Punjab

ਪੰਜਾਬ ਦਾ ਸਭ ਤੋਂ ਬੇਬਸ ਪਿਓ !

ਬਿਉਰੋ ਰਿਪੋਟਰ : ਪਟਿਆਲਾ ਤੋਂ ਦਿਲ ਨੂੰ ਝਿੰਝੋੜ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਅੰਤਿਮ ਸਸਕਾਰ ਲਈ ਪੈਸੇ ਨਾ ਹੋਣ ‘ਤੇ ਪਿਤਾ ਨੇ ਪੁੱਤਰ ਨੂੰ ਘਰ ਵਿੱਚ ਹੀ ਦਫ਼ਨਾ ਦਿੱਤਾ । ਦਿਮਾਗੀ ਤੌਰ ‘ਤੇ ਬਿਮਾਰ ਪੁੱਤਰ ਦੀ 4 ਦਿਨ ਪਹਿਲਾਂ ਹੀ ਮੌਤ ਹੋਈ ਸੀ। ਬਡੁੰਗਰ ਦੀ ਜੈ ਜਵਾਨ ਕਾਲੋਨੀ ਦੀ ਇਸ ਘਟਨਾ ਦੇ ਬਾਰੇ ਰਿਸ਼ਤੇਦਾਰਾਂ ਨੂੰ ਪਤਾ ਚੱਲਿਆ ਤਾਂ ਪੁਲਿਸ ਨੂੰ ਇਤਲਾਹ ਕੀਤੀ ਗਈ । ਜਿਸ ਦੇ ਬਾਅਦ ਤਕਰੀਬਨ 4 ਫੁੱਟ ਖੱਡ ਖੋਦ ਕੇ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ ਅਤੇ ਫਿਰ ਪੁੱਤਰ ਦਾ ਸਸਕਾਰ ਕੀਤਾ ਗਿਆ ।

ਬਚਪਨ ਤੋਂ ਬਿਮਾਰ ਸੀ

ਮ੍ਰਿਤਕ ਲਵੀ ਦੇ ਮਾਸੜ ਰਘਬੀਰ ਸਿੰਘ ਅਤੇ ਮਾਸੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਲਵੀ ਬਚਪਨ ਤੋਂ ਬਿਮਾਗੀ ਬਿਮਾਰ ਸੀ । ਤਕਰੀਬਨ ਇੱਕ ਮਹੀਨੇ ਤੋਂ ਉਸ ਨੇ ਖਾਣਾ-ਪੀਣਾ ਛੱਡ ਦਿੱਤਾ ਸੀ। ਲਵੀ ਦਾ ਹਾਲ ਜਾਨਣ ਦੇ ਲਈ ਉਸ ਦੀ ਭੈਣ ਨੂੰ ਫੋਨ ਕੀਤਾ ਤਾਂ ਬੱਚਿਆਂ ਨੇ ਦੱਸਿਆ ਕਿ ਭਰਾ ਦੀ ਮੌਤ ਹੋ ਗਈ ਹੈ । ਇਸ ਦੇ ਬਾਅਦ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਅਤੇ ਘਰ ਆਏ। ਪੁਲਿਸ ਦੀ ਮਦਦ ਨਾਲ ਡੈਡ ਬਾਡੀ ਬਾਹਰ ਕੱਢੀ ਗਈ । ਲਵੀ ਦੇ ਪਿਤਾ ਭਗਵਾਨਦਾਸ ਇੱਕ ਕਮਰੇ ਦੇ ਮਕਾਨ ਵਿੱਚ ਪਤਨੀ ਅਤੇ 2 ਧੀਆਂ ਅਤੇ ਪੁੱਤਰ ਨਾਲ ਰਹਿੰਦੇ ਸਨ । ਭਗਵਾਨਦਾਸ ਮਜ਼ਦੂਰੀ ਕਰਦਾ ਸੀ । ਡੈਡ ਬਾਡੀ ਨੂੰ ਬਰਾਮਦ ਕਰਨ ਦੇ ਬਾਅਦ 3 ਵਜੇ ਸਸਕਾਰ ਕੀਤਾ ਗਿਆ ।

ਲੋਕਾਂ ਨੇ ਪੈਸੇ ਦੀ ਮਦਦ ਕਰਕੇ ਘਰ ਬਣਵਾਇਆ ਸੀ

ਇਲਾਕੇ ਵਿੱਚ ਰਹਿਣ ਵਾਲੇ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਦੇ ਕੋਲ ਰਹਿਣ ਦੇ ਲਈ ਇੱਕ ਕਮਰਾ ਹੈ ਜੋਕਿ 2 ਸਾਲ ਪਹਿਲਾਂ ਖਸਤਾ ਹੋਕੇ ਡਿੱਗ ਗਿਆ ਸੀ । ਇਲਾਕੇ ਦੇ ਲੋਕਾਂ ਨੇ ਮਿਲ ਕੇ ਪੈਸੇ ਜਮਾ ਕੀਤੇ ਅਤੇ ਉਸ ਦੇ ਲਈ ਕਮਰਾ ਬਣਵਾਇਆ ਸੀ ।
ਜਿਸ ਜ਼ਮੀਨ ‘ਤੇ ਭਗਵਾਨਦਾਸ ਨੇ ਪੁੱਤਰ ਨੂੰ ਦਫਨ ਕੀਤਾ ਸੀ ਉਹ ਜ਼ਮੀਨ ਉਸ ਦੇ ਭਰਾ ਦੀ ਸੀ ।