International Punjab

KLF ਚੀਫ਼ ਲਖਬੀਰ ਸਿੰਘ ਰੋਡੇ ਨੂੰ ਲੈ ਕੇ ਪਾਕਿਸਤਾਨ ਤੋਂ ਆਈ ਵੱਡੀ ਖ਼ਬਰ !

ਬਿਉਰੋ ਰਿਪੋਰਟ : KLF ਨੇ ਚੀਫ ਲਖਬੀਰ ਸਿੰਘ ਰੋਡੇ ਦਾ ਪਾਕਿਸਤਾਨ ਵਿੱਚ ਦੇਹਾਂਤ ਹੋ ਗਿਆ ਹੈ । 72 ਸਾਲ ਦੇ ਰੋਡੇ ਖਾਲਿਸਤਾਨ ਲਿਫਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਰਹੇ ਹਨ । ਉਹ  ਜਰਨੈਲ ਸਿੰਘ ਭਿੰਡਰਾਵਾਲਾ ਦੇ ਸੱਕੇ ਭਤੀਜੇ ਸਨ । ਉਨ੍ਹਾਂ ਦੀ ਮੌਤ ਦੀ ਪੁਸ਼ਟੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਜਸਬੀਰ ਸਿੰਘ ਰੋਡੇ ਨੇ ਕੀਤੀ ਹੈ । ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਜਸਬੀਰ ਸਿੰਘ ਰੋਡੇ ਨੇ ਕਿਹਾਾ ਭਰਾ ਦੇ ਪੁੱਤਰ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਲਖਬੀਰ ਸਿੰਘ ਦੀ ਪਾਕਿਸਤਾਨ ਵਿੱਚ 2 ਦਸੰਬਰ ਨੂੰ ਮੌਤ ਹੋ ਗਈ ਹੈ ਅਤੇ ਉਨ੍ਹਾਂ ਦਾ ਉੱਥੇ ਹੀ ਸਸਕਾਰ ਕਰ ਦਿੱਤਾ ਗਿਆ ਸੀ । ਦੱਸਿਆ ਜਾ ਰਿਹਾ ਹੈ ਕਿ ਲਖਬੀਰ ਸਿੰਘ ਰੋਡੇ ਦੀ ਮੌਤ ਦੀ ਵਜ੍ਹਾ ਦਿਲ ਦਾ ਦੌਰ ਸੀ । ਉਨ੍ਹਾਂ ਦਾ ਪਰਿਵਾਰ ਕੈਨੇਡਾ ਰਹਿੰਦਾ ਹੈ ।

ਲਖਬੀਰ ਸਿੰਘ ਰੋਡੇ ਦੀ ਜਾਇਦਾਦ NIA ਨੇ ਜ਼ਬਤ ਕੀਤੀ ਸੀ

1985 ਏਅਰ ਇੰਡੀਆ ਬੰਬਬਾਰੀ ਵਿੱਚ ਲਖਬੀਰ ਸਿੰਘ ਰੋਡ ਦਾ ਨਾਂ ਆਇਆ ਸੀ । ਜਿਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉਨ੍ਹਾਂ ਖਿਲਾਫ UAPS ਦੇ ਕੇਸ ਦਰਜ ਸੀ । ਫਿਰ ਲਖਬੀਰ ਸਿੰਘ ਰੋਡੇ ਦੁਬਈ ਦੇ ਰਸਤੇ ਤੋਂ ਪਾਕਿਸਤਾਨ ਚੱਲੇ ਗਏ ਸਨ । 2021 ਵਿੱਚ ਲੁਧਿਆਣਾ ਕੋਰਟ ਵਿੱਚ ਹੋਏ ਬੰਬ ਧਮਾਕੇ ਵਿੱਚ ਵੀ ਪੰਜਾਬ ਪੁਲਿਸ ਨੇ ਉਨ੍ਹਾਂ ਦਾ ਹੱਥ ਦੱਸਿਆ ਸੀ । NIA ਨੇ ਇਸੇ ਸਾਲ ਅਕਤੂਬਰ ਵਿੱਚ ਮੋਗਾ ਵਿੱਚ ਛਾਪੇਮਾਰੀ ਦੌਰਾਨ ਲਖਬੀਰ ਸਿੰਘ ਰੋਡੇ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਸੀ। ਉਨ੍ਹਾਂ ਦੀ 43 ਕਨਾਲ ਜ਼ਮੀਨ ਨੂੰ ਸੀਲ ਕਰ ਦਿੱਤਾ ਗਿਆ ਸੀ । NIA ਆਪਣੇ ਨਾਲ ਪੁਲਿਸ ਦੀ ਟੀਮ ਵੀ ਲੈਕੇ ਆਈ ਸੀ । ਇਸ ਦੌਰਾਨ ਪੰਜਾਬ ਸਰਕਾਰ ਦੇ ਕਮਾਂਡੋ ਵੀ ਨਾਲ ਆਏ ਸਨ । ਟੀਮ ਦੀ ਇਤਲਾਹ ਮਿਲਣ ਦੇ ਬਾਅਦ ਨਿਹੰਗ ਵੀ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਸਨ।

1 ਸਾਲ ਦੇ ਅੰਦਰ 5 ਦੀ ਸ਼ੱਕੀ ਹਾਲਤ ਵਿੱਚ ਮੌਤ

ਖਾਲਿਸਤਾਨ ਨਾਲ ਜੁੜੇ 5 ਸਿੱਖ ਆਗੂਆਂ ਦੀ ਮੌਤ ਸ਼ੱਕੀ ਹਾਲਤ ਵਿੱਚ ਹੋਈ ਹੈ । ਜਿੰਨਾਂ ਵਿੱਚ 3 ਦਾ ਕਤਲ ਕੀਤਾ ਗਿਆ ਜਦਕਿ 2 ਦੀ ਬਿਮਾਰੀ ਦੀ ਵਜ੍ਹਾ ਕਰਕੇ ਮੌਤ ਹੋਈ । ਇਸੇ ਸਾਲਾ ਹਰਦੀਪ ਸਿੰਘ ਨਿੱਝਰ ਦਾਾ ਕਤਲ ਕੀਤਾ ਗਿਆ ਜਿਸ ਦਾ ਇਲਜ਼ਾਮ ਕੈਨੇਡਾ ਨੇ ਭਾਰਤ ਸਰਕਾਰ ‘ਤੇ ਲਗਾਇਆ ਹੈ । ਹਾਲਾਂਕਿ ਭਾਰਤ ਸਰਕਾਰ ਨੇ ਸਬੂਤ ਨਾਲ ਪੇਸ਼ ਕਰਨ ਦੀ ਸੂਰਤ ਵਿੱਚ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ । ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਮੋਟਰ ਸਾਈਕਲ ਸਵਾਰਾਂ ਨੇ ਸਵੇਰ ਦੀ ਸੈਰ ਦੌਰਾਨ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ । ਕਨਿਸ਼ਕਾਂਡ ਵਿੱਚ ਬਰੀ ਹੋਏ ਰਿਪੂਦਮਨ ਸਿੰਘ ਮਲਿਕ ਦਾ ਕੈਨੇਡਾ ਵਿੱਚ ਪਿਛਲੇ ਸਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਕੁਝ ਸਮੇਂ ਪਹਿਲਾਂ ਉਹ ਭਾਰਤ ਆਏ ਸਨ ਅਤੇ ਉਨ੍ਹਾਂ ਨੇ ਮੋਦੀ ਸਰਕਾਰ ਦੀ ਤਰੀਫ਼ ਵੀ ਕੀਤੀ ਸੀ । UK ਦੇ ਅਵਤਾਰ ਸਿੰਘ ਖੰਡਾ ਦੀ ਮੌਤ ਹੁਣ ਸਸਪੈਂਸ ਬਣੀ ਹੋਈ ਹੈ। ਪਰਿਵਾਰ ਨੇ ਉਨ੍ਹਾਂ ਦੀ ਮੌਤ ‘ਤੇ ਸ਼ੱਕ ਜ਼ਾਹਿਰ ਕੀਤਾ ਅਤੇ ਬ੍ਰਿਟੇਨ ਦੀ ਸਿੱਖ ਜਥੇਬੰਦੀਆਂ ਨੇ ਕਿਹਾ ਸੀ ਖੰਡਾ ਨੂੰ ਜ਼ਹਿਰ ਦਿੱਤਾ ਗਿਆ ਹੈ ਜਦਕਿ ਜਾਂਚ ਟੀਮ ਨੇ ਕੈਂਸਰ ਨੂੰ ਅਵਤਾਰ ਸਿੰਘ ਖੰਡਾ ਦੀ ਮੌਤ ਦਾ ਕਾਰਨ ਦੱਸਿਆ ਸੀ। ਤਾਜ਼ਾ ਮਾਮਲਾ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਹੈ,ਇਸ ਮਾਮਲੇ ਵਿੱਚ ਅਮਰੀਕਾ ਨੇ ਇੱਕ ਭਾਰਤੀ ਨੂੰ ਫੜਿਆ ਹੈ ਇਲਜ਼ਾਮ ਹੈ ਕਿ ਭਾਰਤੀ ਏਜੰਟ ਦੇ ਕਹਿਣ ‘ਤੇ ਉਹ ਪੰਨੂ ਨੂੰ ਮਾਰਨ ਦੀ ਤਿਆਰ ਕਰ ਰਿਹਾ ਸੀ । ਇਸ ਮਾਮਲੇ ਦੀ ਜਾਂਚ ਦੇ ਲਈ ਭਾਰਤ ਸਰਕਾਰ ਨੇ ਹਾਈ ਲੈਵਰ ਕਮੇਟੀ ਦਾ ਗਠਨ ਕੀਤਾ ਹੈ।