ਗਈ ਹੈ ।

ਬਲਦੇਵ ਸਾਹੂ ਐਂਡ ਸੰਸ ਗਰੁੱਪ ਦੀ ਓਡੀਸ਼ਾ ਵਿੱਚ 250 ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ ਹਨ । ਇਨਕਮ ਟੈਕਸ ਦੀ ਛਾਪੇਮਾਰੀ ਦੇ ਬਾਅਦ ਬੋਲਾਂਗੀਰ ਜ਼ਿਲ੍ਹੇ ਦੀ 42 ਦੁਕਾਨਾਂ ਦੇ ਮੁਲਾਜ਼ਮ ਦੁਕਾਨ ਬੰਦ ਕਰਕੇ ਭੱਜ ਗਏ ਹਨ ।

ਕੌਣ ਹੈ ਧੀਰਜ ਸਾਹੂ

23 ਨਵੰਬਰ 1955 ਨੂੰ ਰਾਂਚੀ ਵਿੱਚ ਜਨਮੇ ਧੀਰਜ ਪ੍ਰਸਾਦ ਸਾਹੂ ਨੇ ਮਾਰਵਾੜੀ ਕਾਲਜ ਵਿੱਚ ਬੀਏ ਦੀ ਪੜਾਈ ਕੀਤੀ । ਤਿੰਨ ਵਾਰ ਰਾਜਸਭਾ ਦੇ ਮੈਂਬਰ ਰਹੇ । ਧੀਰਜ ਦੀ ਇੱਕ ਵੈੱਬਸਾਈਟ ਜਿਸ ਵਿੱਚ ਉਹ ਆਪਣੇ ਆਪ ਨੂੰ ਕਾਰੋਬਾਰੀ ਦੱਸ ਦੇ ਹਨ ਅਤੇ ਪਿਤਾ ਨੂੰ ਅਜ਼ਾਦੀ ਗੁਲਾਟੀ । ਅਜ਼ਾਦੀ ਦੇ ਸਮੇਂ ਤੋਂ ਪੂਰਾ ਪਰਿਵਾਰ ਕਾਂਗਰਸ ਦੇ ਨਾਲ ਜੁੜਿਆ ਹੈ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਛਾਪੇਮਾਰੀ ਦੀ ਖਬਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਿਖਿਆ । ‘ਦੇਸ਼ ਵਾਸੀ ਇੰਨਾਂ ਨੋਟਾਂ ਦੇ ਢੇਰ ਨੂੰ ਵੇਖਣ ਫਿਰ ਇੰਨਾਂ ਦੇ ਆਗੂਆਂ ਦੇ ਇਮਾਨਦਾਰੀ ਦੇ ਭਾਸ਼ਣ ਨੂੰ ਸੁਣਨ। ਜਨਤਾ ਤੋਂ ਜੋ ਲੁਟਿਆ ਹੈ ਉਸ ਦੀ ਪਾਈ-ਪਾਈ ਵਾਪਸ ਦੇਣੀ ਹੋਵੇਗੀ । ਇਹ ਮੋਦੀ ਦੀ ਗਰੰਟੀ ਹੈ।