Punjab

‘ ਕੇਂਦਰ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਬਸਿਡੀ ਦੇਵੇ ਤਾਂ ਪਰਾਲੀ ਨਹੀਂ ਸੜੇਗੀ’ ! ‘ਇਮਾਨਦਾਰੀ ਨਾਲ ਪਹਿਲਾਂ ਪੁਰਾਣੀਆਂ ਸਕੀਮਾਂ ਲਾਗੂ ਕਰੋ’!

ਬਿਉਰੋ ਰਿਪੋਰਟ : ਪੰਜਾਬ ਤੋਂ ਆਪ ਦੇ ਰਾਜਸਭਾ ਮੈਂਬਰ ਸੰਦੀਪ ਪਾਠਕ ਨੇ ਸਦਨ ਵਿੱਚ ਪਰਾਲੀ ਅਤੇ MSP ਦਾ ਮੁੱਦਾ ਚੁੱਕਿਆ । ਉਨ੍ਹਾਂ ਪੁੱਛਿਆ ਜੇਕਰ ਕਿਸਾਨ ਪਰਾਲੀ ਨਾ ਸਾੜਨ ਤਾਂ ਕਿ ਕੇਂਦਰ ਸਰਕਾਰ 1500 ਰੁਪਏ ਦਾ ਮੁਆਵਜ਼ਾ ਦੇਵੇਗੀ ? ਪੰਜਾਬ ਸਰਕਾਰ ਨੇ ਆਫਰ ਕੀਤੀ ਹੈ ਕਿ ਉਹ 1000 ਰੁਪਏ ਪ੍ਰਤੀ ਏਕੜ ਦੇਣ ਨੂੰ ਤਿਆਰ ਹੈ ਕੀ ਕੇਂਦਰ 1500 ਰੁਪਏ ਦੇਵੇਗੀ ? ਇਸ ਤੋਂ ਬਾਅਦ ਪਾਠਕ ਨੇ ਕਿਹਾ ਕੀ ਪੰਜਾਬ ਦੇ ਕਿਸਾਨ ਫਸਲੀ ਚੱਕਰ ਤੋਂ ਬਾਹਰ ਆਉਣਾ ਚਾਹੁੰਦੇ ਹਨ ਪਰ ਦੂਜੀ ਫਸਲਾਂ ਵੱਲ ਜਾਣ ਦੇ ਲਈ ਕਿਸਾਨਾਂ ਨੂੰ MSP ਦੇਣੀ ਹੋਵੇਗੀ । ਜੇਕਰ ਕੇਂਦਰ ਸਰਕਾਰ ਹੋਰ ਫਸਲਾਂ ‘ਤੇ MSP ਦੇਵੇ ਤਾਂ ਝੋਨੇ ਦੀ ਫਸਲ ‘ਤੇ ਮਿਲਣ ਵਾਲੀ MSP ਦਾ ਅੰਦਰ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਣ ਲਈ ਤਿਆਰ ਹੈ । ਇਸ ਦੇ ਜਵਾਬ ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਨ ਨੇ ਦਿੱਤਾ ।

ਪਰਾਲੀ ਨੂੰ ਰੋਕਣ ਦੇ ਲਈ ਅਸੀਂ ਹਰਿਆਣਾ ਅਤੇ ਪੰਜਾਬ ਨੂੰ ਢਾਈ ਹਜ਼ਾਰ ਕਰੋੜ ਦਿੱਤੇ । ਇਸੇ ਪੈਸੇ ਨਾਲ ਦੋਵਾਂ ਸੂਬਿਆਂ ਨੇ ਮਸ਼ੀਨਾਂ ਖਰੀਦੀਆਂ ਹਨ । ਉਨ੍ਹਾਂ ਕਿਹਾ ਪਰਾਲੀ ਦੀ ਸਹੀ ਵਰਤੋਂ ਦੇ ਲਈ ਹੋਰ ਵੀ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਜੇਕਰ ਇਮਾਨਦਾਰੀ ਨਾਲ ਸੂਬਾ ਸਰਕਾਰ ਇਸ ਵੱਲ ਧਿਆਨ ਦੇਣ ਦਾ ਪਰਾਲੀ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾ ਸਕਦਾ । ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਇੰਨਾਂ ਕੋਸ਼ਿਸ਼ਾਂ ਦੀ ਵਜ੍ਹਾ ਕਰਕੇ ਪਰਾਲੀ ਸਾੜਨ ਦੀ ਗਿਣਤੀ ਵਿੱਚ ਕਮੀ ਆਈ ਹੈ।

ਇਸ ਤੋਂ ਪਹਿਲਾਂ ਇਸੇ ਹਫ਼ਤੇ ਹੀ ਆਪ ਦੇ ਇੱਕ ਹੋਰ ਰਾਜਸਭਾ ਐੱਮਪੀ ਬਲਬੀਰ ਸਿੰਘ ਸੀਚੇਵਾਲ ਨੇ ਪਰਾਲੀ ਦੇ ਧੂੰਏਂ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਸੂਬਾ ਆਪ ਜ਼ਿੰਮੇਵਾਰ ਹੈ ਵਾਰ-ਵਾਰ ਪੰਜਾਬ ਦੇ ਕਿਸਾਨਾਂ ‘ਤੇ ਇਲਜਾਮ ਲਗਾਉਣੇ ਠੀਕ ਨਹੀਂ ਹਨ । ਕੇਂਦਰ ਸਰਕਾਰ ਪਰਾਲੀ ‘ਤੇ 1500 ਰੁਪਏ ਦੀ ਸਬਸਿਡੀ ਦੇਣ ਤਾਂ ਕਿਸਾਨ ਪਰਾਲੀ ਨਹੀਂ ਸਾੜਨਗੇ ।