ਬਿਉਰੋ ਰਿਪੋਰਟ : ਲੁਧਿਆਣਾ ਵਿੱਚ 2 ਗੈਂਗਸਟਰਾਂ ਦੇ ਐਂਕਾਊਂਟਰ ਤੋਂ ਬਾਅਦ ਹੁਣ ਪੂਰੇ ਪੰਜਾਬ ਵਿੱਚ ਪੁਲਿਸ ਸਖਤ ਹੋ ਗਈ ਹੈ । ਬਠਿੰਡਾ ਦੇ ਨਵੇਂ SSP ਨੇ ਅਹੁਦਾ ਸੰਭਾਲ ਦੇ ਹੀ ਪੁਲਿਸ ਮੁਲਾਜ਼ਮਾਂ ਨੂੰ ਸਖਤ ਸੁਨੇਹਾ ਦਿੱਤਾ ਹੈ । SSP ਹਰਮਨਬੀਰ ਸਿੰਘ ਗਿੱਲ ਨੇ ਕਿਹਾ ਜੇਕਰ ਸ਼ਿਕਾਇਤ ਮਿਲ ਦੀ ਹੈ ਤਾਂ ਫੌਰਨ ਕਾਰਵਾਈ ਹੋਣੀ ਚਾਹੀਦੀ ਹੈ,ਨਹੀਂ ਹੋਈ ਤਾਂ ਡਿਸਮਿਸ ਕੀਤਾ ਜਾਵੇਗਾ । ਮੈਨੂੰ ਕਿਸੇ ਥਾਣੇ ਵਿੱਚ ਕੋਈ ਵੀ ਪੈਂਡਿੰਗ ਕੇਸ ਨਹੀਂ ਚਾਹੀਦਾ ਹੈ । ਉਨ੍ਹਾਂ ਕਿਹਾ ਮੈਂ ਕਿਸੇ ਵੀ ਥਾਣੇ,ਨਾਕੇ ਅਤੇ ਕਿਤੇ ਵੀ ਕਿਸੇ ਵੀ ਸਮੇਂ ਆ ਸਕਦਾ ਹੈ ਗੈਰ ਹਾਜ਼ਰ ਬਰਦਾਸ਼ਤ ਨਹੀਂ ਹੋਵੇਗੀ,ਜੇਕਰ ਛੁੱਟੀ ਲੈਣੀ ਹੈ ਤਾਂ ਨਿਯਮਾਂ ਮੁਤਾਬਿਕ ਲਈ ਜਾਵੇ,ਫਰਲੋ ਨਹੀਂ ਚੱਲੇਗੀ,ਪੂਰੀ ਫੋਰਸ ਹੋਣੀ ਚਾਹੀਦੀ ਹੈ,ਇੱਥੇ ਉੱਥੇ ਜਿਹੜੀ ਫੋਰਸ ਦਿੱਤੀ ਹੈ ਵਾਪਸ ਬੁਲਾਉ ਨਹੀਂ ਤਾਂ ਸਿੱਧੀ ਕਾਰਵਾਈ ਲਈ ਤਿਆਰ ਰਹੋ । ਉਨ੍ਹਾਂ ਕਿਹਾ ਮੇਰੇ ਦਫਤਰ ਦਾ ਕੰਮ ਹੋ ਗਿਆ ਹੈ ਮੈਂ ਆਪ ਫੀਲਡ ‘ਤੇ ਜਾਵਾਂਗਾ । ਉਨ੍ਹਾਂ ਕਿਹਾ ਮਾੜੇ ਬੰਦੇ ਨੂੰ ਤੁਹਾਡੇ ਤੋਂ ਡਰ ਹੋਏ ਅਤੇ ਚੰਗੇ ਬੰਦਾ ਤੁਹਾਨੂੰ ਵੇਖ ਕੇ ਸੁਰੱਖਿਅਤ ਮਹਿਸੂਸ ਕਰਨ।
SSP ਹਰਮਨਬੀਰ ਸਿੰਘ ਨੇ ਕਿਹਾ ਮੈਨੂੰ ਲੋਕ ਕਹਿੰਦੇ ਹਨ ਕਿ ਅਸੀਂ ਸ਼ਾਮ 6 ਵਜੇ ਦੁਕਾਨਾਂ ਬੰਦ ਕਰ ਦਿੰਦੇ ਹਾਂ ਸ਼ਾਮ ਨੂੰ ਧੀਆਂ ਨੂੰ ਬਾਹਰ ਨਹੀਂ ਜਾਣ ਦਿੰਦੇ ਹਾਂ। SSP ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇੱਕ SHO ‘ਤੇ ਹਰ ਮਹੀਨੇ 20 ਤੋਂ 25 ਲੱਖ ਦਾ ਖਰਚਾ ਸਰਕਾਰ ਕਰਦੀ ਹੈ, ਉਸ ਦੇ ਨਾਲ ਗੰਨਮੈਨ,ਹੁੰਦੇ ਹਨ ਰੀਡਰ ਹਨ ਗੱਡੀਆਂ ਦਾ ਖਰਚਾ,ਜਦਕਿ ਇੱਕ DSP ਤੇ 30 ਲੱਖ ਖਰਚ ਹੁੰਦੇ ਹਨ। ਮੇਰੇ ‘ਤੇ ਸਰਕਾਰ ਇਸ ਤੋਂ ਵੀ ਵੱਧ ਖਰਚ ਕਰਦੀ ਹੈ ਜੇਕਰ ਅਸੀਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਨਹੀਂ ਕਰ ਸਕਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਹੀ ਮਾੜੀ ਗੱਲ ਹੈ । ਸਿਰਫ ਇੰਨਾਂ ਹੀ ਨਹੀਂ ਐੱਸਐੱਸਪੀ ਰਮਨਬੀਰ ਸਿੰਘ ਨੇ ਕਿਹਾ ਚੰਗਾ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਇਨਾਮ ਵੀ ਦਿੱਤਾ ਜਾਵੇਗਾ। ਲੁਧਿਆਣਾ ਵਿੱਚ ਜਿਸ ਤਰ੍ਹਾਂ ਨਾਲ ਵਪਾਰੀ ਦੇ ਕਿਡਨੈਪ ਤੋਂ ਬਾਅਦ 2 ਗੈਂਗਸਟਰਾਂ ਦਾ ਐਂਕਾਊਂਟਰ ਕੀਤਾ ਗਿਆ ਹੈ ਉਸ ਤੋਂ ਬਾਅਦ ਪੁਲਿਸ ਨੇ ਸਖਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । 10 ਦਿਨ ਪਹਿਲਾਂ 33 ਪੁਲਿਸ ਅਫਸਰਾਂ ਦੇ ਤਬਾਲਕੇ ਕੀਤ ਗਏ ਸਨ ਜਿਸ ਵਿੱਚ ਕਈ ਜ਼ਿਲ੍ਹਿਆਂ ਦੇ SSP ਅਤੇ ਲੁਧਿਆਣਾ,ਜਲੰਧਰ,ਅੰਮ੍ਰਿਤਸਰ ਦੇ ਕਮਿਸ਼ਨ ਨੂੰ ਬਦਲ ਦਿੱਤਾ ਗਿਆ । ਇਸ ਦੇ ਪਿੱਛੇ ਵਜ੍ਹਾ ਸੂਬੇ ਵਿੱਚ ਮਾੜੇ ਕਾਨੂੰਨੀ ਹਾਲਾਤ ਸਨ।