Punjab

ਸੜਕ ‘ਤੇ ਮਦਦ ਦੀ ਥਾਂ ਹੈਵਾਨੀਅਤ !

ਬਿਉਰੋ ਰਿਪੋਰਟ: ਸੜਕ ‘ਤੇ ਗਰਮਾ-ਗਰਮੀ ਕਿਵੇਂ ਜ਼ਿੰਦਗੀ ‘ਤੇ ਭਾਾਰੀ ਪੈ ਸਕਦੀ ਹੈ ਇਸ ਦੀ ਫਿਰੋਜ਼ਪੁਰ ਤੋਂ ਤਸਵੀਰ ਸਾਾਹਮਣੇ ਆਈ ਹੈ । ਕਾਰ ਸਵਾਰ ਨੇ ਬਾਈਕ ਚੱਲਾ ਰਹੇ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀ। ਬਾਈਕ ਦੀ ਕਾਰ ਨਾਲ ਟੱਕਰ ਹੋਈ ਜਿਸ ਤੋਂ ਬਾਅਦ ਦੋਵਾਂ ਵਿੱਚ ਬਹਿਸ ਸ਼ੁਰੂ ਹੋ ਗਈ । ਮੌਕੇ ‘ਤੇ ਲੋਕਾਂ ਨੇ 2 ਮੁਲਜਮਾਂ ਨੂੰ ਕਾਬੂ ਕਰ ਲਿਆ । ਜਦਕਿ ਉਨ੍ਹਾਂ ਦੇ 3 ਸਾਥੀ ਫਰਾਰ ਹੋ ਗਏ । ਜ਼ਖਮੀ ਨੌਜਵਾਨ ਦੇ ਢਿੱਡ ਵਿੱਚ ਗੋਲੀਆਂ ਲੱਗਣ ਨਾਲ ਉਸ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ 5 ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ ।

ਗੁਰਜੰਟ ਸਿੰਘ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਉਹ ਬਾਈਕ ‘ਤੇ ਸਵਾਰ ਹੋ ਕੇ ਕਿਸੇ ਕੰਮ ਦੇ ਸਿਲਸਿਲੇ ਵਿੱਚ ਫਿਰੋਜ਼ਪੁਰ ਸ਼ਹਿਰ ਜਾ ਰਿਹਾ ਸੀ । ਉਧਰ ਉਸ ਦਾ ਪਿਤਾ ਅਮਰ ਸਿੰਘ ਅਤੇ ਤਾਏ ਦਾ ਪੁੱਤਰ ਧਰਮਿੰਦਰ ਸਿੰਘ ਦੀ ਬਾਈਕ ‘ਤੇ ਸਵਾਰ ਹੋਕੇ ਪਿੱਛੇ ਆ ਰਿਹਾ ਸੀ । ਜਦੋਂ ਉਹ ਨਵਾਂ ਸੋਢੇ ਦੇ ਕੋਲ ਪਹੁੰਚੇ ਤਾਂ ਤੇਜ਼ ਰਫਤਾਰ ਸਵਿਫਟ ਕਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ । ਇਸ ਹਾਦਸੇ ਵਿੱਚ ਗੁਰਜੰਟ ਜਖ਼ਮੀ ਹੋ ਗਿਆ । ਉਸੇ ਸਮੇਂ ਧਰਮਿੰਦਰ ਅਤੇ ਉਸ ਦੇ ਪਿਤਾ ਅਮਰ ਸਿੰਘ ਵੀ ਮੌਕੇ ‘ਤੇ ਪਹੁੰਚ ਗਏ। ਇਸ ਹਾਦਸੇ ਤੋਂ ਬਾਅਦ ਕਾਰ ਡਰਾਈਵਰ ਨਾਲ ਬਹਿਸ ਹੋ ਗਈ ।

32 ਬੋਰ ਦੀ ਪਸਤੌਲ ਨਾਲ ਮਾਰੀ ਗੋਲੀ

ਕਾਰ ਡਰਾਈਵਰ ਨੇ ਆਪਣੀ ਲਾਇਸੈਂਸੀ 32 ਬੋਰ ਪਸਤੌਲ ਨਾਲ ਗੋਲੀ ਮਾਰੀ,ਗੋਲੀ ਧਰਮਿੰਦਰ ਦੇ ਢਿੱਡ ਵਿੱਚ ਲੱਗੀ । ਧਰਮਿੰਦਰ ਗੰਭੀਰ ਜ਼ਖਮੀ ਹੋ ਗਿਆ,ਉਸ ਨੂੰ ਸਥਾਨਕ ਹਸਤਪਾਲ ਵਿੱਚ ਦਾਖਲ ਕਰਵਾਇਆ ਗਿਆ । ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਵੇਖ ਦੇ ਹੋਏ ਲੁਧਿਆਣਾ ਰੈਫ਼ਰ ਕਰ ਦਿੱਤਾਾ ਹੈ । ਮੌਕੇ ‘ਤੇ 2 ਲੋਕਾਂ ਨੂੰ ਕਾਾਬੂ ਕਰ ਲਿਆ ਗਿਆ ਹੈ । ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਪਾਲ ਸਿੰਘ ਅਤੇ ਹਰਪਾਲ ਸਿੰਘ ਦੇ ਤੌਰ ‘ਤੇ ਹੋਈ ਹੈ । ਇਸ ਤੋਂ ਇਲਾਵਾ ਪੁਲਿਸ ਨੇ 5 ਹੋਰ ਲੋਕਾਂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ।