ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਰੁਝਾਨਾਂ ਵਿੱਚ ਭਾਰਤੀ ਜਨਤਾ ਪਾਰਟੀ ਬਹੁਮਤ ਦਾ ਅੰਕੜਾ ਪਾਰ ਕਰ ਗਈ ਹੈ। ਤਿੰਨ ਸੂਬਿਆਂ ‘ਚ ਜਿੱਤ ਦਾ ਜਸ਼ਨ ਮਨਾਉਣ ਲਈ ਭਾਜਪਾ ਨੇ ਵੀ ਪਾਰਟੀ ਹੈੱਡਕੁਆਰਟਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਖ਼ਬਰ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਨੂੰ ਪਾਰਟੀ ਹੈੱਡਕੁਆਰਟਰ ਪਹੁੰਚਣਗੇ ਅਤੇ ਵਰਕਰਾਂ ਨੂੰ ਸੰਬੋਧਨ ਕਰਨਗੇ।
ਮੱਧ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ 161 ਕਾਂਗਰਸ 66 ਸੀਟਾਂ ‘ਤੇ ਅੱਗੇ ਹੈ। ਜਦੋਂ ਕਿ ਰਾਜਸਥਾਨ ਵਿਚ ਭਾਜਪਾ 113 ਅਤੇ ਕਾਂਗਰਸ 71 ਸੀਟਾਂ ‘ਤੇ ਅੱਗੇ ਹੈ ਜਦੋਂ ਹੋਰ ਪਾਰਟੀਆਂ 15 ਸੀਟਾਂ ਨਾਲ ਅੱਗੇ ਹੈ।
ਤੇਲੰਗਾਨਾ ‘ਚ ਕਾਂਗਰਸ 65 ਸੀਟਾਂ ‘ਤੇ ਅਤੇ ਬੀਆਰਐੱਸ 39 ਸੀਟਾਂ ‘ਤੇ ਅੱਗੇ ਹੈ ਜਦੋਂ ਕਿ ਭਾਜਪਾ 10 ਸੀਟਾਂ ਨਾਲ ਸਭ ਤੋਂ ਪਿੱਛੇ ਹੈ। ਛੱਤੀਸਗੜ੍ਹ ‘ਚ ਕਾਂਗਰਸ 34 ਅਤੇ ਭਾਜਪਾ 54 ਸੀਟਾਂ ‘ਤੇ ਅੱਗੇ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਤੇਲੰਗਾਨਾ ਦੀਆਂ 199, ਛੱਤੀਸਗੜ੍ਹ ਦੀਆਂ 90, ਮੱਧ ਪ੍ਰਦੇਸ਼ ਦੀਆਂ 230 ਅਤੇ ਰਾਜਸਥਾਨ ਦੀਆਂ 199 ਸੀਟਾਂ ‘ਤੇ ਨਤੀਜੇ ਐਲਾਨੇ ਜਾਣਗੇ।
ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਵੱਡੀ ਲੀਡ ਮਿਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਦੀ ਤਾਰੀਫ਼ ਕੀਤੀ ਹੈ।ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, “ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਐਮਪੀ ਦੇ ਮਨ ਵਿੱਚ ਹਨ ਅਤੇ ਪ੍ਰਧਾਨ ਮੰਤਰੀ ਦੇ ਮਨ ਵਿੱਚ ਵੀ ਐਮਪੀ ਹੈ।”
ਉਨ੍ਹਾਂ ਨੇ ਕਿਹਾ ਕਿ ਇੱਥੇ ਕੀਤੀਆਂ ਮੀਟਿੰਗਾਂ ਅਤੇ ਜਨਤਾ ਨੂੰ ਉਨ੍ਹਾਂ ਦੀ ਅਪੀਲ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਅਤੇ ਇਸ ਕਾਰਨ ਇਹ ਰੁਝਾਨ ਆ ਰਿਹਾ ਹੈ।” ਜੋ ਕੰਮ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਦਿੱਲੀ ਵਿੱਚ ਕੀਤਾ, ਅਸੀਂ ਉਸ ਨੂੰ ਇੱਥੇ ਸਹੀ ਢੰਗ ਨਾਲ ਲਾਗੂ ਕੀਤਾ।”
ਚੋਣ ਕਮਿਸ਼ਨ ਮੁਤਾਬਕ ਮੱਧ ਪ੍ਰਦੇਸ਼ ‘ਚ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਕਾਂਗਰਸ 150 ਸੀਟਾਂ ‘ਤੇ ਅਤੇ ਕਾਂਗਰਸ 69 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਸੂਬੇ ਦੀਆਂ 230 ਸੀਟਾਂ ‘ਤੇ 17 ਨਵੰਬਰ ਨੂੰ ਵੋਟਿੰਗ ਹੋਈ ਸੀ।
ਹੁਣ ਤੱਕ ਦੇ ਰੁਝਾਨਾਂ ਮੁਤਾਬਕ ਰਾਜਸਥਾਨ ਵਿੱਚ ਭਾਜਪਾ ਅੱਗੇ ਹੈ। ਰਾਜਸਥਾਨ ਦੀ ਸਾਬਕਾ ਸੀਐਮ ਵਸੁੰਧਰਾ ਰਾਜੇ ਸਿੰਧੀਆ ਝਾਲਰਾਪਟਨ ਸੀਟ ਤੋਂ 48 ਹਜ਼ਾਰ ਵੋਟਾਂ ਨਾਲ ਅੱਗੇ ਹਨ।
ਹੁਣ ਤੱਕ ਦੇ ਰੁਝਾਨਾਂ ਵਿੱਚ ਵਸੁੰਧਰਾ ਰਾਜੇ ਨੇ ਇੱਕ ਲੱਖ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ। ਝਾਲਰਾਪਾਟਨ ਸੀਟ ‘ਤੇ ਕਾਂਗਰਸ ਦੇ ਰਾਮ ਲਾਲ ਇਸ ਸਮੇਂ 54 ਹਜ਼ਾਰ ਵੋਟਾਂ ਲੈ ਕੇ ਦੂਜੇ ਸਥਾਨ ‘ਤੇ ਬਣੇ ਹੋਏ ਹਨ। ਰਾਜਸਥਾਨ ਦੀਆਂ 199 ਸੀਟਾਂ ਲਈ 25 ਨਵੰਬਰ ਨੂੰ ਵੋਟਿੰਗ ਹੋਈ ਸੀ