Punjab

ਪੰਜਾਬ ਦੇ ਸਰਕਾਰੀ ਸਕੂਲ ਦੀਆਂ 8 ਵਿਦਿਆਰਥਣਾਂ ਜਾਪਾਨ ਜਾਣਗੀਆਂ !

ਬਿਉਰੋ ਰਿਪੋਰਟ : ਪੰਜਾਬ ਦੇ ਸਰਕਾਰੀ ਸਕੂਲਾਂ ਦੇ 8 ਵਿਦਿਆਰਥਣਾਂ 7 ਦਿਨਾਂ ਦੇ ਲਈ ਜਪਾਨ ਦੀ ਫੇਰੀ ‘ਤੇ ਜਾਣਗੇ । ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਪਾਨ ਏਸ਼ੀਆ ਯੂਥ ਅਕਸਚੇਂਜ ਪ੍ਰੋਗਰਾਮ ਇਨ ਸਾਇੰਸ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਨੂੰ ਕਿ ਸਾਕੂਰਾ ਅਕਸਚੇਂਜ ਪ੍ਰੋਗਰਾਮ ਇਨ ਸਾਇੰਸ ਵਜੋਂ ਵੀ ਜਾਣਿਆ ਜਾਂਦਾ ਹੈ । ਪੰਜਾਬ ਦੇ 8 ਵਿਦਿਆਰਥੀਣਾਂ 7 ਦਿਨ ਮਿਤੀ 10 ਤੋਂ 16 ਦਸੰਬਰ,2023 ਤੱਕ ਜਪਾਨ ਵਿਖੇ ਰਹਿਣਗੀਆਂ।

ਜਿਹੜੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਜਾਪਾਨ ਜਾਣ ਦਾ ਮੌਕਾ ਮਿਲ ਰਿਹਾ ਹੈ ਉਨ੍ਹਾਂ ਵਿੱਚ ਮਾਨਸਾ ਦੇ ਸਕੂਲ ਆਫ਼ ਐਮੀਨੈਂਸ ਦੀ ਵਿਦਿਆਰਥਣ ਹਰਮਨਦੀਪ ਕੌਰ ,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਵਾਨੀਗੜ੍ਹ ਦੀ ਜਸਮੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੀ ਸੰਜਨਾ,ਮੈਰੀਟੋਰੀਅਸ ਸਕੂਲ ਬਠਿੰਡਾ ਦੀ ਵਿਦਿਆਰਥਣ ਸਪਨਾ,ਸਕੂਲ ਆਫ਼ ਐਮੀਨੈਂਸ ਕਪੂਰਥਲਾ ਦੀ ਵਿਦਿਆਰਥਣ ਨਿਸ਼ਾ ਰਾਣੀ,ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਦੀ ਵਿਦਿਆਰਥਣ ਗੁਰਵਿੰਦਰ ਕੌਰ,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜਮੰਡੀ ਦੀ ਵਿਦਿਆਰਥਣ ਦੀਪਿਕਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੰਧਾਵਾ ਮਸੰਦਾਂ ਜਲੰਧਰ ਖਵਾਹਿਸ਼ ਹੈ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ‘ਸੁਪਰ 500’ ਯੋਜਨਾ ਦਾ ਵੀ ਐਲਾਨ ਕੀਤਾ ਸੀ।

ਕੀ ਹੈ ‘ਸੁਪਰ 500’ ?

ਪੰਜਾਬ ਸਰਕਾਰ ਨੇ ਸਿਖਿਆ ਵਿਭਾਗ ਨੇ ਲਾਇਕ ਬੱਚਿਆਂ ਨੂੰ ਹੋਰ ਵਧਾਵਾ ਦੇਣ ਅਤੇ ਉਨ੍ਹਾਂ ਦੀ ਕਾਮਯਾਬੀ ਦੇ ਸਾਰੇ ਰੋਹੜੇ ਹਟਾਉਣ ਦੇ ਲਈ ‘ਸੁਪਰ 500’ ਨਵੀਂ ਯੋਜਨਾ ਸ਼ੁਰੂ ਕੀਤੀ ਹੈ ਜਿਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ । ਇਸ ਦੇ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 500 ਬੱਚਿਆਂ ਦੀ ਚੋਣ ਕੀਤੀ ਜਾਵੇਗੀ, ਇਹ ਚੋਣ ਸੂਬੇ ਦੇ 2000 ਹਜ਼ਾਰ ਸੀਨੀਅਰ ਸਕੈਂਡਰੀ ਸਕੂਲਾਂ ਤੋਂ ਕੀਤੀ ਜਾਵੇਗੀ,ਇਸ ਵਿੱਚ ਜਿਹੜੇ ਬੱਚੇ ਬਹੁਤ ਹੀ ਜ਼ਿਆਦਾ ਹੁਸ਼ਿਆਰ ਹੋਣਗੇ ਉਨ੍ਹਾਂ ਨੂੰ ਚੁਣਿਆ ਜਾਵੇਗਾ । ਬੱਚਿਆਂ ਨੂੰ ਵਾਧੂ ਕੋਚਿੰਗ ਅਤੇ ਵਾਧੂ ਕਲਾਸਾਂ ਦੇ ਨਾਲ ਮੋਟੀਵੇਸ਼ਨ ਕੋਰਸ ਵੀ ਕਰਵਾਏ ਜਾਣਗੇ ਤਾਂਕੀ ਉਨ੍ਹਾਂ ਦੀ ਕਾਬਲੀਅਤ ਨੂੰ ਹੋਰ ਨਿਖਾਰਿਆ ਜਾਵੇਗਾ । ‘ਸੁਪਰ 500’ ਨੂੰ ਹਰ ਸਾਲ JEE ਅਤੇ NEET ਦੇ ਇਮਤਿਹਾਨਾਂ ਦੀ ਤਿਆਰੀ ਵੀ ਕਰਵਾਈ ਜਾਵੇਗੀ